Monday, July 8, 2024

ਅਮਨਦੀਪ ਸਿੰਘ ਖ਼ਾਲਸਾ ਦਾ ਪਿੰਡ ਅਲੀਪੁਰ ਖ਼ਾਲਸਾ ਤੇ ਬਿਸਨਗੜ੍ਹ ਵਿਖੇ ਸਵਾਗਤ

PPN0501201604

ਸੰਦੌੜ, 5 ਜਨਵਰੀ (ਹਰਮਿੰਦਰ ਸਿੰਘ ਭੱਟ)- ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਉਨ੍ਹਾਂ ਦੇ ਚਾਰੇ ਸਾਹਿਬਜ਼ਾਦਿਆਂ ਅਤੇ ਬੇਅੰਤ ਸਿੰਘਾਂ ਦੀਆਂ ਕੌਮ ਪ੍ਰਤੀ ਏਕਤਾ, ਪਰਪੱਕਤਾ ਅਤੇ ਲੁਕਾਈ ਦੀ ਸੇਵਾ ਵਿਚ ਸਮਰਪਿਤ ਹੋ ਕੇ ਦਿੱਤੀਆਂ ਕੁਰਬਾਨੀਆਂ ਤੋ ਪ੍ਰਭਾਵਿਤ ਹੋਏ ਹਿੰਦੂ ਪਰਵਾਰ ਵਿਚ ਜਨਮੇ ਮਹਾਦੇਵ ਰੈਡੀ ਤੋਂ ਖੰਡੇ ਵਾਟੇ ਦਾ ਅੰਮ੍ਰਿਤ ਛੱਕ ਕੇ ਸਿੰਘ ਸੱਜੇ ਭਾਈ ਅਮਨਦੀਪ ਸਿੰਘ ਖ਼ਾਲਸਾ ਜੀ ਜੋ ਕਿ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਬਚਣ ਲਈ ਅਤੇ ਸਿੱਖੀ ਤੋਂ ਮੁੱਖ ਮੋੜ ਰਹੇ ਨੌਜੁਆਨਾਂ ਨੂੰ ਸਿੱਖਾਂ ਦੇ ਅਣਖੀ ਇਤਿਹਾਸ ਬਾਰੇ ਜਾਗਰੂਕ ਕਰਨ ਅਤੇ ਜੋੜਨ ਹਿਤ ਆਪਣੀ ਸਾਈਕਲ ਯਾਤਰਾ ਜੋ ਕਿ ਲਗਭਗ 2 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ ਉਨ੍ਹਾਂ ਦਾ ਪਿੰਡ ਅਲੀਪੁਰ ਖ਼ਾਲਸਾ ਵਿਖੇ ਪਹੁੰਚਣ ਤੇ ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਪਹੁੰਚਣ ਤੇ ਅਸਥਾਨ ਦੇ ਮੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਖ਼ਾਲਸਾ ਜੀ ਨੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਤਰਾਂ ਗੁਰਦੁਆਰਾ ਸਿੰਘ ਸਭਾ ਬਿਸਨਗੜ੍ਹ ਵਿਖੇ ਪਿੰਡ ਪਹੁੰਚਣ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗਰਾਮ ਨਿਵਾਸੀਆਂ ਵੱਲੋਂ ਸਨਮਾਨਿਤ ਕੀਤਾ। ਇਸੇ ਮੌਕੇ ਗੁਰਦੁਆਰਾ ਸਿੰਘ ਸਭਾ ਬਿਸਨਗੜ੍ਹ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਮਕੌਰ ਸਿੰਘ, ਸੂਬੇਦਾਰ ਭਾਈ ਨਿਰਮਲ ਸਿੰਘ ਸੌਦ, ਭਾਈ ਕੁਲਵੰਤ ਸਿੰਘ, ਭਾਈ ਜਗਤਾਰ ਸਿੰਘ, ਹੈੱਡ ਗ੍ਰੰਥੀ ਬਾਬਾ ਅਵਤਾਰ ਸਿੰਘ, ਭਾਈ ਰਣਧੀਰ ਸਿੰਘ, ਭਾਈ ਸੁਰਜੀਤ ਸਿੰਘ ਸੀਰੀਆ, ਭਾਈ ਗੁਰਮੇਲ ਸਿੰਘ, ਐਨ. ਆਰ. ਆਈ. ਸਾਬਕਾ ਸਰਪੰਚ ਮੋਹਨ ਸਿੰਘ ਅਤੇ ਪਿੰਡ ਅਲੀਪੁਰ ਵਿਖੇ ਭਾਈ ਸਿਮਰਨਜੀਤ ਸਿੰਘ ਡੋਗਰ, ਭਾਈ ਚਰਨਪ੍ਰੀਤ ਸਿੰਘ ਚੰਨਾ ਤੋਂ ਇਲਾਵਾ ਇਲਾਕੇ ਦੇ ਮਹੁਤਬਾਰ ਆਗੂ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply