Monday, July 8, 2024

ਡੀ.ਏ.ਵੀ ਪਬਲਿਕ ਸਕੂਲ ਵਿੱਚ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ

PPN1012201506ਅੰਮ੍ਰਿਤਸਰ, 10 ਦਸੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਮਨੁੱਖੀ ਅਧਿਕਾਰ ਦਿਵਸ ‘ਤੇ ਇਕ ਖ਼ਾਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ । 1948 ਈ: ਵਿੱਚ ਇਸ ਦਿਨ ਸੰਯੁਕਤ ਰਾਸ਼ਟਰ ਨੇ ਜਨਰਲ ਅਸੈਂਬਲੀ ਵਿਚ ਪੂਰੇ ਸੰਸਾਰ ਵਿੱਚ ਇਸ ਨੂੰ ਮਾਨਵ ਅਧਿਕਾਰ ਦਿਵਸ ਘੋਸ਼ਿਤ ਕੀਤਾ।ਇਹ ਦਿਨ ਸੰਸਾਰ ਦੇ ਕਮਜ਼ੋਰ ਲੋਕਾਂ ਦੇ ਸ਼ਰੀਰਕ, ਸਮਾਜਿਕ, ਸੰਸਕ੍ਰਿਤਕ ਅਤੇ ਅਧਿਆਤਮਿਕ ਸੁਧਾਰ ਭਲਾਈ ਲਈ ਮਨਾਇਆ ਜਾਂਦਾ ਹੈ ।ਵਿਦਿਆਰਥੀਆਂ ਨੇ ਇਕ ਲਘੂ ਨਾਟਕ ਪੇਸ਼ ਕੀਤਾ ਜਿਸ ਵਿੱਚ ਦਿਖਾਇਆ ਗਿਆ ਕਿ ਗਰੀਬ ਲੋਕ ਆਪਣੇ ਮੂਲ ਅਧਿਕਾਰਾਂ ਲਈ ਜਾਗ੍ਰਿਤ ਨਹੀਂ ਹਨ ਅਤੇ ਕਿਸ ਪ੍ਰਕਾਰ ਸ਼ਕਤੀਸ਼ਾਲੀ ਲੋਕ ਆਪਣੇ ਮਤਲਬੀ ਉਦੇਸ਼ਾਂ ਲਈ ਉਨ੍ਹਾਂ ਨੂੰ ਦਬਾ ਰਹੇ ਹਨ । ਵਿਦਿਆਰਥੀਆਂ ਨੇ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਉਨ੍ਹਾਂ ਲੋਕਾਂ ਨੂੰ ਬੜਾ ਸਪੱਸ਼ਟ ਵਿਚਾਰ ਦਿੱਤਾ ਕਿ ਉਹਨਾਂ ਦੇ ਅਧਿਕਾਰ ਮਾਨਵਤਾ ਨੂੰ ਇਕ ਚੁਣੌਤੀ ਹੈ । ਅੰਤ ਵਿੱਚ ਵਿਦਿਆਰਥੀਆਂ ਨੇ ਅਧਿਕਾਰਾਂ ਦੇ ਸਮਰਥਨ ਨਾਲ ਅਤੇ ਸਿੱਖਿਆ ਦੇ ਮਾਧਿਅਮ ਨਾਲ ਇਸ ਵਿੱਚ ਜਾਗਰੂਕਤਾ ਫੈਲਾਉਣ ਦੀ ਸਹੁੰ ਚੁੱਕੀ ।
ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਕੁਮਾਰ ਜੀ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਅਧਿਕਾਰਾਂ ਦੇ ਨਾਲਸ਼ਨਾਲ ਆਪਣੇ ਫ਼ਰਜ਼ ਦੇ ਪ੍ਰਤੀ ਜਾਗ੍ਰਿਤ ਹੋਣ ਅਤੇ ਇਕ ਚੰਗੇ ਨਾਗਰਿਕ ਬਣਨ ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਸੰਸਾਰ ਵਿੱਚ ਇਸ ਬਦਲਾਵ ਲਈ ਯਤਨ ਕਰਨ । ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਖਿਆ ਅਤੇ ਗਿਆਨ ਉਹ ਸ਼ਕਤੀ ਹੈ ਜੋ ਮਨੁੱਖ ਨੂੰ ਗੁਲਾਮ ਬਣਨ ਤੋਂ ਰੋਕ ਸਕਦੀ ਹੈ । ਉਨ੍ਹਾਂ ਨੇ ਇਹ ਵੀ ਕਿਹਾ ਕਿ ਆਪਣੇ ਅਧਿਕਾਰਾਂ ਲਈ ਜਾਗ੍ਰਿਤ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਸਹੀ ਢੰਗ ਨਾਲ ਪ੍ਰਯੋਗ ਕਰਨਾ ਚਾਹੀਦਾ ਹੈ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply