Monday, July 1, 2024

ਵਾਰਡ ਨੰ. 13 ‘ਚ ਅਕਾਲੀ-ਭਾਜਪਾ ਨੂੰ ਝਟਕਾ, ਵੱਡੀ ਗਿਣਤੀ ਵਿੱਚ ਵਰਕਰ ਕਾਂਗਰਸ ਵਿੱਚ ਸ਼ਾਮਲ

PPN2802201615ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ ਸੱਗੂ) -ਲੋਕ ਅਕਾਲੀ-ਭਾਜਪਾ ਸਰਕਾਰ ਦੀ ਲੋਕਮਾਰੂ ਨੀਤੀਆਂ ਤੋਂ ਜਿਥੇ ਆਮ ਲੋਕ ਦੁਖੀ ਹੋ ਚੁੱਕੇ ਹਨ ਅਤੇ ਉਥੇ ਅਕਾਲੀ-ਭਾਜਪਾ ਤੋਂ ਪਰੇਸ਼ਾਨ ਵਰਕਰ ਵੀ ਬਦਲਾਅ ਦ ਰੂਪ ਵਿੱਚ ਕਾਂਗਰਸ ਦਾ ਹੱਥ ਫੜ ਰਹੇ ਹਨ। ਇਹ ਵਿਚਾਰ ਹਲਕਾ ਉਤਰੀ ਦੇ ਕਾਂਗਰਸ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਨੇਤਾ ਕਰਮਜੀਤ ਸਿੰਘ ਰਿੰਟੂ ਨੇ ਵਾਰਡ ਨੰ. 13 ਤੋਂ ਅਕਾਲੀ ਦਲ ਦੇ ਸਾਬਕਾ ਵਾਰਡ ਪ੍ਰਧਾਨ ਪੰਜਾਬ ਸਿੰਘ ਨੂੰ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਕਰਨ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਪ੍ਰਗਟ ਕੀਤੇ। ਰਿੰਟੂ ਨੇ ਕਿਹਾ ਕਿ ਸ਼ਾਮਲ ਹੋਏ ਅਕਾਲੀ ਵਰਕਰਾਂ ਨੂੰ ਕਾਂਗਰਸ ਪਾਰਟੀ ਵਿੱਚ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ।  ਕਾਂਗਰਸੀ ਨੇਤਾ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਪੰਜਾਬ ਦੀ ਜਨਤਾ ਪਿਛਲੇ ਲਗਭਗ 10 ਵਰਿਆ ਤੋਂ ਗਠਬੰਧਨ ਸਰਕਾਰ ਦੀ ਮਾਰ ਝਲ ਰਿਹੇ ਹਨ। ਅੱਜ ਪੰਜਾਬ ਵਿੱਚ ਨਸ਼ਾ, ਬੇਰੋਜਗਾਰੀ ਅਤੇ ਮਾਫੀਆ ਪਧਾਨ ਹੈ। ਪ੍ਰਦੇਸ਼ ਦੀ ਜਨਤਾ ਨੂੰ ਨਿਆ ਨਹੀਂ ਮਿਲ ਰਿਹਾ ਹੈ ਅਤੇ ਪੜੇ-ਲਿਖੇ ਨੌਜਵਾਨਾਂ ਨੂੰ ਰੁਜਗਾਰ ਨਹੀਂ ਮਿਲਣ ‘ਤੇ ਉਹ ਨਸ਼ੇ ਦੀ ਗ੍ਰਿਫਤ ਵਿੱਚ ਆ ਰਿਹਾ ਹੈ। ਪ੍ਰਦੇਸ਼ਵਿੱਚ ਉਦਯੋਗ ਨਹੀਂ ਅਤੇ ਇੱਥੋਂ ਦਾ ਵਿਉਪਾਰੀ ਟੈਕਸਾਂ ਦੇ ਬੋਝ ਹੇਠਾ ਦੱਬ ਚੁਕਿਆ ਹੈ ਅਤੇ ਗਠਜੋੜ ਸਰਕਾਰ ਪ੍ਰਦੇਸ਼ ਦੀ ਜਨਤਾ ਦਾ ਤਮਾਸ਼ਾ ਵੇਖ ਰਹੀ ਹੈ।  ਉਨਾਂ ਕਿਹਾ ਕਿ ਪੰਜਾਬ ਸਰਕਾਰ ਦਾਅਵਾ ਕਰ ਰਹੀ ਹੈ ਕਿ ਵਿਕਾਸ ਦੀ ਨਵੀਂ ਗਾਧਾ ਲਿਖੀ ਜਾ ਰਹੀ ਹੈ ਪ੍ਰਤੂੰ ਜਦ ਹਰੇਕ ਨਾਗਰਿਕ ਘਰ ਤੋਂ ਬਾਹਰ ਨਿਕਲਦਾ ਹੈ ਤਾਂ ਆਪਣੇ ਆਪ ਨੂੰ ਵਿਕਾਸ ਦੇ ਨਾਂਅ ‘ਤੇ ਠੱਗਿਆ ਜਿਹਾ ਮਹਿਸੂਸ ਕਰਦਾ ਹੈ।ਚਰਮਰਾਈ ਸੀਵਰੇਜ ਵਿਵੱਸਥਾ, ਗੰਦਾ ਪਾਣੀ, ਟੁੱਟੀਆਂ ਸੜਕਾਂ ਅਤੇ ਸ਼ਹਿਰ ਵਿੱਚ ਬਣ ਰਿਹਾ ਬੀ.ਆਰ.ਟੀ.ਐਸ ਪ੍ਰੋਜੈਕਟ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ। ਇਹ ਕੈਸਾ ਵਿਕਾਸ ਹੈ, ਜੋ ਜਨਤਾ ਦੇ ਵਿਨਾਸ਼ ਦਾ ਸਬਬ ਬਣਦਾ ਜਾ ਰਿਹਾ ਹੈ।  ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਹੁਣ ਚੋਣਾਂ ਦੂਰ ਨਹੀਂ ਹਨ ਅਤੇ ਲੋਕ ਅਕਾਲੀ-ਭਾਜਪਾ ਗਠਜੋੜ ਤੋਂ ਆਪਣਾ ਛੁਟਕਾਰਾ ਚਾਹੁੰਦੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਪੰਜਾਬ ਵਿੱਚ ਸਰਕਾਰ ਬਨਾਉਣ ਜਾ ਰਹੀ ਹੈ ਅਤੇ ਪ੍ਰਦੇਸ਼ ਦੀ ਜਨਤਾ ਸਿਰਫ ਚੌਣਾਂ ਦਾ ਇੰਤਜਾਰ ਕਰ ਰਹੀ ਹੈ।ਇਸ ਮੌਕੇ ਪਵਨ ਕੁਮਾਰ ਪੰਮਾ, ਸੰਜੀਵ ਟਾਂਗਰੀ, ਸਿਮਰਨਜੀਤ ਸਿੰਘ ਰੰਧਾਵਾ, ਸੁਰਜੀਤ ਸਿੰਘ, ਫਤਿਹ ਸਿੰਘ, ਰਣਜੀਤ ਸਿੰਘ, ਰਾਜੂ ਵੈਲਡਿੰਗ ਵਾਲਾ, ਰਾਜੀਵ ਕੁਮਾਰ, ਕੁੰਦਨ ਸਿੰਘ ਭੱਟੀ, ਚੂਹੜ ਸਿੰਘ, ਸੁਰਜੀਤ ਸਿੰਘ, ਰਾਜੀਵ ਠਾਕੁਰ, ਸੁਰਿੰਦਰ ਕੁਮਾਰ ਛਿੰਦਾ, ਸੁਰਜੀਤ ਸ਼ਰਮਾ, ਰਮੇਸ਼ ਚੌਹਾਨ, ਦੌਲਤ ਸਿੰਘ, ਰਾਜਬੀਰ ਸਿੰਘ, ਤਜਿੰਦਰ ਸਿੰਘ, ਗੁਰਜੀਤ ਸਿੰਘ, ਦੀਪ ਬਟਾਲੇ ਵਾਲੇ, ਫੂਲਾ ਸਿੰਘ, ਲਵਲੀ, ਆਕਾਸ਼ਦੀਪ ਕੁੰਦਰੀ, ਮਹਕਦੀਪ ਸਿੰਘ, ਸ਼ਰਨਜੀਤ ਸਿੰਘ ਆਦਿ ਹਾਜਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply