Monday, July 1, 2024

2 ਉੱਘੇ ਬਜ਼ੁਰਗ ਕਲਾਕਾਰਾਂ ਦੀ 7 ਰੋਜ਼ਾ ‘ਪੇਟਿੰਗ ਪ੍ਰਦਰਸ਼ਨੀ’ ਦਾ ਰਜਿੰਦਰ ਮੋਹਨ ਛੀਨਾ ਵਲੋਂ ਉਦਘਾਟਨ

PPN2902201603

ਅੰਮ੍ਰਿਤਸਰ, 29 ਫਰਵਰੀ (ਜਗਦੀਪ ਸਿੰਘ ਸੱਗੂ)- ਸਥਾਨਕ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟ ਵਿਖੇ ਸੂਬੇ ਦੇ 2 ਉੱਘੇ ਬਜ਼ੁਰਗ ਕਲਾਕਾਰਾਂ ਦੀਆਂ 37 ਦਿਲਕਸ਼ ਚਿੱਤਰਕਲਾ ਨੂੰ 6 ਮਾਰਚ ਤੱਕ ਚਲਣ ਵਾਲੀ ‘ਪੇਟਿੰਗ ਪ੍ਰਦਰਸ਼ਨੀ ਦਾ ਉਦਘਾਟਨ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕੀਤਾ। ਇਨ੍ਹਾਂ ਚਿੱਤਰਕਾਲਾਵਾਂ ਵਿੱਚ ਪੋਟਰੇਟ, ਲੈਂਡ ਸਕੇਪ, ਬਿਲਡਿੰਗ, ਸਪੋਰਟਸ, ਪੰਛੀਆਂ ਆਦਿ ਤੋਂ ਇਲਾਵਾ ਚਿੱਤਰਕਾਰੀ ਦੇ ਦਿਲਕਸ਼ ਨਮੂਨਿਆਂ ਨੂੰ ਉਕਤ ਬਜ਼ੁਰਗ ਕਲਾਕਾਰਾਂ ਨੇ ਬਾਖੂਬੀ ਉਜਾਗਰ ਕੀਤਾ, ਇਕ ਹਫ਼ਤੇ ਤੱਕ ਲੋਕ ਵੇਖ ਸਕਣਗੇ।
ਇਸ ਮੌਕੇ 76 ਸਾਲਾ ਕਲਾਕਾਰ ਸ: ਹਰਭਜਨ ਸਿੰਘ ਸਪਰਾ ਅਤੇ 82 ਸਾਲਾ ਸ: ਰਾਮ ਸਿੰਘ ਬਾਵਾ ਨੇ ਸੁਹਿਰਦ ਤੇ ਚੰਗੇ ਸਮਾਜ ਦੇ ਨਿਰਮਾਣ ਵਿੱਚ ਕਲਾਕਾਰਾਂ ਦੇ ਅਹਿਮ ਭੂਮਿਕਾ ‘ਤੇ ਜ਼ੋਰ ਦਿੰਦਿਆ ਕਲਾਕਾਰਾਂ ਨੂੰ ਸਮਾਜ ਦੀ ਖਾਸ ਕੜੀ ਦੱਸਿਆ। ਇਹ ਪ੍ਰਦਰਸ਼ਨੀ ਪੂਰਾ ਇਕ ਹਫ਼ਤਾ ਸ਼ਹਿਰ ਵਾਸੀਆਂ ਲਈ ਖਿੱਚ ਦਾ ਕੇਂਦਰ ਰਹੇਗੀ। ਸ੍ਰੀ ਆਨੰਦਪੁਰ ਸਾਹਿਬ ਪੁੱਜੇ ਉਕਤ ਕਲਾਕਾਰਾਂ ਵਿੱਚੋਂ ਸ: ਹਰਭਜਨ ਸਿੰਘ ਸਮਰਾ ਨੇ ਕਿਹਾ ਕਿ ਉਨ੍ਹਾਂ ਨੂੰ ਧਾਰਮਿਕ ਕਿਤਾਬਾਂ ਲਿਖਣ ਅਤੇ ਫੋਟੋਗ੍ਰਾਫ਼ਰੀ ਦਾ ਸ਼ੌਕ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਸੰਨ 2009 ਤੋਂ ਫੋਟੋਗ੍ਰਾਫ਼ਰੀ ਕਰਨ ਦੀ ਸ਼ੁਰੂਆਤ ਕੀਤੀ ਅਤੇ ਅੱਜ ਇਸ ਪ੍ਰਦਰਸ਼ਨੀ ਵਿੱਚ ਉਨ੍ਹਾਂ ਦੁਆਰਾ ਫੋਟੋਗ੍ਰਾਫ਼ਰੀ ਦੀਆਂ 16 ਫੋਟੋਆਂ ਨੂੰ ਪ੍ਰਦਰਸ਼ਨੀ ਵਿੱਚ ਪੇਸ਼ ਕੀਤਾ ਗਿਆ ਹੈ। ਕਲਾਕਾਰ ਸ: ਰਾਮ ਸਿੰਘ ਬਾਵਾ ਨੇ ਕਿਹਾ ਕਿ ਉਨ੍ਹਾਂ ਨੇ ਤਕਰੀਬਨ ਸੰਨ 1960 ਤੋਂ ਪੇਟਿੰਗ ਕਰਨ ਦੀ ਸ਼ੁਰੂਆਤ ਕੀਤੀ ਅਤੇ ਪ੍ਰਦਰਸ਼ਨੀ ਵਿੱਚ ਲਗਾਈਆਂ ਗਈਆਂ ਉਨ੍ਹਾਂ ਦੀਆਂ 21 ਚਿੱਤਰਕਲਾਵਾਂ ਦਾ ਲੋਕਾਂ ਵੱਲੋਂ ਭਰਵਾ ਹੁੰਗਾਰਾ ਮਿਲਿਆ। ਆਰਟ ਗੈਲਰੀ ਦੇ ਪ੍ਰਧਾਨ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਇਸ ਮੌਕੇ ਕਿਹਾ ਕਿ ਇਹ ਰਾਸ਼ਟਰੀ ਪ੍ਰਦਰਸ਼ਨੀ ਸੰਨ 1932 ਤੋਂ ਕਲਾ ਅਤੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਈ ਜਾ ਰਹੀ ਹੈ। ਜਿਸ ਦੌਰਾਨ ਪ੍ਰਦਰਸ਼ਨੀਆਂ, ਵਰਕਸ਼ਾਪਾਂ, ਮੂਰਤੀ ਕਲਾਂ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਜਾਂਦਾ ਹੈ। ਸ: ਛੀਨਾ ਨੇ ਕਿਹਾ ਕਿ ਸ: ਬਾਵਾ ਅਤੇ ਸ: ਸਪਰਾ ਦੁਆਰਾ ਪੇਸ਼ ਕੀਤੀ ਗਈ ਕਲਾਕਾਰੀ ਕਾਬਲੇ-ਤਾਰੀਫ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਉਹ ਕਲਾਕਾਰਾਂ ਤੋਂ ਉਨ੍ਹਾਂ ਦੀ ਕਲਾ ਦੇ ਨਮੂਨੇ ਮੰਗਵਾਉਂਦੇ ਹਨ, ਜਿਨ੍ਹਾਂ ਦੀ ਚੋਣ ਇਕ ਉੱਚ ਪੱਧਰੀ ਕਮੇਟੀ ਦੁਆਰਾ ਕਰਕੇ ਆਰਟ ਗੈਲਰੀ ਵਿਖੇ ਆਮ ਲੋਕਾਂ ਲਈ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਥੇ ਪਹੁੰਚ ਕੇ ਇਹ ਕਲਾਕ੍ਰਿਤੀਆਂ ਵੇਖਣ ਅਤੇ ਕਲਾਕਾਰਾਂ ਦੀ ਹੌਂਸਲਾ ਅਫ਼ਜਾਈ ਕਰਨ। ਇਸ ਮੌਕੇ ਸ: ਅਰਵਿੰਦਰ ਸਿੰਘ ਚਮਕ ਵਿੱਤ ਸਕੱਤਰ, ਡਾ. ਪੀ. ਐਸ ਗਰੋਵਰ ਆਨਰੇਰੀ ਜਨਰਲ ਸਕੱਤਰ, ਸ: ਸ਼ਿਵਦੇਵ ਸਿੰਘ, ਅਤੁਲ ਮਹਿਰਾ, ਸ਼ਾਮਿਲ ਸਨ, ਨਾਲ ਮਿਲਕੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply