Monday, July 1, 2024

ਇਸ ਸਾਲ ਪਵੇਗੀ ਵੱਧ ਗਰਮੀ, ਟੁੱਟ ਸਕਦਾ 1901 ਦਾ ਰਿਕਾਰਡ

ਸੰਦੌੜ, 4 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਦੇਸ਼ ਵਿਚ ਇਸ ਵਾਰ ਗਰਮੀ ਦੇ ਮੌਸਮ ਵਿਚ ਤਾਪਮਾਨ ਆਮ ਨਾਲੋਂ ਇੱਕ ਡਿਗਰੀ ਸੈਲਸੀਅਸ ਵੱਧ ਹੋਵੇਗਾ। ਇਸ ਕਾਰਨ ਮੱਧ ਤੇ ਉੱਤਰੀ ਪੱਛਮੀ ਹਿੱਸੇ ਵਿਚ ਵੱਧ ਗਰਮੀ ਪਵੇਗੀ। ਭਾਰਤੀ ਮੌਸਮ ਵਿਭਾਗ ਨੇ ਪਹਿਲੀ ਵਾਰ ਅਪ੍ਰੈਲ ਤੋਂ ਜੂਨ ਲਈ ਗਰਮੀ ਦਾ ਅਨੁਮਾਨ ਜਾਰੀ ਕੀਤਾ ਹੈ। ਇਸ ਮੁਤਾਬਿਕ ਕੋਰ ਹੀਟ ਵੇਵ (ਐਚ. ਡਬਲਯੂੂ) ਜ਼ੋਨ ‘ਚ ਇਸ ਸਾਲ ਗਰਮੀ ਦੇ ਮੌਸਮ ਵਿਚ ਵੱਧ ਤਾਪਮਾਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ 76 ਫ਼ੀਸਦੀ ਵੱਧ ਹੈ। ਇਸ ਜ਼ੋਨ ਵਿਚ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਦਿੱਲੀ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਉੜੀਸਾ ਅਤੇ ਤੇਲੰਗਾਨਾ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਵਿਚ ਮਰਾਠਵਾੜਾ, ਵਿਦਰਭ, ਮੱਧ ਮਹਾਰਾਸ਼ਟਰ ਅਤੇ ਤਟੀ ਆਂਧਰਾ ਪ੍ਰਦੇਸ਼ ਦੇ ਇਲਾਕੇ ਵੀ ਆਉਂਦੇ ਹਨ। ਜ਼ਿਕਰਯੋਗ ਹੈ ਕਿ 1901 ਤੋਂ ਬਾਅਦ 2015 ਸਭ ਤੋਂ ਗਰਮ ਸਾਲ ਸੀ। ਇਹੀ ਨਹੀਂ ਜਨਵਰੀ ਅਤੇ ਫਰਵਰੀ ਵੀ ਸਰਦੀਆਂ ਦੇ ਸਭ ਤੋਂ ਗਰਮ ਮਹੀਨੇ ਰਹੇ। ਮੌਸਮ ਵਿਭਾਗ ਮੁਤਾਬਿਕ ਪ੍ਰਸ਼ਾਂਤ ਮਹਾਸਾਗਰ ਉੱਪਰ 2015 ਵਿਚ ਸ਼ੁਰੂ ਹੋਈ ਅਲ ਨੀਨੋ ਦੀ ਮਜ਼ਬੂਤ ਸਥਿਤੀ ਹਾਲੇ ਵੀ ਜਾਰੀ ਹੈ ਪ੍ਰੰਤੂ ਗਰਮੀ ਦੇ ਮੌਸਮ ਤਕ ਇਸ ਦੇ ਕਮਜ਼ੋਰ ਪੈਣ ਦੀ ਸੰਭਾਵਨਾ ਹੈ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply