Monday, July 1, 2024

ਤਿੰਨ ਰੋਜ਼ਾ ਦੀਨੀ ਤਬਲੀਗੀ ਇਜ਼ਤਮਾ ਸਮਾਪਤ

1 ਲੱਖ ਦੇ ਕਰੀਬ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਕੀਤੀ ਦੁਆ ਵਿੱਚ ਸ਼ਿਰਕਤ

PPN2802201602ਮਾਲੇਰਕੋਟਲਾ, 28 ਫਰਵਰੀ (ਹਰਮਿੰਦਰ ਸਿੰਘ ਭੱਟ) – ਪੰਜਾਬ ਦੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਦੀ ਵੱਡੀ ਈਦਗਾਹ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਤਬਲੀਗੀ ਇਜਤਮਾ ਤੇ ਅੱਜ ਤੀਜੇ ਤੇ ਅੰਤਿਮ ਦਿਨ ਪੂਰੇ ਪੰਜਾਬ ਭਰ ਚੋਂ ਮੁਸਲਿਮ ਭਾਈਚਾਰੇ ਨੇ ਦੁਆ ਮੌਕੇ ਲਗਭਗ 1 ਲੱਖ ਦੇ ਕਰੀਬ ਵਿੱਚ ਸ਼ਮੂਲੀਅਤ ਕਰਕੇ ਪਿਛਲੇ ਸਾਰੇ ਅੰਦਾਜ਼ੇ ਫੇਲ ਕਰ ਦਿੱਤੇ ਹਨ। ਕੱਲ੍ਹ ਦੇਰ ਰਾਤ ਬਾਅਦ ਨਮਾਜ-ਏ-ਮਗਰਿਬ ਹੋਏ ਮੁੱਖ ਪ੍ਰੋਗਰਾਮ ਵਿੱਚ ਦਿੱਲੀ ਨਿਜਾਮੂਦੀਨ ਤੋਂ ਵਿਸ਼ੇਸ਼ ਤੌਰ ਤੇ ਆਏ ਕਾਰੀ ਸੈਫ-ਉੱਲਾ ਸਾਹਿਬ ਨੇ ਅਪਣੇ ਸੰਬੋਧਨ ਵਿੱਚ ਇਸਲਾਮ ਨੂੰ ਮਾਨਵਤਾ ਦੇ ਭਲੇ ਲਈ ਰੱਬ ਵੱਲੋਂ ਦਿੱਤੇ ਅਸੂਲਾਂ ਅਤੇ ਹਜ਼ਰਤ ਮੁਹੰਮਦ ਸਾਹਿਬ ਅਤੇ ਵੱਖ-ਵੱਖ ਨਬੀਆਂ ਤੇ ਪੈਗੰਬਰਾਂ ਦੀ ਜਿੰਦਗੀ ਨੂੰ ਲੋਕਾਂ ਸਾਹਮਣੇ ਪੇਸ਼ ਕਰਦਿਆਂ ਇੱਕ ਰੱਬ ਤੇ ਭਰੋਸੇ ਦੀ ਦਾਅਵਤ ਦਿੱਤੀ ਤੇ ਕਿਹਾ ਕਿ ਹਜ਼ਰਤ ਮੁਹੰਮਦ ਸਾਹਿਬ ਦੀ ਜਿੰਦਗੀ ਸਾਰੇ ਲੋਕਾਂ ਲਈ ਇੱਕ ਨਮੂਨਾ ਹੈ, ਇਸ ਤੋਂ ਬਿਨਾ ਕਿਸੇ ਵੀ ਮਨੁੱਖ ਦੀ ਕਾਮਯਾਬੀ ਸੰਭਵ ਨਹੀਂ ਹੈ।ਅੱਜ ਸਵੇਰ ਤੋਂ ਬਾਅਦ ਨਮਾਜ਼-ਏ-ਫਜਰ ਕੁਰਆਨ-ਏ-ਕਾਰਕੁੰਨਾ ਨੂੰ ਨੂਰਾਨੀ ਮਸਜਿਦ ਵਿੱਚ ਜੋੜਕੇ ਦਾਵਤ-ਏ-ਤਬਲੀਗ ਦੇ ਮਕਸਦ ਅਤੇ ਅਪਣੀ ਜਿੰਦਗੀ ਦਾਅਵਤ ਦੇ ਛੇ ਸਿਫਾਤ ਵਾਲੀ ਬਣਾਉਣ ਤੇ ਜੋਰ ਦਿੰਦਿਆਂ ਮੋਲਾਨਾ ਮੁਹੰਮਦ ਤੱਯਬ ਸਾਹਿਬ ਵੱਲੋਂ ਇਸ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਲਈ ਹਰ ਕੁਰਬਾਨੀ ਪੇਸ਼ ਕਰਨ ਦਾ ਸੁਨੇਹਾ ਦਿੱਤਾ।
ਇਸ ਤੋਂ ਬਾਅਦ ਇਸੇ ਮਸਜਿਦ ਵਿੱਚ ਨੋਜਵਾਨ ਵਰਗ ਦਾ ਪ੍ਰੋਗਰਾਮ ਹੋਇਆ, ਜਿਸ ਵਿੱਚ ਇਜਤਮਾ ਲਈ ਆਏ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਲਵਲੀ ਯੂਨੀਵਰਸਿਟੀ ਜਲੰਧਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਸਲਾਇਟ ਲੋਂਗੋਵਾਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਪੰਜਾਬ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਪੰਜਾਬ ਦੇ ਸਾਰੇ ਕਾਰਕੁੰਨਾ ਦੇ ਵਿਸ਼ੇਸ਼ ਮਸ਼ਵਰੇ ਵਿੱਚ ਇਹ ਤਹਿ ਹੋਇਆ ਕਿ ਅਗਲੀ ਵਾਰ ਇਹ ਤਿੰਨ ਰੋਜ਼ਾ ਤਬਲੀਗੀ ਇਜਤਮਾ 11, 12 ਤੇ 13 ਨਵੰਬਰ ਨੂੰ ਮਾਲੇਰਕੋਟਲਾ ਵਿਖੇ ਹੀ ਹੋਵੇਗਾ। ਪ੍ਰਬੰਧਕਾਂ ਵੱਲੋਂ ਤਿੰਨ ਦਿਨ ਚੱਲੇ ਇਸ ਇਜਤਮਾ ਲਈ ਈਦਗਾਹ ਵਿਖੇ ਪਹੁੰਚਣ ਵਾਲੇ ਲੋਕਾਂ ਲਈ ਵੱਖ-ਵੱਖ ਖਾਣੇ ਦੀਆਂ ਸਟਾਲਾਂ, ਸੈਂਕੜਿਆਂ ਦੀ ਗਿਣਤੀ ਵਿੱਚ ਬਣਾਈਆਂ ਲੈਟਰੀਨਾ, ਹਜ਼ਰਤ ਹਲੀਮਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਜਮੀਰ ਅਹਿਮਦ ਦੀ ਰਹਿਨੁਮਾਈ ਵਿੱਚ ਲਗਾਈ ਗਈ ਫਰੀ ਡਿਸਪੈਂਸਰੀ ਅਤੇ ਅਨੇਕਾਂ ਮੁਸਲਿਮ ਭਰਾਵਾਂ ਤੇ ਸਮਾਜ ਸੇਵੀ ਲੋਕਾਂ ਵੱਲੋਂ ਆਏ ਲੋਕਾਂ ਲਈ ਲਗਾਈਆਂ ਚਾਹ, ਬਰੈੱਡ-ਪਕੌੜੇ ਤੇ ਕੜਾਹ ਦੀਆਂ ਸਟਾਲਾਂ ਲਗਾ ਕੇ ਲੋਕਾਂ ਨੇ ਲੋਕ ਸੇਵਾ ਦੀ ਵੱਖਰੀ ਛਾਪ ਰਾਹੀਂ ਇਸ ਇਤਿਹਾਸਕ ਇਜਤਮਾ ਨੂੰ ਕਾਮਯਾਬ ਇਜਤਮਾ ਬਣਾ ਦਿੱਤਾ। ਲਗਭਗ 12 ਵਜੇ ਦੇ ਕਰੀਬ ਮੋਲਾਨਾ ਕਫੈਤ ਤੁਲਾ ਸਾਹਿਬ ਵੱਲੋਂ ਕਰਵਾਈ ਗਈ ਦੁਆ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚੋਂ ਆਏ ਲੋਕਾਂ ਦੇ ਜਾਣ ਕਾਰਨ ਇੱਕ ਘੰਟੇ ਤੱਕ ਸੜਕਾਂ ਤੇ ਜਾਮ ਆਦਿ ਵੇਖੇ ਗਏ। ਤਬਲੀਗੀ ਕਾਰਕੁੰਨਾਂ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਪ੍ਰਸ਼ਾਸਨ ਤੇ ਆਮ ਲੋਕਾਂ ਵੱਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply