Monday, July 8, 2024

ਸਰਕਾਰੀ ਸੀਨੀਅਰ ਸੰਕੈਡਰੀ ਜੈਤੋਸਰਜਾ ਸਵੱਛ ਭਾਰਤ ਤਹਿਤ ਜਿਲ੍ਹੇ ਵਿਚੋਂ ਮੋਹਰੀ

PPN0101201602

ਬਟਾਲਾ, 1 ਜਨਵਰੀ (ਨਰਿੰਦਰ ਸਿੰਘ ਬਰਨਾਲ)- ਸਕੂਲੀ ਸਿਖਿਆ ਵਿੱਚ ਵਿਦਿਆਰਥੀਆਂ ਦੇ ਬਹੁ-ਪੱਖੀ ਵਿਕਾਸ ਵਾਸਤੇ ਸਕੂਲ ਦੀ ਹਰ ਗਤੀ ਵਿਧੀ ਦੀ ਵੀ ਮੁੱਲ ਹੁੰਦਾ ਹੈ ਭਾਂਵੇ ਉਹ ਪ੍ਰਾਪਤੀ ਕਿੰਨੀ ਵੀ ਨਿੱਕੀ ਹੋਵੇ, ਵਿਦਿਆਰਥੀਆਂ ਦੇ ਮਨਾਂ ਉਤੇ ਪ੍ਰਭਾਵ ਪਾਉਦੀ ਹੈ। ਇਸੇ ਕਰਕੇ ਪੜਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਦੀ ਵੀ ਉਨੀ ਹੀ ਮਹਾਨਤਾ ਹੁੰਦੀ ਹੈ। ਪ੍ਰਿੰਸੀਪਲ ਜਸਬੀਰ ਕੌਰ ਸਰਕਾਰੀ ਸੀਨੀਅਰ ਸੰਕੈੜਰੀ ਸਕੂਲ ਜੈਤੋਸਰਜਾ ਨੇ ਦੱਸਿਆ ਕਿ ਬੀਤੇੇ ਵਰ੍ਹੇ ੨੦੧੫ ਵਿਚ ਸਕੂਲ ਨੇ ਬਹੁਤ ਮੁੱਲੀਆਂ ਪ੍ਰਾਪਤੀਆਂ ਕੀਤੀਆਂ। ਸਕੂਲ ਮੈਨੇਜ਼ਮੈਂਟ ਕਮੇਟੀ ਦੇ ਚੇਅਰਮੈਨ,ਗੁਰਦੇਵ ਸਿੰਘ ਤੇ ਹੋਰ ਪਿੰਡ ਦੇ ਐਨ.ਆਰ.ਆਈ ਦੇ ਸਹਿਯੋਗ ਨਾਲ ਸਕੂਲ ਅਹਾਤੇ ਵਿੱਚ ਟਾਇਲਾਂ ਲਗਾਈਆਂ ਹਨ। ਇਸ ਦੇ ਨਾਲ ਲੜਕੀਆਂ ਦੇ ਵੱਖੇ ਪਖਾਨੇ ਤਿਆਰ ਕੀਤੇ ਗਏ ਹਨ। ਇਸ ਤੋ ਇਲਾਵਾ ਬਲਾਕ ਪੱਧਰੀ, ਤਹਿਸੀਲ ਪੱਧਰੀ ਅਨੇਕਾਂ ਹੀ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ। ਜਿਲਾ ਪੱਧਰੀ ਸਾਂਇੰਸ ਪ੍ਰਦਰਸਨੀ ਵਿੱਚੋ ਜੇਤੂ ਰਹਿਣ ਕਰਕੇ ਸਟੇਟ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ ਹੈ। ਐਨ ਆਰ ਆਈਜ਼ ਦੇ ਸਹਿਯੋਗ ਨਾਲ ਪੰਝੀ ਹਜ਼ਾਰ ਦੀਆਂ ਵਰਦੀਆਂ ਸੰਕੈਡਰੀ ਸਕੂਲ ਤੇ ਪੰਜ ਹਜ਼ਾਰ ਦੀਆਂ ਵਰਦੀਆਂ ਪਾਇਮਰੀ ਸਕੂਲ ਨੂੰ ਦਿਤੀਆਂ ਗਈਆਂ, ਸਕੂਲ ਦੀ ਸਵੇਰ ਦੀ ਸਭਾ ਦੇਖਣ ਯੋਗ ਹੁੰਦੀ ਹੈ,ਕਿਓੁ ਕਿ ਨੈਤਿਕ ਸਿੱਖਿਆ ਦੇ ਵਿਸ਼ੇ ਤੇ ਅਧਿਆਪਕ ਤੇ ਵਿਦਿਆਰਥੀ ਆਪਣੇ ਵਿਚਾਰ ਪੇਸ਼ ਕਰਦੇ ਹਨ ।ਸਕੂਲ ਵਿਖੇ ਹਰ ਛੋਟੇ ਤੋ ਛੋਟੀ ਐਕਟਿਵਟੀ ਕਰਵਾਈ ਜਾਂਦੀ ਹੈ। ਦਾਦਾ ਦਾਦੀ ਦਿਵਸ਼ ਦੌਰਾਨ ਵਿਦਿਆਰਥੀਆਂ ਦੇ ਦਾਦਾ ਦਾਦੀ ਨੂੰ ਸਕੂਲ ਵਿਖੇ ਸਨਮਾਨਿਤ ਕੀਤਾ ਗਿਆ, ਇਸ ਦੀ ਆਸ ਪਾਸ ਦੇ ਪਿੰਡਾਂ ਵਿਚ ਚਰਚਾ ਹੈ ਕਿਉ ਜੋ ਬਜੂੱਰਗਾਂ ਨੂੰ ਸਮਾਜ ਵਿਚ ਮਾਣ ਸਨਮਾਨ ਦੀ ਇਕ ਵਖਰੀ ਮਿਸਾਲ ਪੇਸ਼ ਕੀਤੀ ਹੈ, ਜਿਸ ਦੀ ਕਿ ਆਲੇ ਦੁਆਲੇ ਦੇ ਪਿੰਡਾ ਵਿਚ ਵੱਸਦੇ ਬਜੂਰਗਾਂ ਦੁਆਰਾ ਸਿਫਤ ਕੀਤੀ ਜਾ ਰਹੀ ਹੈ।ਇਸ ਤੋ ਇਲਾਵਾ ਸਕੂਲ ਵਿਖੇ ਭਰੂਣ ਹੱਤਿਆ ਵਿਸ਼ੇ ਦੇ ਚਰਚਾ, ਕਾਨੂੰਨੀ ਸੇਵਾਵਾਂ ਸਬੰਧੀ, ਤੰਬਾਕੂ ਦਿਵਸ, ਦਾਜ ਸਮੱਸਿਆ, ਨਸ਼ਿਆਂ ਦੇ ਵਿਸ਼ੇ ਤੇ ਜਾਗਰੂਕ ਕਰਦੇ ਮੁਕਾਬਲੇ, ਵਿਗਿਆਨ ਦਿਵਸ, ਵੈੱਟ ਲੈਂਡ ਦਿਵਸ, ਮਾਪੇ ਅਧਿਆਪਕ ਮਿਲਣੀ ਤੋ ਇਲਾਵਾ, ਤੀਆਂ ਦਾ ਤਿਉਹਾਰ ਹਰ ਮੁਕਾਬਲਾ ਕਰਵਾਇਆ ਜਾਦਾ ਹੈ, ਤੇ ਸਮੇ ਸਮੇ ਤੇ ਵਿਦਿਆਰਥੀਆਂ ਤੇ ਉਹਨਾ ਦੇ ਗਾਈਡ ਅਧਿਆਪਕਾਂ ਨੂੰ ਸਨਮਾਨਤ ਕੀਤਾ ਜਾਦਾ ਹੈ।ਪੰਦਰਾਂ ਅਗਸਤ ਤੇ ਛੱਬੀ ਜਨਵਰੀ ਦੇ ਪ੍ਰੋਗਰਾਮਾਂ ਵਿਚ ਵਧ ਚੜ ਕੇ ਹਿੱਸਾ ਲੈਣ ਨਾਲ ਵੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਜਿਲ੍ਹਾ ਹੀ ਨਹੀ ਬਲਕਿ ਪੰਜਾਬ ਭਰ ਵਿਚ ਆਪਣੀ ਵੱਖਰੀ ਦੀ ਪਹਿਚਾਨ ਬਣਾਈ ਬੈਠਾ ਹੈ।ਪ੍ਰਿੰਸੀਪਲ ਇਹ ਸਭ ਪ੍ਰਾਪਤੀਆ ਬੱਚਿਆ ਦੇ ਮਾਤਾ ਪਿਤਾ, ਸਕੂਲ ਸਟਾਫ ਤੇ ਸਕੂਲ ਮੈਨੇਜਮੈਟ ਕਮੇਟੀ ਦੇ ਆਪਸੀ ਸਹਿਯੋਗ ਨਾਲ ਪ੍ਰਾਪਤ ਹੋ ਪਾਇਆ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply