Monday, July 1, 2024

ਡੀ.ਏ.ਵੀ. ਪਬਲਿਕ ਸਕੂਲ ਕੈਂਟ ਦੀ ਦੂਜੀ ਜਮਾਤ ਦਾ ਸਲਾਨਾ ਸਮਾਗਮ ਅਯੋਜਿਤ

PPN0203201609

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ ਸੱਗੂ) – ਆਰਿਆ ਰਤਨ ਸ਼੍ਰੀ ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ., ਨਵੀਂ ਦਿੱਲੀ ਅਤੇ ਡੀ.ਏ.ਵੀ. ਪਬਲਿਕ ਸਕੂਲ, ਲਾਰੈਂਸ ਰੋਡ, ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਦੇ ਆਸ਼ੀਰਵਾਦ ਨਾਲ ਡੀ.ਏ.ਵੀ. ਪਬਲਿਕ ਸਕੂਲ ਕੈਂਟ ਦੇ ਵਿਹੜੇ ਵਿੱਚ ਦੂਜੀ ਜਮਾਤ ਦੇ ਵਿਦਿਆਰਥੀਆਂ ਦਾ ਸਲਾਨਾ ਸਮਾਗਮ ਹੋਇਆ । ਹਰੇਕ ਵਿਦਿਆਰਥੀ ਨੇ ਪੂਰੇ ਉਤਸ਼ਾਹ ਨਾਲ ਪ੍ਰੋਗਰਾਮ ਵਿੱਚ ਹਿੱਸਾ ਲਿਆ । ਦੂਜੀ ਜਮਾਤ ਦੇ 490 ਵਿਦਿਆਰਥੀਆਂ ਨੇ ਂਖੇਡ ਖਟੋਲਾਂ ਪ੍ਰੋਗਰਾਮ ਪ੍ਰਸਤੁਤ ਕੀਤਾ । ਜਿੱਥੇ ਬੱਚਿਆਂ ਨੇ ਕਈ ਪ੍ਰਕਾਰ ਦੀਆਂ ਸਮੂਹਿਕ ਕਸਰਤਾਂ ਜਿਵੇਂ ਨਾਚ, ਯੋਗਾ, ਐਰੋਬਿਕਸ ਵੱਖਸ਼ਵੱਖ ਤਰ੍ਹਾਂ ਦੀਆਂ ਦੌੜਾਂ ਅਤੇ ਭੰਗੜਾ ਆਦਿ ਪ੍ਰਦਰਸ਼ਿਤ ਕੀਤਾ । ਇਸ ਪੇਸ਼ਕਸ਼ ਰਾਹੀਂ ਬੱਚਿਆਂ ਨੂੰ ਸਰੀਰਿਕ ਕਸਰਤ ਦੇ ਮਹੱਤਵ ਨਾਲ ਜਾਣੂ ਕਰਵਾਇਆ ਗਿਆ ।  ਇਸ ਮੌਕੇ ਤੇ ਮੁੱਖ ਮਹਿਮਾਨ ਪੰਜਾਬ ਜ਼ੋਨ ਂਏਂ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਬੱਚਿਆਂ ਦੇ ਪ੍ਰੋਗਰਾਮ ਦੀ ਪ੍ਰਸ਼ੰਸਾ ਕਰਦੇ ਹੋਏ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਕਰਨ ਲਈ ਹੌਂਸਲਾ ਵਧਾਊ ਪ੍ਰੇਰਨਾ ਦਿੱਤੀ । ਡਾ. ਸ਼੍ਰੀਮਤੀ ਨੀਲਮ ਕਾਮਰਾ ੀ ਨੇ ਖੇਡਾਂ ਨੂੰ ਆਪਣੀ ਜੀਵਨਸ਼ਸ਼ੈਲੀ ਦਾ ਇੱਕ ਅਟੁੱਟ ਹਿੱਸਾ ਦੱਸਿਆ।
ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਬੱਚਿਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਭੇਜੀਆਂ।ਇਸ ਮੌਕੇ ਤੇ ਸ਼੍ਰੀ ਪਰਮਜੀਤ ਕੁਮਾਰ ਪ੍ਰਿੰਸੀਪਲ ਐਮ.ਕੇ.ਡੀ.ਡੀ.ਏ.ਵੀ ਪਬਲਿਕ ਸਕੂਲ, ਨੇਸ਼ਟਾ ਅਟਾਰੀ, ਸ਼੍ਰੀ ਸੰਜੀਵ ਕੋਚਰ ਜੀ ਪ੍ਰਿੰਸੀਪਲ ਜੀ.ਐਨ.ਡੀ.ਏ.ਵੀ. ਪਬਲਿਕ ਸਕੂਲ, ਭਿੱਖੀਵਿੰਡ, ਸ਼੍ਰੀਮਤੀ ਸਿੰਮੀ ਲੁਥਰਾ ਸੰਚਾਲਿਕਾ ਰੈਡੱ ਕ੍ਰਾਸ ਡੀ.ਏ.ਵੀ. ਪਬਲਿਕ ਸਕੂਲ, ਅੰਮਿਤਸਰ ਸ਼੍ਰੀ ਪੀ.ਪੀ. ਸਿੰਘ, ਪ੍ਰਿੰਸੀਪਲ ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ, ਤਰਨਤਾਰਨ ਨੇ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ ਅਤੇ ਆਪਣੀਆਂ ਸ਼ੁੱਭਸ਼ਕਾਮਨਾਵਾਂ ਦਿੱਤੀਆਂ।ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਛੋਟੇ ਬੱਚਿਆਂ ਨੂੰ ਕੰਪਿਊਟਰ, ਲੈਪਟਾਪ, ਮੋਬਾਇਲ ਆਦਿ ਤੋਂ ਆਪਣਾ ਧਿਆਨ ਹਟਾ ਕੇ ਖੇਡਣ ਕੁੱਦਣ ਂਤੇ ਕੇਂਦਰਿਤ ਕਰਨ ਦੀ ਪ੍ਰੇਰਨਾ ਦਿੱਤੀ ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply