Monday, July 1, 2024

ਖਾਲਸਾ ਕਾਲਜ ਐਜ਼ੂਕੇਸ਼ਨ ਦੇ ਐੱਮ. ਐਡ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਪ੍ਰਿੰ: ਢਿੱਲੋਂ ਨੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਕੀਤੀ ਸ਼ਲਾਘਾ

PPN2108201516ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਨੀਆ, ਪ੍ਰੀਤਮ ਸਿੰਘ)- ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਐੱਮ. ਐੱਡ ਸ਼ੈਸ਼ਨ 2014-15 ਦੇ ਐਲਾਨੇ ਗਏ ਨਤੀਜ਼ਿਆਂ ਵਿੱਚ 60 ਫ਼ੀਸਦੀ ਵਧੇਰੇ ਨੰਬਰ ਲੈ ਕੇ ‘ਵਰਸਿਟੀ ਵਿੱਚ ਪਹਿਲੀਆਂ 3 ਪੁਜੀਸ਼ਨਾਂ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਕਾਲਜ ਦੇ ਵਿਦਿਆਰਥੀ ਪਰਮਜੀਤ ਸਿੰਘ ਨੇ 83.57 ਅਤੇ ਨਵਦੀਪ ਕੌਰ ਨੇ 82.42 ਫ਼ੀਸਦੀ ਅੰਕ ਹਾਸਲ ਕਰਕੇ ਕ੍ਰਮਵਾਰ ਸਥਾਨ ਹਾਸਲ ਕੀਤਾ, ਜਦ ਕਿ ਪਵਨਜੀਤ ਕੌਰ ਨੇ 81.57 ਫ਼ੀਸਦੀ ਨੰਬਰਾਂ ਨਾਲ ਤੀਸਰਾ ਸਥਾਨ ਕੀਤਾ।
ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਦੇ ਪ੍ਰੀਖਿਆ ਵਿੱਚ ਉਕਤ ਸਥਾਨ ਹਾਸਲ ਕਰਨ ‘ਤੇ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ। ਡਾ. ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਦੀ ਇਕ ਹੋਰ ਵਿਦਿਆਰਥਣ ਸੁਖਰੀਤੀ ਨੇ 80 ਫ਼ੀਸਦੀ ਨੰਬਰ ਹਾਸਲ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦ ਕਿ ‘ਵਰਸਿਟੀ ਵੱਲੋਂ ਐਲਾਨੇ ਕੁਲ 53 ਮੈਰਿਟ ਸਥਾਨਾਂ ਵਿੱਚੋਂ ਕਾਲਜ ਦੀਆਂ ਵਿਦਿਆਰਥਣਾਂ ਨੇ 6 ਮੈਰਿਟ ਸਥਾਨ ਹਾਸਲ ਕਰਕੇ ਕਾਲਜ ਦੇ ਨਾਂਅ ਨੂੰ ਚਮਕਾਇਆ ਹੈ।
ਉਨ੍ਹਾਂ ਕਿਹਾ ਕਿ ਕਾਲਜ ਦੀਆਂ 12 ਵਿਦਿਆਰਥੀਆਂ ਨੇ 75 ਤੋਂ 80, 67 ਨੇ 70 ਤੋਂ 75, 82 ਨੇ 65 ਤੋਂ 70, 30 ਨੇ 60 ਤੋਂ 65 ਅਤੇ 6 ਵਿਦਿਆਰਥੀਆਂ ਨੇ 55 ਤੋਂ 60 ਫ਼ੀਸਦੀ ਅੰਕ ਹਾਸਲ ਕੀਤੇ ਹਨ। ਡਾ. ਢਿੱਲੋਂ ਨੇ ਕਿਹਾ ਕਿ ਇਸੇ ਤਰ੍ਹਾਂ ਪੀ. ਜੀ. ਡੀ. ਸੀ. ਏ.(ਟੀਚਰ ਐਜੂਕੇਸ਼ਨ) ਸੈਸ਼ਨ 2014-2015 ਦਾ ਨਤੀਜਾ ਵੀ ਸ਼ਾਨਦਾਰ ਰਿਹਾ ਹੈ। ਕਾਲਜ ਦੇ 11 ਵਿਦਿਆਰਥੀਆਂ ਨੇ 70% ਤੋਂ ਵੱਧ ਅਤੇ 4 ਵਿਦਿਆਰਥੀਆਂ ਨੇ 65% ਤੋਂ ਜਿਆਦਾ ਨੰਬਰ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਕੁਲ ਅਪੀਅਰ ਹੋਏ 23 ਵਿਦਿਆਰਥੀਆਂ ਵਿੱਚੋਂ 4 ਖਿਤਾਬ ਸਹਿਤ ਪਾਸ ਹੋਏ ਹਨ ਅਤੇ ਐਮ.ਐੱਡ. ਦੇ 5 ਵਿਦਿਆਰਥੀਆਂ ਨੇ ਦਸੰਬਰ-2014 ਵਿੱਚ ਹੋਈ ਯੂ. ਜੀ.ਸੀ. ਨੈੱਟ ਦੀ ਪ੍ਰੀਖਿਆ ਪਾਸ ਕੀਤੀ ਹੈ। ਡਾ. ਢਿੱਲੋਂ ਨੇ ਇਸ ਉਪਲਬੱਧੀ ਦਾ ਸਿਹਰਾ ਕਾਲਜ ਦੇ ਮਿਹਨਤੀ ਸਟਾਫ਼ ਦਿੰਦਿਆਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਚੰਗੀ ਕਾਰਗੁਜ਼ਾਰੀ ਲਈ ਉਤਸ਼ਾਹਿਤ ਕੀਤਾ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply