Monday, July 1, 2024

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਅੋਰਤਾਂ ਬਾਰੇ ਪ੍ਰਦਰਸ਼ਨੀ ਲਗਾਈ

PPN2104201618

ਅੰਮ੍ਰਿਤਸਰ, 21 ਅਪ੍ਰੈਲ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਸਕੂਲ ਦੇ ਪ੍ਰਾਇਮਰੀ ਵਿਭਾਗ ਵੱਲੋਂ ‘ਵਿਸ਼ਵ ਲਈ ਪ੍ਰੇਰਣਾਸ੍ਰੋਤ ਔਰਤਾਂ’ ਵਿਸ਼ੇ ‘ਤੇ ਇਕ ਪ੍ਰਦਰਸ਼ਨੀ ਲਗਾਈ ਗਈ।ਇਸ ਪ੍ਰਦਰਸ਼ਨੀ ਦਾ ਉਦੇਸ਼ ਬ’ਚਿਆਂ ਨੂੰ ਸੰਸਾਰ ਦੀਆਂ ਉਨ੍ਹਾਂ ਮਹਾਨ ਔਰਤਾਂ ਬਾਰੇ ਜਾਣਕਾਰੀ ਦੇਣਾ ਸੀ ਜਿਨ੍ਹਾਂ ਦੀ ਹਿੰਮਤ ਅਤੇ ਕੁਝ ਕਰਨ ਦੀ ਤਮੰਨਾ ਨੇ ਉਨ੍ਹਾਂ ਦੀ ਵੱਖਰੀ ਪਹਿਚਾਨ ਬਣਾ ਦਿੱਤੀ ।ਇਸ ਪ੍ਰਦਰਸ਼ਨੀ ਵਿੱਚ ਬੱਚਿਆਂ ਦੁਆਰਾ ਭਾਰਤ, ਪਾਕਿਸਤਾਨ, ਯੂ.ਕੇ, ਅਮਰੀਕਾ, ਅਸਟਰੇਲੀਆਂ, ਸ਼੍ਰੀਲੰਕਾ ਵਰਗੇ ਦੇਸ਼ਾਂ ਦੀਆਂ ਪ੍ਰੇਰਨਾ ਦਾ ਸ੍ਰੋਤ ਬਣੀਆਂ ਅੋਰਤਾਂ ਤੇ ਭਰਪੁੂਰ ਜਾਣਕਾਰੀ ਇਕੱਠੀ ਕੀਤੀ ਗਈ।ਅੋਰਤਾਂ ਦੇ ਜੀਵਨ ਤੇ ਬਣਾਏ ਗਏ ਕੋਲਾਜ ਬੱਚਿਆਂ ਦੀ ਪ੍ਰਤਿਭਾ ਦੀ ਆਪਣੇ ਆਪ ਵਿੱਚ ਮਿਸਾਲ ਪੇਸ਼ ਕਰ ਗਏ।ਨਾਰੀ ਸ਼ਕਤੀ ਤੇ ਵਿਸ਼ਵ ਲਈ ਉਨ੍ਹਾਂ ਅੋਰਤਾਂ ਦੀ ਅਮੁੱਲ ਦੇਣ ਨੂੰ ਦਰਸਾਉਂਦੀ ਪ੍ਰਦਰਸ਼ਨੀ ਸਕੂਲ ਵਲੋਂ ਕੀਤਾ ਇਕ ਬਹੁਤ ਚੰਗਾ ਉਪਰਾਲਾ ਸੀ ਜੋ ਕਿ ਬੱਚਿਆਂ ਲਈ ਗਿਆਨ ਦਾ ਸਰੋਤ ਵੀ ਬਣਿਆ।ਬ’ਚਿਆਂ ਦੁਆਰ ਇਨ੍ਹਾ ਮਹਾਨ ਅੋਰਤਾਂ ਜਿਵੇਂ ਕਿ ਕਿਰਨ ਬੇਦੀ, ਮਲਾਲਾ ਯੁਸਫ, ਐਡੀਥ ਕੋਵੇਨ, ਚੰਦਰਿਕਾ ਭੰਡਾਰਨਾਈਕੇ, ਫਲੋਰੈਂਸ ਨਾਈਟੇਂਗਲ ਅਤੇ ਕੈਥਰੀਨ ਬਿਗੋਲ ਦੇ ਜੀਵਨਾ ਬਾਰੇ ਦੱਸਿਆ ਗਿਆ।ਲਗਭਗ ੧੮੦੦ ਵਿਦਿਆਰਥੀਆਂ ਨੇ ਇਹ ਪ੍ਰਦਰਸ਼ਨੀ ਦੇਖੀ ਅਤੇ ਇਨ੍ਹਾਂ ਅੋਰਤਾਂ ਦੀਆਂ ਪ੍ਰਾਪਤੀਆਂ ਬਾਰੇ ਵਿਚਾਰੁਵਿਟਾਂਦਰਾ ਕੀਤਾ।ਸਕੂਲ ਦੇ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਇਨ੍ਹਾਂ ਮਹਾਨ ਔਰਤਾਂ ਦੇ ਜੀਵਨ ਤੋਂ ਬੱਚਿਆਂ ਨੂੰ ਸੇਧ ਲੈਣ ਦੀ ਪ੍ਰੇਰਨਾ ਦਿੰਦੇ ਹੋਏ ਸਮਾਜਿਕ, ਸਾਹਿਤਿਕ, ਰਾਜਨੈਤਿਕ, ਖੇਡ, ਕਲਾ ਅਤੇ ਗਿਆਨ ਵਰਗੇ ਹਰ ਖੇਤਰ ਵਿੱਚ ਅੱਗੇ ਵੱਧਣ ਲਈ ਉਤਸ਼ਾਹਿਤ ਕੀਤਾ ਸੁਪਰਵਾਈਜਰ ਸ਼੍ਰੀਮਤੀ ਮੰਜੂ ਨੇ ਵੀ ਬੱਚਿਆਂ ਦੇ ਉਤਸ਼ਾਹ ਤੇ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕੀਤੀ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply