Monday, July 1, 2024

ਰਾਜੇਸ਼ ਰਿਖੀ ਦੀ ਪੁਸਤਕ ”ਸ਼ਹੀਦ ਭਗਤ ਸਿੰਘ” ਡੀ.ਪੀ.ਆਈ ਵੱਲੋਂ ਲੋਕ ਅਰਪਣ

ਸੰਦੌੜ, 3 ਅਪ੍ਰੈਲ (ਹਰਮਿੰਦਰ ਭੱਟ ਸਿੰਘ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੇਨੜਾ ਵਿਖੇ ਗਣਿਤ ਵਿਗਿਆਨੀ ਸ਼੍ਰੀ ਨਿਵਾਸਾ ਰਾਮਾਨੁਜਨ ਨੂੰ ਸਮਰਪਿਤ ਪ੍ਰੀਖਿਆ ‘ਰਾਮਾਨੁਜਨ ਗਣਿਤ ਐਵਾਰਡ ਸਮਾਰੋਹ ਦੌਰਾਨ ਸਾਹਿਤਕਾਰ ਅਧਿਆਪਕ ਰਾਜੇਸ਼ ਰਿਖੀ ਪੰਜਗਰਾਈਆਂ ਦੀ ਪੁਸਤਕ ”ਸ਼ਹੀਦ ਭਗਤ ਸਿੰਘ ਜੀਵਨੀ ਸੰਘਰਸ਼ ਤੇ ਸ਼ਹੀਦੀ” ਡੀ.ਪੀ.ਆਈ ਸੈਕੰਡਰੀ ਸਿੱਖਿਆ ਸ. ਬਲਬੀਰ ਸਿੰਘ ਢੋਲ ਵੱਲੋ ਲੋਕ ਅਰਪਣ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਸ. ਢੋਲ ਨੇ ਕਿਹਾ ਕਿ ਅਸੀਂ ਦੇਸ਼ ਦੇ ਸ਼ਹੀਦਾਂ ਦਾ ਦੇਣ ਕਦੇ ਵੀ ਨਹੀਂ ਦੇ ਸਕਦੇ ਅਤੇ ਸਾਨੂੰ ਸਭ ਨੂੰ ਅਮਰ ਸ਼ਹੀਦਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਵਿਦਿਆਰਥੀਆਂ ਸ਼ਹੀਦਾਂ ਦੇ ਜੀਵਨ ਤੋਂ ਜਾਣੂ ਕਰਾਉੇਣ ਲਈ ਸਾਹਿਤ ਰਚਨਾ ਬਹੁਤ ਵਧੀਆ ਉਪਰਾਲਾ ਹੈ। ਇਸ ਪੁਸਤਕ ਬਾਰੇ ਬੋਲਦਿਆਂ ਲੇਖਕ ਰਾਜੇਸ਼ ਰਿਖੀ ਨੇ ਦੱਸਿਆ ਕਿ ਇਸ ਪੁਸਤਕ ਦਾ ਉਪਰਾਲਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਖਾਸਕਰ ਵਿਦਿਆਰਥੀ ਵਰਗ ਜੋ ਅੱਜ ਬੜੀ ਤੇਜ਼ੀ ਦੇ ਨਾਲ ਆਪਣੇ ਸੱਭਿਆਚਾਰ ਤੋਂ ਦੂਰ ਹੁੰਦਾ ਜਾ ਰਿਹਾ ਹੈ ਸਾਡੀ ਅਜ਼ਾਦੀ ਦੇ ਅਮਰ ਸ਼ਹੀਦ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੀਵਨ ਬਾਰੇ ਸੰਖੇਪ ਜਾਣਕਾਰੀ ਪ੍ਰਾਪਤ ਕਰਕੇ ਸ਼ਹੀਦਾਂ ਦੇ ਜੀਵਨ ਅਤੇ ਉੇਹਨਾਂ ਦੀ ਸੋਚ ਤੋਂ ਪ੍ਰੇਰਨਾ ਲੈਂਦੇ ਹੋਏ ਚੰਗੇ ਰਸਤੇ ਵੱਲ ਵਧੇ ਅਤੇ ਇੱਕ ਖੁਸ਼ਹਾਲ ਭਾਰਤ ਦੀ ਸਿਰਜਣਾ ਵਿੱਚ ਨੌਜਵਾਨ ਆਪਣਾ ਯੋਗਦਾਨ ਵਧ ਚੜ੍ਹ ਕੇ ਪਾ ਸਕਣ। ਇਸ ਮੌਕੇ ਡੀ.ਪੀ.ਆਈ ਸੈਕੰਡਰੀ ਸਿੱਖਿਆ ਸ.ਬਲਬੀਰ ਸਿੰਘ ਢੋਲ ਦੇ ਨਾਲ ਸ਼੍ਰੀ ਸੰਦੀਪ ਨਾਗਰ ਡੀ.ਈ.ਓ (ਸੈ.ਸਿੱ), ਸ. ਬਲਵਿੰਦਰ ਸਿੰਘ ਔਲਖ ਡੀ.ਈ.ਓ (ਐ.ਸਿੱ.), ਮੈਡਮ ਇੰਦੂੂ ਸਿਮਕ ਡਿਪਟੀ ਡੀ.ਈ.ਓ, ਪ੍ਰਿੰਸੀਪਲ ਜਬਰਾ ਸਿੰਘ, ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਦੇ ਮੁੱਖ ਪ੍ਰਬੰਧਕ ਸ਼੍ਰੀ ਦੇਵੀ ਦਿਆਲ ਸਟੇਟ ਐਵਾਰਡੀ, ਅਧਿਆਪਕ ਆਗੂ ਹਰਦੇਵ ਸਿੰਘ ਜਵੰਧਾ, ਲੈਕਚਰਾਰ ਫਕੀਰ ਸਿੰਘ, ਜਗਜੀਤਪਾਲ ਸਿੰਘ ਘਨੌਰੀ, ਸੰਦੀਪ ਰਿਖੀ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply