ਜੰਡਿਆਲਾ ਗੁਰੂ, 7 ਅਪ੍ਰੈਲ (ਹਰਿੰਦਰ ਪਾਲ ਸਿੰਘ) – ਇਕ ਪਾਸੇ ਪੰਜਾਬ ਸਰਕਾਰ ਵਲੋਂ ਸਾਰੇ ਸਰਕਾਰੀ ਦਫਤਰਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਹਿਲਾ ਦਰਜਾ ਦਿੰਦੇ ਹੋਏ ਸਖਤੀ ਨਾਲ ਲਾਗੂ ਕੀਤਾ ਗਿਆ ਹੈ।ਪਰ ਪੰਜਾਬ ਸਰਕਾਰ ਦੇ ਆਪਣੇ ਸਰਕਾਰੀ ਦਫਤਰ ਨਗਰ ਨਿਗਮ ਜੰਡਿਆਲਾ ਗੁਰੁ ਦੇ ਅਫਸਰਾਂ ਤੱਕ ਸ਼ਾਇਦ ਇਹ ਸਰਕਾਰੀ ਆਦੇਸ਼ ਪਹੁੰਚੇ ਨਹੀ ਜਾਂ ਫਿਰ ਇਹਨਾਂ ਉੱਪਰ ਇਹ ਲਾਗੂ ਨਹੀਂ ਹੁੰਦੇ। ਨਗਰ ਕੌਂਸਲ ਜੰਡਿਆਲਾ ਗੁਰੂ ਦੇ ਕਾਰਜਸਾਧਕ ਅਫਸਰ ਵਲੋਂ ਆਪਣੇ ਦਫਤਰ ਦੇ ਬਾਹਰ ਲੱਗੀ ਅੰਗਰੇਜ਼ੀ ਭਾਸ਼ਾ ਵਾਲੀ ਨੇਮ ਪਲੇਟ ਸਬੰਧੀ ਦਫਤਰ ਪਹੁੰਚੇ ਕੁੱਝ ਪੱਤਰਕਾਰਾਂ ਵਲੋਂ ਜਦ ਪੁਛਿਆ ਗਿਆ ਤਾਂ ਉਹਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਹੀ ਚਾਰਜ ਸੰਭਾਲਿਆ ਗਿਆ ਹੈ। ਦਫਤਰ ਦੇ ਕਿਸੇ ਮੁਲਾਜ਼ਮ ਵਲੋਂ ਇਹ ਪਲੇਟ ਲਗਾਈ ਹੋਵੇਗੀ ਜਿਸ ਨੂੰ ਉਤਾਰ ਦਿੱਤਾ ਜਾਵੇਗਾ ਜਾਂ ਫਿਰ ਨਾਲ ਇਕ ਹੋਰ ਪੰਜਾਬੀ ਦੀ ਪਲੇਟ ਲਗਾ ਦਿੱਤੀ ਜਾਵੇਗੀ।ਇਥੇ ਇਹ ਦੱਸਣਯੋਗ ਹੈ ਇਸੇ ਨਗਰ ਕੌਂਸਲ ਵਿੱਚ ਪ੍ਰਧਾਨ ਮਮਤਾ ਰਾਣੀ ਅਤੇ ਮੀਤ ਪ੍ਰਧਾਨ ਸੰਨ੍ਹੀ ਸ਼ਰਮਾ ਵਲੋਂ ਪੰਜਾਬ ਸਰਕਾਰ ਦੇ ਆਦੇਸ਼ਾ ਦੀ ਪਾਲਣਾ ਕਰਦੇ ਹੋਏ ਪੰਜਾਬੀ ਵਿੱਚ ਅਪਨੇ ਨਾਮ ਲਿਖੇ ਹਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media