Monday, July 1, 2024

ਸਵਰਨਕਾਰਾਂ ਤੇ ਸੋਨਾ ਕਾਰੀਗਰਾਂ ਦੀ ਭੁੱਖ ਹੜਤਾਲ ਚੌਥੇ ਦਿਨ ਵਿੱਚ ਦਾਖਲ

PPN0404201620 PPN0404201621
ਸਵਰਨਕਾਰਾਂ ਦੀ ਹਮਾਇਤ ‘ਤੇ ਆਏ ਸਿੱਖ ਸਟੂਡੈਂਟ ਮਹਿਤਾ ਆਗੂ ਅਮਰਬੀਰ ਸਿੰਘ ਢੋਟ

ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ ਸੱਗੂ)- ਸਰਾਫਾ ਵਪਾਰੀਆਂ, ਸਵਰਨਕਾਰਾਂ ਅਤੇ ਸੋਨੇ ਦੇ ਕਾਰੀਗਰਾਂ ਉਪਰ ਕੇਂਦਰ ਸਰਕਾਰ ਵਲੋਂ ਲਗਾਈ ਗਈ ਐਕਸਾਈਜ ਡਿਊਟੀ ਖਿਲਾਫ ਸ਼ੁਰੂ ਕੀਤੇ ਗਏ ਧਰਨੇ ਪ੍ਰਦਰਸ਼ਨ ਜੋਰ ਫੜ੍ਹਦੇ ਜਾ ਰਹੇ ਹਨ। ਗੁਰੂ ਕੀ ਨਗਰੀ ਦੇ ਸਮੁਹ ਸਵਰਨਕਾਰ ਭਾਈਚਾਰੇ ਵਲੋਂ ਅਰੰਭੀ ਗਈ ਲੜੀਵਾਰ ਭੁੱਖ ਹੜਤਾਲ ਦੇ ਚੌਥੇ ਦਿਨ ਸਥਾਨਕ ਸੁਲਤਾਨਵਿੰਡ ਰੋਡ ਸਥਿਤ ਟਾਹਲੀਵਾਲਾ ਚੌਕ ਵਿਖੇ ਸਵਰਨਕਾਰ ਆਗੂ ਜਗਜੀਤ ਸਿੰਘ ਸਹਿਦੇਵ ਦੀ ਅਗਵਾਈ ਵਿੱਚ ਚੌਥਾ ਜਥਾ ਅੱਜ ਸਵੇਰੇ 11.00 ਤੋਂ ਸ਼ਾਮ 4.00 ਵਜੇ ਤੱਕ ਭੁੱਖ ਹੜਤਾਲ ‘ਤੇ ਬੈਠਾ, ਜਿਸ ਵਿੱਚ ਸ੍ਰ: ਗੁਰਦੀਪ ਸਿੰਘ, ਸ੍ਰ:ਹਰਜੀਤ ਸਿੰਘ, ਸੋਨੂੰ ਸੁਲਤਾਨਵਿੰਡ, ਸ੍ਰ:ਹਰਪਾਲ ਸਿੰਘ ਅਤੇ ਵਰਿੰਦਰ ਸਿੰਘ ਸ਼ਾਮਲ ਸਨ।
ਅੱਜ ਸਵਰਨਕਾਰਾਂ ਦੇ ਅੰਦੋਲਨ ਨੂੰ ਉਸ ਸਮੇਂ ਹੋਰ ਤਾਕਤ ਮਿਲੀ ਜਦ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਜਿਲ੍ਹਾ ਪ੍ਰਧਾਨ ਕੌਂਸਲਰ ਅਮਰਬੀਰ ਸਿੰਘ ਢੋਟ ਵੀ ਸਾਥੀਆਂ ਸਮੇਤ ਧਰਨੇ ‘ਤੇ ਬੈਠੇ ਤੇ ਸੋਨੇ ਦਾ ਕੰਮ ਕਰਨ ਵਾਲੇ ਕਾਰੀਗਰਾਂ ਤੇ ਦੁਕਾਨਦਾਰਾਂ ਨੂੰ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿਤਾ।ਅਮਰਬੀਰ ਸਿੰਘ ਢੋਟ ਨੇ ਕਿਹਾ ਇਹ ਵੱਡੀ ਤਰਾਸਦੀ ਹੈ ਕਿ ਮਹੀਨੇ ਤੋਂ ਉਪਰ ਦੁਕਾਨਾਂ ਨੂੰ ਤਾਲੇ ਲਾ ਕੇ ਸਵਰਨਕਾਰ ਅੰਨ ਸ਼ਾਂਤੀ ਨਾਲ ਸਰਕਾਰ ਦੇ ਮੂੰਹ ਵੱਲ ਵੇਖ ਰਹੇ ਹਨ, ਲੇਕਿਨ ਵਿੱਚ ਮੰਤਰੀ ਸ਼੍ਰੀ ਅਰੁਣ ਜੇਤਲੀ ਦੇ ਕੰਨ ‘ਤੇ ਜੂੰ ਵੀ ਨਹੀਂ ਸਰਕ ਰਹੀ। ਉਨਾਂ ਕਿਹਾ ਫੈਡਰੇਸ਼ਨ ਮਹਿਤਾ ਸਵਰਨਕਾਰਾਂ ਦੇ ਮੋਢੇ ਨਾਮ ਮੋਢਾ ਡਾਹ ਕੇ ਖੜੀ ਹੈ ਅਤੇ ਸਵਰਨਕਾਰ ਭਾਈਚਾਰੇ ਨਾਲ ਹੋ ਰਿਹਾ ਧੱਕਾ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਸਮੇਂ ਗੱਲਬਾਤ ਕਰਦਿਆਂ ਸਵਰਨਕਾਰ ਆਗੂਆਂ ਦਰਸ਼ਨ ਸਿੰਘ ਸੁਲਤਾਨਵਿੰਡ ਅਤੇ ਪ੍ਰਗਟ ਸਿੰਘ ਧੁੰਨਾ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਭਰ ਦੇ ਸਵਰਨਕਾਰਾਂ ਨੂੰ ਕਿਸਾਨਾਂ ਵਾਂਗ ਖੁਦਕੁਸ਼ੀਆਂ ਦੇ ਰਾਹ ਪਾ ਰਹੀ ਹੈ ਅਤੇ ਇਸ ਦੀ ਮਿਸਾਲ ਮੰਡੀ ਡੱਬਵਾਲੀ ਦੇ ਇਕ ਸਵਰਨਕਾਰ ਵਲੋਂ ਕੀਤੀ ਖੁਦਕੁਸ਼ੀ ਹੈ।ਉਨਾਂ ਤਾੜਨਾ ਕਰਦਿਆਂ ਕਿਹਾ ਕੇਂਦਰ ਸਵਰਨਕਾਰਾਂ ਦੇ ਸਬਰ ਨੂੰ ਨਾ ਪਰਖੇ, ਜੇਕਰ ਉਸ ਨੇ ਆਪਣਾ ਅੜੀਅਲ ਵਤੀਰਾ ਨਾ ਛੱਡਿਆ ਤਾਂ ਉਹ ਵੀ ਹਰਿਆਣਾ ਦੇ ਜਾਟਾਂ ਵਾਂਗ ਪੰਜਾਬ ਬੰਦ ਕਰਨ ਲਈ ਮਜਬੂਰ ਹੋਣਗੇ।ਅੱਜ ਦੇ ਇਸ ਧਰਨੇ ਪ੍ਰਦਰਸ਼ਨ ਵਿੱਚ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਬਾਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ: ਬਾਵਾ ਸਿੰਘ ਗੁਮਾਨਪੁਰਾ, ਅਮਰੀਕ ਸਿੰਘ ਕੰਡਾ, ਹਰਭਜਨ ਸਿੰਘ ਸੀਂਹ, ਬਲਜੀਤ ਸਿੰਘ ਮਸੌਣ, ਅਵਤਾਰ ਸਿੰਘ ਬੱਬਰ, ਜਰਨੈਲ ਸਿੰਘ, ਜੱਜ ਸਿੰਘ, ਹਰਪਾਲ ਸਿੰਘ, ਬਲਵਿੰਦਰ ਸਿੰਘ ਬੂਟਾ, ਸਰਵਣ ਸਿੰਘ ਧੁੰਨਾ, ਸੁਖਵਿੰਦਰ ਸਿੰਘ ਸੁੱਖਾ, ਅਵਤਾਰ ਸਿੰਘ ਬਬਲਾ, ਤਰਸੇਮ ਸਿੰਘ ਸਰਲੀ, ਇੰਦਰਪਾਲ ਸਾਬਾ, ਰਣਜੀਤ ਸਿੰਘ, ਪ੍ਰੀਤਮ ਸਿੰਘ, ਰਾਜੂ ਡਾਈਵਾਲਾ, ਸ਼ਰਨਜੀਤ ਧੁੰਨਾ, ਜੱਜ ਸਰਲੀ, ਗੁਰਮੁੱਖ ਬੱਬਰ, ਅਜੀਤ ਸਿੰਘ ਪਹਿਲਵਾਨ, ਬਲਦੇਵ ਸਿੰਘ ਗੁਮਟਾਲਾ, ਹੈਪੀ ਗੋਗਨਾ ਆਦਿ ਹਾਜਰ ਸਨ ।

 

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply