Monday, July 1, 2024

ਕਾਂਗਰਸ ਦਿਹਾਤੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਦਾ ਪੁਤਲਾ ਫੂਕਿਆ

PPN0404201601ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ) – ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਕਾਂਗਰਸੀ ਸਰਕਾਰਾਂ ਵਾਲੇ ਸੂਬਿਆਂ ਨੂੰ ਕਾਂਗਰਸ ਰਹਿਤ ਕਰਨ ਦੀ ਗੰਦੀ ਤੇ ਘਟੀਆ ਰਾਜਨੀਤੀ ਖਿਲਾਫ ਜਿਲ੍ਹਾ ਕਾਂਗਰਸ ਦਿਹਾਤੀ ਨੇ ਅੱਜ ਇਥੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਤੇ ਜੰਮ ਕੇ ਨਾਅਰੇਬਾਜੀ ਕੀਤੀ ।ਆਗੂਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸਿਆਸੀ ਵਿਰੋਧੀਆਂ ਪਾਸੋਂ ਕੇਂਦਰੀ ਜਾਂਚ ਬਿਊਰੋ ਦੀ ਮਦਦ ਨਾਲ ਸੱਤਾ ਖੋਹ ਕੇ ਦੇਸ਼ ਨੂੰ ਵੰਡਣ ਦੀ ਕਗਾਰ ‘ਤੇ ਖੜਾ ਨਾ ਕਰੇ ।ਜਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ, ਸਾਬਕਾ ਕਰ ਤੇ ਆਬਕਰੀ ਮੰਤਰੀ ਸ੍ਰ: ਸਰਦੂਲ ਸਿੰਘ ਬੰਡਾਲਾ, ਹਰਜਿੰਦਰ ਸ਼ਿੰਘ ਟਾਂਗਰਾ, ਸੇਵਾ ਦਲ ਦੀ ਪੰਜਾਬ ਪ੍ਰਦੇਸ਼ ਮਹਿਲਾ ਇੰਚਾਰਜ ਮੈਡਮ ਲੀਲਾ ਵਰਮਾ, ਮੈਡਮ ਸਵਿੰਦਰ ਕੌਰ ਬੋਪਾਰਾਏ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਅਮਨਦੀਪ ਸਿੰਘ ਕੱਕੜ, ਗੁਰਮੁਖ ਸਿੰਘ ਮੋਹਨ ਭੰਡਾਰੀਆ, ਕੇ.ਕੇ ਸ਼ਰਮਾ ਸਾਬਕਾ ਕੌਂਸਲਰ, ਰਾਜਾ ਔਜਲਾ, ਮਹਿਕ ਰਾਜ ਪ੍ਰੀਤ ਤੇ ਸੁਖਰਾਜ ਰੰਧਾਵਾ ਦੀ ਅਗਵਾਈ ਹੇਠ ਸੈਂਕੜੇ ਪਾਰਟੀ ਵਰਕਰਾਂ ਨੇ ਜਿਲ੍ਹਾ ਕਾਂਗਰਸ ਦਿਹਾਤੀ ਦੇ ਦਫਤਰ ਦੇ ਸਾਹਮਣੇ ਹੀ ਸ੍ਰੀ ਨਰਿੰਦਰ ਮੋਦੀ ਅਤੇ ਸ਼੍ਰੀ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਤੇ ਜੰਮ ਕੇ ਨਾਅਰੇਬਾਜੀ ਕੀਤੀ ।
ਪੱਤਰਕਾਰਾਂ ਨਮਾਲ ਗੱਲਬਾਤ ਕਰਦਿਆਂ ਜਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਔਜਲਾ ਨੇ ਕਿਹਾ ਕਿ ਕੇਂਦਰ ਵਿੱਚਲੀ ਭਾਜਪਾ ਦੀ ਫਿਰਕੂ ਸੋਚ ਵਾਲੀ ਸਰਕਾਰ ਲਗਾਤਾਰ ਕਾਂਗਰਸੀ ਸਰਕਾਰਾਂ ਵਾਲੇ ਸੂਬਿਆਂ ਵਿੱਚ ਸਰਕਾਰਾਂ ਅਤੇ ਕਾਂਗਰਸੀ ਆਗੂਆਂ ਨੂੰ ਬਦਨਾਮ ਕਰਨ ਦੀ ਕੋਝੀ ਸਾਜਿਸ਼ ਰਚ ਰਹੀ ਹੈ ।ਉਨ੍ਹਾਂ ਦੱਸਿਆ ਕਿ ਇਸ ਮਕਸਦ ਦੀ ਪੂਰਤੀ ਲਈ ਨਰਿੰਦਰ ਮੋਦੀ ਦੀ ਸਰਕਾਰ ਲਗਾਤਾਰ ਦੇਸ਼ ਦੀ ਸਰਵਉਚ ਜਾਂਚ ਏਜੰਸੀ ਕੇਂਦਰੀ ਜਾਂਚ ਬਿਊਰੋ ਦੀ ਮਦਦ ਲੈ ਰਹੀ ਹੈ ਜਿਸ ਨਾਲ ਜਾਂਚ ਏਜੰਸੀ ਦੀ ਨਿਰਪੱਖਤਾ ਉਪਰ ਸਵਾਲੀਆ ਚਿੰਨ੍ਹ ਲੱਗ ਰਹੇ ਹਨ ।ਔਜਲਾ ਨੇ ਦੱਸਿਆ ਕਿ ਜਾਂਚ ਏਜੰਸੀ ਨੂੰ ਦੇਸ਼ ਦੀ ਸੁਪਰੀਮ ਕੋਰਟ ਪਹਿਲਾਂ ਹੀ ਕੇਂਦਰੀ ਬਿਊਰੋ ਆਫ ਇਨਵੈਸਟੀਗੇਸ਼ਨ (ਪਿੰਜਰੇ ਦਾ ਤੋਤਾ) ਕਹਿ ਕੇ ਨਿਵਾਜ਼ ਚੁੱਕੀ ਹੈ ਤੇ ਭਾਜਪਾ ਸੁਪਰੀਮ ਕੋਰਟ ਦੀ ਇਸ ਟਿੱਪਣੀ ਨੂੰ ਸਾਬਿਤ ਕਰਨ ਦੇ ਰਾਹ ਤੁਰ ਪਈ ਹੈ।ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਪਹਿਲਾਂ ਉਤਰਾਖੰਡ ਦੀ ਕਾਂਗਰਸ ਸਰਕਾਰ ਨੂੰ ਬਰਖਾਸਤ ਕਰਵਾਇਆ ਹੈ ਤੇ ਹੁਣ ਹਿਮਾਚਲ ਦੀ ਕਾਂਗਰਸ ਸਰਕਾਰ ਨੂੰ ਅਸਿਥਰ ਕਰਨ ਲਈ ਕੇਂਦਰੀ ਜਾਂਚ ਬਿਊਰੋ ਦਾ ਸਹਾਰਾ ਲਿਆ ਜਾ ਰਿਹਾ ਹੈ ।ਔਜਲਾ ਨੇ ਤਾੜਨਾ ਕੀਤੀ ਹੈ ਕਿ ਭਾਜਪਾ ਆਪਣੀ ਸੌੜੀ ਸੋਚ ਤੇ ਚਲਦਿਆਂ ਦੇਸ਼ ਨੂੰ ਵੰਡਣ ਦੀ ਕਗਾਰ ਤੇ ਖੜਾ ਕਰਨ ਦੀ ਕਵਾਇਦ ਨੂੰ ਰੋਕ ਦੇਵੇ ਵਰਨਾ ਇਹ ਦੇਸ਼ ਲਈ ਘਾਤਕ ਹੋਵੇਗਾ ।ਉਨ੍ਹਾਂ ਦੁਹਰਾਇਆ ਕਾਂਗਰਸ ਦੇਸ਼ ਦੇ ਟੋਟੇ ਹੋਣਾ ਹਰਗਿਜ਼ ਬਰਦਾਸ਼ਤ ਨਹੀ ਕਰੇਗੀ ਅਤੇ ਲੋੜ ਪੈਣ ਤੇ ਭਾਜਪਾ ਮੰਤਰੀਆਂ ਤੇ ਆਗੂਆਂ ਦਾ ਘਿਰਾਉ ਕਰਨ ਲਈ ਮਜਬੂਰ ਹੋਵੇਗੀ ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply