Friday, July 5, 2024

ਗੁਰੂਕੁਲ ਕਾਲਜ ਵੱਲੋਂ ਪਿੰਡ ਮੁਲਾਤਨੀਆ ਵਿਖੇ ‘ਲੋਹੜੀ ਧੀਆਂ ਦੀ ਮਨਾਈ

ਬਠਿੰਡਾ, 12 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰੂ ਵੱਲਭ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਗੁਰੂਕੁਲ ਕਾਲਜ (ਸੰਬੰਧਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ) ਬਠਿੰਡਾ ਵੱਲੋਂ ਮੁਲਤਾਨੀਆ ਪਿੰਡ ਵਿੱਚ ਧੀਆਂ ਦੀ ਲੋਹੜੀ ਮਨਾਈ ਗਈ। ਜਿਸ ਵਿੱਚ ਕਾਲਜ ਦੇ ਐਨ.ਐਸ.ਐਸ ਦੇ ਵਿਦਿਆਰਥੀਆਂ ਵੱਲੋ ਭਰੂਣ ਹੱਤਿਆ ਦੇ ਵਿਰੁੱਧ ਰੈਲੀ ਕੱਢੀ ਗਈ। ਪਿੰਡ ਦੀ ਧਰਮਸ਼ਾਲਾ ਵਿੱਚ ਕੀਤੇ ਗਏ ਲੋਹੜੀ ਦੇ ਇਸ ਰੰਗਾ-ਰੰਗ ਪ੍ਰੋਗਰਾਮ ਵਿੱਚ ਨਵ-ਜੰਮੀਆਂ 14 ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ। ਕਾਲਜ ਦੇ ਵਿਦਿਆਰਥੀਆਂ ਨੇ ਆਪਣੇ ਗੀਤਾਂ ਰਾਹੀ ਪਿੰਡ ਵਾਸੀਆਂ ਦਾ ਭਰਪੂਰ ਮੰਨੋਰੰਜਨ ਕੀਤਾ । ਕਾਲਜ ਦੇ ਮੈਨੇਜਿੰਗ ਡਾਇਰੈਟਰ ਭੂੂਸ਼ਣ ਕੁਮਾਰ ਗੋਇਲ ਅਤੇ ਪ੍ਰਿੰਸੀਪਲ ਡਾ ਸ਼ਰਦੇਵ ਸਿੰਘ ਗਿੱਲ ਨੇ ਧੀਆਂ ਦੀ ਮਨਾਉਣ ਮੌਕੇ ਵਧਾਈ ਦੇ ਨਾਲ ਹੀ ਲੋਹੜੀ ਸਬੰਧੀ ਪਿੰਡ ਦੀਆਂ ਔਰਤਾਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਔਰਤ ਦੀ ਸਮਾਜ ਵਿੱਚ ਕੀ ਮੱਹਤਤਾ ਹੈ। ਗੁਰੂਕੁਲ ਕਾਲਜ ਦੀ ਕੇਮਟੀ ਵੱਲੋਂ ਮੁਲਤਾਨੀਆ ਪਿੰਡ ਨੂੰ 1-1-2016 ਨੂੰ ਗੋਦ ਲਿਆ ਗਿਆ ਅਤੇ ਇਹ ਕਾਲਜ ਵੱਲਂੋ ਪਿੰਡ ਵਿੱਚ ਕਰਵਾਇਆ ਗਿਆ ਪਹਿਲਾ ਸਮਾਰੋਹ ਸੀ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਰਮਨੀਕ ਵਾਲੀਆ ਵਲੋਂ ਨਵ-ਜੰਮੀਆਂ ਬੱਚਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਪਿੰਡ ਵਿੱਚ ਹੀ ਕੁਝ ਸਮਾਂ ਪਹਿਲਾ ਮੁਕੰਦ ਸਿੰਘ ਦੀ ਯਾਦ ਵਿੱਚ ਤਿੰਨ ਰੋਜਾ ਸਲਾਨਾ ਖੇਡ ਮੇਲਾ ਕਰਵਾਇਆ ਗਿਆ ਜਿਸ ਵਿੱਚ ਪਿੰਡ ਦੀਆਂ ਲੜਕੇ ਅਤੇ ਲੜਕੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਮੇਲੇ ਵਿੱਚ ਦੌੜਾਂ, ਗੋਲਾ ਸੁਟਣਾ, ਡਿਸਕਸ ਥਰੋਅ, ਲੰਮੀ ਛਾਲ ਤੇ ਉੱਚੀ ਛਾਲ ਆਦਿ ਦੇ ਮੁਕਾਬਲੇ ਕਰਵਾਏ ਗਏ ਇਸ ਮੇਲੇ ਵਿੱਚ ਸਾਬਕਾ ਐਮ ਪੀ ਬੀਬੀ ਗੁਲਸ਼ਨ ਕੌਰ ਬੌਤਰ ਮੁੱਖ ਮਹਿਮਾਨ ਹਾਜ਼ਿਰ ਹੋਏ। ਇਸ ਪਿੰਡ ਦੇ ਸਰਪੰਚ, ਗ੍ਰਾਮ ਪੰਚਾਇਤ ਮੈਂਬਰ ਦਵਿੰਦਰ ਸਿੰਘ, ਬਲਵੀਰ ਸਿੰਘ, ਸਰਦਾਰਨੀ ਨਸੀਬ ਕੌਰ, ਬਾਬਾ ਮੇਲਾ ਸਿੰਘ ਕਲੱਬ ਦੇ ਪ੍ਰਧਾਨ ਜਗਮੀਤ ਸਿੰਘ, ਯਾਦਵਿੰਦਰ ਸਿੰਘ ਮੈਂਬਰ ਸਾਹਿਬਾਨ ਜਸਵੀਰ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਸੰਨੀ ਅਤੇ ਪਿੰਡ-ਵਾਸੀਆਂ ਨੇ ਕਾਲਜ ਵੱਲੋਂ ਕਰਾਏ ਗਏ ਇਸ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ । ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋ : ਮਨਵਿੰਦਰ ਕੌਰ ਬੇਦੀ ਨੇ ਬਾਖੂਬੀ ਨਿਭਾਈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply