Monday, July 1, 2024

ਟੈਲੀ ਫਿਲਮ ‘ਜ਼ੁਲਮ ਦੀ ਅੱਗ’ ਦੀ ਸੂਟਿੰਗ ਪਿੰਡ ਮਹੇਰਨਾ ਵਿਖੇ ਹੋਈ

PPN0404201603ਸੰਦੌੜ, 4 ਅਪ੍ਰੈਲ (ਹਰਮਿੰਦਰ ਸਿੰਘ ਭੱਟ)- ਨੇੜਲੇ ਪਿੰਡ ਮਹੇਰਨਾ ਕਲਾਂ ਵਿਖੇ ਟੈਲੀ ਫਿਲਮ ‘ਜ਼ੁਲਮ ਦੀ ਅੱਗ’ ਦੀ ਸੂਟਿੰਗ ਮੁਕੰਮਲ ਕੀਤੀ ਗਈ ਜੋ ਲਗਾਤਾਰ ਕਈ ਦਿਨਾਂ ਤੋਂ ਚੱਲ ਰਹੀ ਸੀ।ਸਾਡੇ ਸੰਗੀਤ ਜਗਤ ਨੂੰ ਕਈ ਕਮੇਡੀ ਤੇ ਉਸਾਰੂ ਟੈਲੀ ਫਿਲਮਾਂ ਦੇਣ ਵਾਲੇ ਇਸ ਟੈਲੀ ਫਿਲਮ ਦੇ ਲੇਖਕ ਤੇ ਪ੍ਰੋਡਿਊਸਰ ਹਾਕਮ ਮਹੇਰਨਾਂ ਨੇ ਗੱਲਬਾਤ ਦੱਸਿਆਂ ਕਿ ਅਜੋਕੇ ਸਮਾਜ ਨੂੰ ਘੱਟ ਸਮੇਂ ਤੇ ਸਹੀ ਸੇਧ ਦੇਣ ਵਾਲੀਆਂ ਟੈਲੀ ਫਿਲਮਾਂ ਦੀ ਬਹੁਤ ਜਰੂਰਤ ਹੈ ਜੋ ਚੰਗੀ ਸਿੱਖਿਆ ਦੇ ਨਾਲ ਨਾਲ ਮਨੁੱਖ ਦਾ ਮੰਨੋਰੰਜਨ ਵੀ ਕਰਦੀਆ ਹਨ।ਉਨਾਂ ਨੇ ਦੱਸਿਆਂ ਕਿ ਸਾਡੀ ਇਹ ਟੈਲੀ ਫਿਲਮ ਵੀ ਨਸ਼ਾ ਤਸਕਰੀ ਅਤੇ ਜ਼ੁਲਮ ਦੇ ਖਿਲਾਫ਼ ਹੈ, ਜਿਸ ਵਿੱਚ ਸਮੁੱਚੀ ਟੀਮ ਨੇ ਬੜੀ ਮਿਹਨਤ ਨਾਲ ਕੰਮ ਕੀਤਾ ਹੈ।ਸਾਡੀ ਟੀਮ ਨੂੰ ਇਸ ਛੋਟੇ ਜਿਹੇ ਉਪਰਾਲੇ ਤੋਂ ਕਾਫੀ ਅਮੀਦਾਂ ਹਨ ਕਿ ਸਾਡੀਆਂ ਪਹਿਲੀਆਂ ਫਿਲਮਾਂ ਵਾਂਗ ਦਰਸ਼ਕ ਵੀਰ ਇਸ ਫਿਲਮ ਨੂੰ ਵੀ ਭਰਭੂਰ ਹੁੰਗਾਰਾਂ ਦੇਣਗੇ।ਇਸ ਫਿਲਮ ਦੇ ਵੀਡੀਓ ਡਾਇਰੈਕਟਰ ਸੁਰਿੰਦਰ ਸਿੰਘ ਤੇ ਕੈਮਰਾਮੈਨ ਕੁਲਦੀਪ ਸਾਦਿਕ ਹਨ ਅਤੇ ਇਸ ਵਿੱਚ ਲੋਕ ਗਾਇਕ ਨਜ਼ੀਰ ਮਹੁੰਮਦ, ਹਾਕਮ ਮਹੇਰਨਾਂ, ਜੀਤੂ ਬਰਾੜ, ਜਾਗਰ ਅਮਲੀ, ਰਵੀ ਬੜਿੰਗ, ਰਫੀਕ, ਹਸਨ ਰਾਏਪੁਰੀ, ਰਾਮਾ, ਸਰਬਜੀਤ ਬੱਬੂ, ਪ੍ਰਵੀਨ ਮਹੇਰਨਾਂ, ਅਰਮਾਨ ਸਹਿਬਾਜ਼, ਪੱਪੀ ਮਹੋਲੀ, ਜਸਵੀਰ ਦਿਉਲ, ਹਰਜੀਤ ਬਧੇਸਾ, ਸੁਖਵਿੰਦਰ ਗੁੰਮਟੀ, ਬਲਜਿੰਦਰ ਪੱਤੋ, ਕਰਨ, ਜਗਮੀਤ, ਮੰਗਾਂ ਘੋਲੀਆਂ, ਆਦਿ ਕਲਾਕਾਰ ਨੇ ਅਦਾਕਾਰੀ ਦੇ ਤੌਰ ਤੇ ਬਾਖੂਬੀ ਕੰਮ ਕੀਤਾ ਹੈ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply