Monday, July 1, 2024

ਆਬਾਨ ਪਬਲਿਕ ਸਕੂਲ ਵਿੱਚ ਇੰਟਰਨੈਸ਼ਨਲ ਸਾਇੰਸ ਡੇ ਮਨਾਇਆ ਗਿਆ

PPN0203201605

ਮਾਲੇਰਕੋਟਲਾ, 2 ਮਾਰਚ (ਹਰਮਿੰਦਰ ਭੱਟ) – ਸਥਾਨਕ ਆਬਾਨ ਪਬਲਿਕ ਸਕੂਲ ਵਿੱਚ ਡਾ.ਸੀ.ਵੀ ਰਮਨ ਦੀ ਯਾਦ ਵਿੱਚ ਇੰਟਰਨੈਸ਼ਨਲ ਸਾਇੰਸ ਡੇ ਮਨਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਵਿਦਿਆਰਥੀਆ ਨੇ ਕੁਦਰਤੀ ਊਰਜਾ ਦੇ ਸੋਮਿਆ ਦੀ ਸਾਇੰਸ ਅਧਿਆਪਕਾ ਦੀ ਸਹਾਇਤਾ ਨਾਲ ਇੱਕ ਸੂਰਜੀ ਊਰਜਾ ਤੇ ਚੱਲਣ ਵਾਲਾ ਮਾਡਲ ਤਿਆਰ ਕੀਤਾ। ਇਸ ਮੌਕੇ ਵੱਖ-ਵੱਖ ਕੁਦਰਤੀ ਸੋਮਿਆ ਦੀ ਵਰਤੋਂ ਨਾਲ ਚੱਲਣ ਵਾਲੇ ਮਾਡਲ ਤਿਆਰ ਕੀਤੇ ਗਏ ਜਿਵੇਂ ਮਾਡਲ ਤਿਆਰ ਕੀਤੇ ਗਏ ਜਿਵੇਂ ਕਿ ਸੌਲਰ ਫੈਨ, ਪੌਣ ਚੱਕੀ ਅਤੇ ਪਣ ਬਿਜਲੀ ਦੇ ਮਾਡਲ ਤਿਆਰ ਕੀਤੇ ਗਏ ਜਿਵੇਂ ਕਿ ਸੌਲਰ ਫੈਨ, ਪੌਣ ਚੱਕੀ ਅਤੇ ਪਣ ਬਿਜਲੀ ਦਾ ਮਾਡਲ ਤਿਆਰ ਕਰਨ ਵਾਲੇ ਵਿਦਿਆਰਥੀਆ ਨੂੰ ਸਕੂਲ ਵੱਲੋਂ ਸਨਮਾਨਿਤ ਕੀਤਾ ਗਿਆ। ਸਕੂਲ ਦੇ ਸਾਇੰਸ ਅਧਿਆਪਕ ਗੁਰਪ੍ਰੀਤ ਸਿੰਘ ਦੁਆਰਾ ਬੱਚਿਆਂ ਨੂੰ ਵਿਗਿਆਨ ਦੇ ਵੱਖਵੱਖ ਅੰਗਾਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਇਸ ਵਿਗਿਆਨ ਦੇ ਦਿਨ ਬਹੁਤ ਹੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਕੀਤੀ ਜੋ ਕਿ ਉਹਨਾਂ ਦੇ ਭਵਿੱਖ ਵਿੱਚ ਲਾਭਕਾਰੀ ਸਿੱਧ ਹੋਵੇਗੀ। ਇਸ ਮੌਕੇ ਤੇ ਬੱਚਿਆਂ ਦੀ ਹੋਸਲਾ ਅਫਜ਼ਾਈ ਲਈ ਅਰਸ਼ਦ ਖਾਨ ਸਟੇਟ ਕੋਆਰਡੀਨੇਟਰ ਮਨਿਸਟਰੀ ਆਫ ਮਾਇਨਾਰਿਟੀ ਅਫੇਅਰਜ਼ ਭਾਰਤ ਸਰਕਾਰ ਵੀ ਸਕੂਲ ਵਿੱਚ ਤਸ਼ਰੀਫ ਲਿਆਏ ਤੇ ਇਸ ਮੌਕੇ ਤੇ ਸਕੂਲ ਵਿੱਚ ਨਵੀਂ ਸਾਇੰਸ ਲੈਬ ਦਾ ਵੀ ਉਦਘਾਟਨ ਕੀਤਾ ਗਿਆ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply