Monday, July 1, 2024

 ‘ਵਨਸ ਅਪੌਨ ਅ ਟਾਈਮ ਇੰਨ ਅੰਮ੍ਰਿਤਸਰ’ ਫਿਲਮ ਵਿੱਚੋਂ ਇਤਰਾਜਯੋਗ ਸੀਨ ਕੱਟ ਕੇ ਰਿਲੀਜ ਕੀਤੀ ਜਾਵੇਗੀ – ਡਾਇਰੈਕਟਰ

ਅੰਮ੍ਰਿਤਸਰ, 4 ਅਪ੍ਰੈਲ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਫਿਲਮ ‘ਵਨਸ ਅਪੌਨ ਅ ਟਾਈਮ ਇੰਨ ਅੰਮ੍ਰਿਤਸਰ’ ਦੇ ਟਰੇਲਰ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਹਿੰਸਾ ਹੁੰਦੀ ਦਿਖਾਏ ਜਾਣ ਤੇ ਸਖ਼ਤ ਨੋਟਿਸ ਲਿਆ ਹੈ।ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਸੰਗਤਾਂ ਵੱਲੋਂ ਇਹ ਇਤਰਾਜ ਕੀਤਾ ਜਾ ਰਿਹਾ ਹੈ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਸ਼ੂਟਿੰਗ ਪਰਿਕਰਮਾ ਵਿੱਚ ਕਰਵਾਉਣ ਦੀ ਇਜਾਜਤ ਦਿੱਤੀ ਗਈ ਹੈ, ਜੋ ਸਰਾਸਰ ਗਲਤ ਹੈ।
ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਕਦਾਚਿਤ ਵੀ ਕਿਸੇ ਨਿਰਮਾਤਾ ਨਿਰਦੇਸ਼ਕ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਕੋਈ ਦ੍ਰਿਸ਼ ਫਿਲਮਾਉਣ ਦੀ ਇਜਾਜਤ ਨਹੀਂ ਦੇਂਦੀ।ਉਨ੍ਹਾਂ ਕਿਹਾ ਕਿ ਭਾਵੇਂ ਇਹ ਦ੍ਰਿਸ਼ ਫਿਲਮ ਦੇ ਨਿਰਦੇਸ਼ਕ ਵੱਲੋਂ ਸ਼ੂਟ ਕਰੋਮਾ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬੈਕ ਗਰਾਊਂਡ ਤੇ ਰੱਖ ਕੇ ਫਿਲਮਾਏ ਗਏ ਹਨ, ਪਰ ਇਹ ਮਰਯਾਦਾ ਦੇ ਬਿਲਕੁਲ ਉਲਟ ਹਨ।ਉਨ੍ਹਾਂ ਕਿਹਾ ਕਿ ਇਸ ਨਾਲ ਦੇਸ਼ੁਵਿਦੇਸ਼ ਵਿੱਚ ਰਹਿੰਦੀਆਂ ਸਿੱਖ ਸੰਗਤਾਂ ਦੇ ਮਨ ਵਿੱਚ ਭਾਰੀ ਰੋਸ ਤੇ ਰੋਹ ਹੈ।
ਇਸੇ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਫਿਲਮ ਦੇ ਡਾਇਰੈਕਟਰ ਸz: ਹਰਜੀਤ ਸਿੰਘ ਨਾਲ ਗੱਲਬਾਤ ਕਰਕੇ ਫਿਲਮ ਨੂੰ ਰਿਲੀਜ ਹੋਣ ਤੋਂ ਰੋਕ ਦਿੱਤਾ ਹੈ।ਸ: ਬੇਦੀ ਨੇ ਦੱਸਿਆ ਕਿ ਫਿਲਮ ਦੇ ਡਾਇਰੈਕਟਰ ਸ: ਹਰਜੀਤ ਸਿੰਘ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਹੈ ਕਿ ਉਹ ਤੁਰੰਤ ਇਹ ਸੀਨ ਫਿਲਮ ਵਿਚੋਂ ਹਟਾ ਕੇ ਸ਼ੋ੍ਰਮਣੀ ਕਮੇਟੀ ਨੂੰ ਵਿਖਾ ਕੇ ਰਿਲੀਜ਼ ਕਰਨਗੇ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply