Monday, July 1, 2024

ਗਹਿਣਿਆਂ ‘ਤੇ ਐਕਸਾਈਜ ਡਿਊਟੀ ਦੇ ਖਿਲਾਫ ਸਵਰਨਕਾਰਾਂ ਦੀ ਭੁੱਖ ਹੜਤਾਲ ਜਾਰੀ

PPN0404201622
ਅੰਮ੍ਰਿਤਸਰ, 4 ਅਪ੍ਰੈਲ (ਜਗਦੀਪ ਸਿੰਘ ਸੱਗੂ) – ਸੋਨੇ ਦੇ ਗਹਿਣਿਆਂ ‘ਤੇ ਲਗਾਈ ਗਈ ਐਕਸਾਈਜ ਡਿਊਟੀ ਦੇ ਖਿਲਾਫ ਤੀਜੇ ਦਿਨ ਵੀ ਭੁੱਖ ਹੜਤਾਲ ‘ਤੇ ਸਵਰਨਕਾਰ ਭਾਈਚਾਰਾ ਡਟਿਆ ਰਿਹਾ।ਅੱਜ ਤੀਜੇ ਦਿਨ ਜੋ ਜਥਾ ਭੁੱਖ ਹੜਤਾਲ ‘ਤੇ ਬੈਠਾ ਉਸ ਵਿੱਚ ਦਿਲਬਾਗ ਸਿੰਘ, ਬੂਟਾ ਸਿੰਘ, ਅਵਤਾਰ ਸਿੰਘ ਸਹਿਦੇਵ, ਕਰਨਬੀਰ ਸਿੰਘ ਸਹਿਦੇਵ ਅਤੇ ਸੁਖਦੇਵ ਸਿੰਘ ਸ਼ੀਂਹ ਸ਼ਾਮਲ ਸਨ।ਇਸ ਮੌਕੇ ਗੱਲਬਾਤ ਕਰਦਿਆਂ ਸਵਰਨਕਾਰ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਸਾਰਾ ਦੇਸ਼ ਕੇਂਦਰ ਸਰਕਾਰ ਦੇ ਬੇਨਿਸਾਫੀ ਦੀ ਅੱਗ ਵਿੱਚ ਝੁਲਸ ਰਿਹਾ ਹੈ ਅਤੇ ਸਵਰਨਕਾਰ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਸੜਕਾਂ ‘ਤੇ ਰੁੱਲ ਰਹੇ ਹਨ, ਪ੍ਰੰਤੂ ਉਨਾਂ ਦੀ ਸੁਣਵਾਈ ਨਹੀਂ ਹੋ ਰਹੀ। ਆਗਅੂਾਂ ਨੇ ਕਿਹਾ ਕਿ ਇਸ ਵਕਤ ਬੱਚਿਆਂ ਦੇ ਦਾਖਲੇ ਚੱਲ ਰਹੇ ਹਨ ਅਤੇ ਸਵਰਨਕਾਰਾਂ, ਸੋਨੇ ਦਾ ਕੰਮ ਕਰਦੇ ਕਾਰੀਗਰਾਂ ਤੇ ਹੋਰ ਇਸ ਕਾਰੋਬਾਰ ਨਾਲ ਸਬੰਧਤ ਲੋਕਾਂ ਨੂੰ ਸਕੂਲੀ ਬੱਚਿਆਂ ਦੀਆਂ ਫੀਸਾਂ ਦੇਣੀਆ ਮੁਸ਼ਕਲ ਹੋਈਆਂ ਪਈਆਂ ਹਨ। ਉਨਾਂ ਮੰਗ ਕੀਤੀ ਕਿ ਵਿੱਚ ਮੰਤਰੀ ਅਰੁਣ ਜੇਤਲੀ ਹੜਤਾਲ ਕਰ ਰਹੇ ਸਵਰਨਕਾਰ ਭਾਈਚਾਰੇ ਦੀ ਮੁਸ਼ਕਲ ਨੂੰ ਦੇਖਦਿਆਂ ਹੋਇਆਂ ਐਕਸਾਈਜ ਲਾਗੂ ਕਰਨ ਵਾਲਾ ਕਾਲਾ ਕਨੂੰਨ ਵਾਪਸ ਜਲਦ ਵਾਪਸ ਲੈਣ।
ਇਸ ਮੌਕੇ ਦਰਸ਼ਨ ਸਿੰਘ ਸੁਲਤਾਨਵਿੰਡ, ਪ੍ਰਗਟ ਸਿੰਘ ਧੁੰਨਾ, ਬਲਜੀਤ ਸਿੰਘ ਮਸੌਣ, ਕੁਲਦੀਪ ਸਿੰਘ ਮਮਦੂ, ਅਜੀਤ ਸਿੰਘ ਪਹਿਲਵਾਨ, ਅਮਰੀਕ ਜੋੜਾ, ਦਿਲਬਾਗ ਸਿੰਘ, ਅਵਤਾਰ ਸਿੰਘ ਬਬਲਾ, ਨਿਰਮਲ ਸਿੰਘ ਨਿਜ਼ਾਮਪੁਰਾ, ਗੁਰਨਾਮ ਸਿੰਘ ਕੰਡਾ, ਹਰਦਿਆਲ ਸਿੰਘ ਨਾਮਧਾਰੀ, ਹਰਭਜਨ ਸਿੰਘ ਮਸੌਣ ਆਦਿ ਵੱਡੀ ਗਿਣਤੀ ‘ਚ ਸਵਰਨਕਾਰ ਸਾਥੀ ਹਾਜ਼ਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply