Monday, July 1, 2024

ਪੰਜਾਬੀ ਫ਼ਿਲਮ ‘ਵੰਸ ਅਪੌਨ ਅ ਟਾਈਮ ਇੰਨ ਅੰਮ੍ਰਿਤਸਰ’ ਦੇ ਟਰੇਲਰ ‘ਚ ਹਰਿਮੰਦਿਰ ਸਾਹਿਬ ਦੀ ਪਰਿਕਰਮਾ ‘ਚ ਹਿੰਸਾ ਹੁੰਦੀ ਵਿਖਾਈ

PPN0304201603ਸੰਦੌੜ, 3 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨਿਰੰਤਰ ਬੇਅਦਬੀਆਂ ਹੋ ਰਹੀਆਂ ਹਨ, ਜਿਸ ਦਾ ਦੁੱਖ ਸਿੱਖ ਕੌਮ ਲਈ ਸਹਿਣਾ ਨਾਮੁਮਕਨ ਹੈ, ਪਰ ਇਨ੍ਹਾਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਅਨਸਰਾਂ ਨੂੰ ਰੋਕਣ ਅਤੇ ਉਨ੍ਹਾਂ ਤੇ ਸਖ਼ਤ ਸਜਾਵਾਂ ਦੇਣ ਵਿਚ ਅਸਫਲ ਪੰਜਾਬ ਸਰਕਾਰ ਤੇ ਖ਼ਾਸਕਰ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਜਥੇਦਾਰ ਸਾਹਿਬਾਨ ਤੇ ਕਮੇਟੀ ਮੈਂਬਰ ਨਿਸ਼ਚਿੰਤ ਹੋਏ ਜਾਪਦੇ ਹਨ ਤਾਹੀਓਂ ਸਰਬ ਉੱਚ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਪੰਜਾਬੀ ਫ਼ਿਲਮ ‘ਵੰਸ ਅਪੌਨ ਅ ਟਾਈਮ ਇੰਨ ਅੰਮ੍ਰਿਤਸਰ’ ਦੇ ਟ੍ਰੇਲਰ ‘ਚ ਹਰਿਮੰਦਰ ਸਾਹਿਬ ਦੀ ਪਰਿਕਰਮਾ ‘ਚ ਹਿੰਸਾ ਹੁੰਦੀ ਵਿਖਾਈ ਜਾ ਰਹੀ ਹੈ।ਫ਼ਿਲਮ ਦੇ ਕਿਰਦਾਰ ਹੱਥਾਂ ਵਿਚ ਬੰਦੂਕਾਂ ਲੈ ਕੇ ਖੜੇ ਹਨ।ਹੁਣ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਫਿਲਮਾਏ ਗਏ ਸੀਨ ਦੀ ਸਮੁੱਚੇ ਸਿੱਖ ਜਗਤ ਵਿਚ ਸੋਸ਼ਲ ਮੀਡੀਆ ਰਾਹੀ ਕਾਫ਼ੀ ਨਿਖੇਧੀ ਹੋ ਰਹੀ ਹੈ। ਹਾਲਾਂਕਿ ਇਹ ਸ਼ੂਟ ਕਰੋਮਾ ‘ਤੇ ਕੀਤਾ ਗਿਆ ਹੈ, ਯਾਨੀ ਅਸਲ ‘ਚ ਸ਼ੂਟਿੰਗ ਹਰਿਮੰਦਰ ਸਾਹਿਬ ‘ਚ ਨਹੀਂ ਹੋਈ ਹੈ।ਪਰ ਉਸ ਦੇ ਬਾਵਜੂਦ ਇਹ ਸਵਾਲ ਉਠਾਏ ਜਾ ਰਹੇ ਹਨ ਕਿ ਹਰਿਮੰਦਰ ਸਾਹਿਬ ਨੂੰ ਬੈਕਗ੍ਰਾਉਂਡ ਦਿਖਾ ਕੇ ਹਿੰਸਕ ਸੀਨ ਫਿਲਮਾਉਣ ਦੀ ਕੀ ਜ਼ਰੂਰਤ ਸੀ? ਟ੍ਰੇਲਰ ਨੂੰ ਯੂ-ਟਿਊਬ ‘ਤੇ ਮਿਲੇ ਕਈ ਕਮੈਂਟਸ ਵੀ ਦਰਸ਼ਕਾਂ ਦੀ ਨਾਰਾਜ਼ਗੀ ਦੱਸ ਰਹੇ ਹਨ। ਹੁਣ ਇਸ ਸੀਨ ਦੀ ਫ਼ਿਲਮ ‘ਚ ਕੀ ਡਿਮਾਂਡ ਇਹ ਤਾਂ ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਪਤਾ ਲੱਗੇਗਾ ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply