Monday, July 1, 2024

ਪੀਲੀਭੀਤ ਫਰਜੀ ਮੁਕਾਬਲੇ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਾ ਸ. ਮ’ਕੜ ਨੇ ਕੀਤਾ ਸਵਾਗਤ

avtar Makkar

ਅੰਮ੍ਰਿਤਸਰ, 4 ਅਪ੍ਰੈਲ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੀਲੀਭੀਤ ਝੂਠੇ (ਫਰਜੀ) ਮੁਕਾਬਲੇ ‘ਚ ਮਾਰੇ ਗਏ 10 ਸਿੱਖ ਯਾਤਰੀਆਂ ਦੇ ਦੋਸ਼ੀ ੪੭ ਪੁਲੀਸ ਮੁਲਾਜ਼ਮਾਂ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ 1991 ਨੂੰ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਹੋਰਨਾਂ ਤੀਰਥ ਅਸਥਾਨਾ ਦੀ ਯਾਤਰਾ ਕਰਦੇ ਹੋਏ 25 ਸਿੱਖ ਯਾਤਰੀਆਂ ਦਾ ਜਥਾ ਬੱਸ ਨੰਬਰ ਯੂ ਪੀ 26/0245 ਤੋਂ ਵਾਪਸ ਪਰਤ ਰਿਹਾ ਸੀ ਤਦ ਕਛਾਲਾ ਘਾਟ ਦੇ ਨਜਦੀਕ ਤੋਂ ਪੁਲੀਸ ਕਰਮਚਾਰੀਆਂ ਨੇ ਬੱਸ ਤੋਂ 10 ਸਿੱਖ ਨੌਜਵਾਨਾਂ ਨੂੰ ਉਤਾਰ ਲਿਆ ਅਤੇ ਤਿੰਨ ਥਾਣਾ ਖੇਤਰਾਂ ‘ਚ ਮੁਕਾਬਲਾ ਦਿਖਾ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ। ਜਥੇਦਾਰ ਅਵਤਾਰ ਸਿੰਘ ਨੇ ਮਾਣਯੋਗ ਸੀ ਬੀ ਆਈ ਜੱਜ ਸ੍ਰੀ ਲੱਲੂ ਸਿੰਘ ਵੱਲੋਂ ਇਹ ਇਤਿਹਾਸਕ ਫੈਂਸਲਾ ਸੁਨਾਉਣ ਤੇ ਪੂਰੇ ਸਿੱਖ ਸਮੁਦਾਏ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਫੈਂਸਲੇ ਸੁਨਾਉਣ ਨਾਲ ਅਦਾਲਤਾਂ ਦਾ ਲੋਕਾਂ ਵਿੱਚ ਸਤਿਕਾਰ ਵਧੇਗਾ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply