Monday, July 8, 2024

ਸੰਸਦ ਤੇ ਪੰਜਾਬ ਵਿਧਾਨ ਸਭਾ ਸ਼ਬਦ ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਲਈ ਕਾਨੂੰਨ ਬਣਾਵੇ- ਦਿੱਲੀ ਕਮੇਟੀ ਬੋਰਡ

ਸਰਨਾ ਤੋਂ 8.25 ਕਰੋੜ ਰੁਪਏ ਦੀ ਵਸੂਲੀ ਲਈ ਕਮੇਟੀ ਜਾਵੇਗੀ ਦਿੱਲੀ ਹਾਈ ਕੋਰਟ

dsgmc logo.

ਨਵੀਂ ਦਿੱਲੀ, 29 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਤ੍ਰਿੰਗ ਬੋਰਡ ਦੀ ਹੋਈ ਅੱਜ ਮੀਟਿੰਗ ਵਿੱਚ ਕਈ ਅਹਿਮ ਮਸਲਿਆਂ ਤੇ ਵਿਚਾਰਾਂ ਕੀਤੀਆ ਗਈਆਂ ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਪ੍ਰਧਾਨਗੀ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਮਾਰਗਦਰਸ਼ਨ ਹੇਠ ਹੋਈ ਇਸ ਮੀਟਿੰਗ ਵਿੱਚ ਬੀਤੇ ਦਿਨੀਂ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਤੇ ਦੁੱਖ ਜਤਾਉਂਦੇ ਹੌਏ ਭਵਿੱਖ ਵਿੱਚ ਇਹੋ ਜਿਹੀਆਂ ਘਟਨਾਂਵਾ ਨੂੰ ਰੋਕਣ ਵਾਸਤੇ ਡੂੰਘੀ ਵਿਚਾਰ ਚਰਚਾ ਹੋਈ।
ਬੋਰਡ ਦੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਇਸ ਬੇਅਦਬੀ ਦੇ ਦੋਸ਼ੀਆਂ ਖਿਲਾਫ਼ ਧਾਰਾ 302 ਦੇ ਤਹਿਤ ਮੁਕੱਦਮੇ ਦਰਜ਼ ਕਰਾਉਣ ਵਾਸਤੇ ਪੱਕਾ ਕਾਨੂੰਨ ਸਰਕਾਰਾਂ ਤੋਂ ਬਣਵਾਉਣ ਦਾ ਮਤਾ ਵੀ ਪਾਸ ਕੀਤਾ ਗਿਆ। ਜੀ.ਕੇ. ਨੇ ਸੁਪ੍ਰੀਮ ਕੋਰਟ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਗੁਰੂ ਦੇ ਮਿਲੇ ਦਰਜ਼ੇ ਦਾ ਹਵਾਲਾ ਦਿੰਦੇ ਹੋਏ ਗੁਰੂ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਲੋਕਾਂ ਨੂੰ ਭਵਿੱਖ ਵਿੱਚ ਮਿਸਾਲੀ ਸਜ਼ਾਵਾ ਦਿਵਾਉਣ ਵਾਸਤੇ ਭਾਰਤੀ ਸਸੰਦ ਅਤੇ ਪੰਜਾਬ ਵਿਧਾਨ ਸਭਾ ਵਿੱਚ ਸਪੇਸ਼ਲ ਬਿਲ ਪੇਸ਼ ਕਰਵਾਉਣ ਦੀ ਬੇਨਤੀ ਕਰਨ ਦਾ ਮਤਾ ਰਖਿਆ ਗਿਆ। ਜਿਸ ਨੂੰ ਬੋਰਡ ਮੈਂਬਰਾਂ ਨੇ ਪਾਸ ਕਰਦੇ ਹੋਏ ਕਮੇਟੀ ਵੱਲੋਂ ਇਸ ਸਬੰਧੀ ਵਿੱਚ ਅਗਲੀ ਕਾਰਵਾਈ ਕਰਨ ਦੇ ਅਧਿਕਾਰ ਪ੍ਰਧਾਨ ਅਤੇ ਜਨਰਲ ਸਕੱਤਰ ਨੂੰ ਸੌਂਪ ਦਿੱਤੇ।
ਆਪਣੇ ਪ੍ਰਧਾਨਗੀ ਕਾਲ ਦੌਰਾਨ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਬਾਲਾ ਸਾਹਿਬ ਹਸਪਤਾਲ ਤੇ ਟ੍ਰਸਟੀਆਂ ਦਾ ਕਬਜਾ ਕਾਇਮ ਕਰਨ ਦੀ ਸੋਚ ਨਾਲ ਬਣਾਏ ਗਏ ਗੁਰੂ ਹਰਿਕ੍ਰਿਸ਼ਨ ਮੈਡੀਕਲ ਟ੍ਰਸਟ ਵਿਚ ਸਰਨਾ ਵੱਲੋਂ ਕੀਤੇ ਗਏ 6.75 ਕਰੋੜ ਰੁਪਏ ਦੇ ਘਪਲੇ ਅਤੇ ਡੀ.ਡੀ.ਏ. ਨੂੰ ਜੁਰਮਾਨੇ ਦੇ ਰੂਪ ਵਿੱਚ ਦਿੱਤੇ ਗਏ ਲਗਭਗ 1.5 ਕਰੋੜ ਰੁਪਏ ਕਮੇਟੀ ਖਜਾਨੇ ਵਿਚ ਜਮਾ ਕਰਾਉਣ ਲਈ ਦਿੱਲੀ ਹਾਈ ਕੋਰਟ ਵਿਚ ਕਮੇਟੀ ਵੱਲੋਂ ਮੁਕਦਮਾ ਦਰਜ ਕਰਨ ਨੂੰ ਵੀ ਅਤ੍ਰਿੰਗ ਬੋਰਡ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ।
ਇਥੇ ਇਹ ਜ਼ਿਕਰਯੋਗ ਹੈ ਕਿ ਸਰਨਾ ਵੱਲੋਂ ਕਾਇਮ ਕੀਤੀ ਗਈ ਟ੍ਰਸਟ ਨੇ ਬੀ.ਐਲ. ਕਪੂਰ ਤੋਂ 12 ਕਰੋੜ 75 ਲੱਖ ਰੁਪਏ ਹਸਪਤਾਲ ਦੇ ਕਰਾਰ ਵੱਜੋਂ ਪ੍ਰਾਪਤ ਕੀਤੇ ਸਨ ਪਰ ਫਰਵਰੀ 2013 ਵਿੱਚ ਨਵੀਂ ਬਣੀ ਕਮੇਟੀ ਨੂੰ ਟ੍ਰਸਟ ਦੇ ਖਾਤੇ ਵਿੱਚ 6.75 ਕਰੋੜ ਰੁਪਏ ਦੀ ਰਕਮ ਲਾਪਤਾ ਹੋਣ ਦਾ ਪਤਾ ਚਲਿਆ ਸੀ। ਜਿਸ ਤੇ ਕਮੇਟੀ ਦੇ ਵਕੀਲ ਵੱਲੋਂ ਬੀਤੇ ਦਿਨੀਂ ਬੀ.ਐਲ. ਕਪੂਰ ਨਾਲ ਹੋੲੋ ਸਮਝੌਤੇ ਦੌਰਾਨ ਕੋਰਟ ਨੂੰ ਲਾਪਤਾ ਪੈਸੇ ਦੀ ਭਾਲ ਕਰਨ ਦੀ ਅਪੀਲ ਕੀਤੀ ਗਈ ਸੀ। ਅਤ੍ਰਿੰਗ ਬੋਰਡ ਵੱਲੋਂ ਅੱਜ ਇਸ ਮਸਲੇ ਨੂੰ ਪ੍ਰਵਾਨਗੀ ਦੇਣ ਨਾਲ ਕੋਰਟ ਵਿਚ ਸਰਨਾ ਲਈ ਨਵੀਂ ਮੁਸੀਬਤਾਂ ਖੜੀਆਂ ਹੋ ਗਈਆਂ ਹਨ।
ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਅਤ੍ਰਿੰਗ ਬੋਰਡ ਦੇ ਮੈਂਬਰ ਕੁਲਮੋਹਨ ਸਿੰਘ, ਗੁਰਬਚਨ ਸਿੰਘ ਚੀਮਾ, ਗੁਰਵਿੰਦਰਪਾਲ ਸਿੰਘ, ਹਰਦੇਵ ਸਿੰਘ ਧਨੋਆ, ਜੀਤ ਸਿੰਘ ਖੋਖਰ, ਕੁਲਦੀਪ ਸਿੰਘ ਸਾਹਨੀ, ਮਨਮੋਹਨ ਸਿੰਘ, ਪਰਮਜੀਤ ਸਿੰਘ ਚੰਢੋਕ ਅਤੇ ਰਵੇਲ ਸਿੰਘ ਮੌਜ਼ੂਦ ਸਨ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply