Monday, July 1, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 23 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਪਾਕਿਸਤਾਨ ਦੇ ਪਖਤੂਨ ਸਿੱਖ ਨੇਤਾ ਤੇ MPA ਦੀ ਗੋਲ਼ੀਆਂ ਮਾਰ ਕੇ ਹੱਤਿਆ ਦੀ ਖਬਰ।

▶ ਉਤਰਾਖੰਡ ‘ਚ ਰਾਸ਼ਟਰਪਤੀ ਰਾਜ ਲਾਗੂ ਰਹੇਗਾ –ਸੁਪਰੀਮ ਕੋਰਟ ਦਾ ਹੁਕਮ – 27 ਅਪ੍ਰੈਲ ਨੂੰ ਹੋਵੇਗੀ ਅਗਲੀ ਸੁਣਵਾਈ।

▶ ਕੇਂਦਰ ਸਰਕਾਰ ਨੇ ਰਾਸ਼ਟਰਪਤੀ ਰਾਜ ਲਾਉਣ ਦੇ ਉਤਰਾਖੰਡ ਹਾਈਕੋਰਟ ਦੇ ਫੈਸਲੇ ਨੂੰ ਦਿੱਤੀ ਸੀ ਚਣੌਤੀ।

▶ ਸ੍ਰੀ ਹਰਿਮੰਦਰ ਸਾਹਿਬ ਦੀ ਘੰਟਾ ਘਰ ਬਾਹੀ ਸਥਿਤ ਇੱਕ ਦੁਕਾਨ ਖਾਲੀ ਕਰਵਾਉਣ ਦੇ ਮਾਮਲੇ ‘ਚ ਅੰਮ੍ਰਿਤਸਰ ਅਦਾਲਤ ਨੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ 19 ਮਈ ਨੂੰ ਪੇਸ਼ ਹੋਣ ਦੇ ਜਾਰੀ ਕੀਤੇ ਸੰਮਨ।

▶ ਭਾਜਪਾ ਵਲੋਂ ਨਵਜੋਤ ਸਿੰਘ ਸਿੱਧੂ ਸਮੇਤ 6 ਪ੍ਰਮੁੱਖ ਹਸਤੀਆਂ ਰਾਜ ਸਭਾ ਲਈ ਨਾਮਜ਼ਦ-ਪੰਜਾਂ ਵਿੱਚ ਸੁਭਰਾਮਨੀਅਮ ਸਵਾਮੀ, ਸਵੱਪਨਦਾਸ ਗੁਪਤਾ, ਸੁਰੇਸ਼ ਗੋਪੀ, ਮੈਰੀ ਕੈਮ ਤੇ ਨਰਿੰਦਰ ਯਾਦਵ ਸ਼ਾਮਲ।

▶ ਪਹਾੜੀ ਖਿਸਕਣ ਨਾਲ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ‘ਚ 16 ਮਜਦੂਰਾਂ ਦੀ ਮੌਤ।

▶ ਪਨਾਮਾ ਪੇਪਰ ਲੀਕ ਮਾਮਲੇ ‘ਤੇ ਬੋਲੇ ਨਵਾਜ਼ ਸ਼ਰੀਫ, ਭ੍ਰਿਸ਼ਟਾਚਾਰ ਦੇ ਦੋਸ਼ ਸਾਬਤ ਹੋਏ ਤਾਂ ਦੇਵਾਂਗਾ ਅਸਤੀਫਾ।

▶ ਪਟਨਾ ਤੇ ਗਯਾ ਦੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ- ਨਕਸਲੀਆਂ ਭੇਜਿਆ ਧਮਕੀ ਪੱਤਰ।

▶ ਬਿਹਾਰ ਦੇ ਔਰੰਗਾਬਾਦ ਦੇ ਇੱਕ ਘਰ ‘ਚ ਲੱਗੀ ਅੱਗ ਨਾਲ 12 ਮੌਤਾਂ ਦੀ ਖਬਰ।

▶ ਨੈਨੀਤਾਲ ਹਾਈਕੋਰਟ ਦੇ ਫੈਸਲੇ ‘ਤੇ ਸੁਪਰੀਮ ਕੋਰਟ ਨੇ ਲਾਈ ਰੋਕ।

▶ ਕੈਪਟਨ ਨੂੰ ਕਨੇਡਾ ਵਿੱਚ ਰੈਲੀਆਂ ਦੀ ਇਜ਼ਾਜਤ ਨਹੀਂ- ਲੋਕਾਂ ਨੂੰ ਮਿਲ ਕੇ ਕਰ ਸਕਣਗੇ ਗੱਲਬਾਤ।

▶ ਪੰਜਾਬ ਪੁਲਿਸ ਦੀ ਐਪ ਲਾਂਚ- ਆਰ.ਟੀ.ਐਸ ਤਹਿਤ ਆਉਂਦੀਆਂ ਸੇਵਾਵਾਂ ਦਾ ਮਿਲੇਗਾ ਆਨਲਾਈਨ ਲਾਭ।

▶ ਸੰਤਾ ਬੰਤਾ ਪ੍ਰਾਈਵੇਟ ਲਿਮ: ਫਿਲਮ ਰਲੀਜ਼- ਦਿੱਲੀ ਗੁਰਦੁਆਰਾ ਕਮੇਟੀ ਤੇ ਅਕਾਲੀ ਦਲ ਦੇ ਆਗੂਆਂ ਨੇ ਸਿਨੇਮਾ ਘਰਾਂ ਸਾਹਮਣੇ ਕੀਤਾ ਰੋਸ ਪ੍ਰਦਰਸ਼ਨ – 25 ਥਾਵਾਂ ‘ਤੇ ਨਹੀਂ ਚੱਲੀ ਫਿਲਮ।

▶ ਰੋਹਤਕ ‘ਚ ਕਾਂਗਰਸੀ ਆਗੂ ਨੂੰ ਗੋਲੀ ਮਾਰ ਕੇ ਕੀਤਾ ਕਤਲ।

▶ ਉਤਰ ਪ੍ਰਦੇਸ਼ ਵਿੱਚ ਗਜ਼ਲ ਗਾਇਕ ਗੁਲਾਮ ਅਲੀ ਖਿਲਾਫ ਪ੍ਰਦਰਸ਼ਨ ਕਰ ਰਹੇ ਸ਼ਿਵ ਸੈਨਿਕ ਗ੍ਰਿਫਤਾਰ।

▶ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਕੁੰਭ ਦਾ ਮੇਲਾ ਸ਼ੁਰੂ- 12 ਸਾਲਾਂ ਬਾਅਦ ਲੱਗਦਾ ਹੈ ਮੇਲਾ।

▶ ਆਈ.ਐਸ.ਆਈ.ਐਸ ਨੇ ਸ਼੍ਰੀ ਸ਼੍ਰੀ ਦਾ ਗੱਲਬਾਤ ਦਾ ਸੱਦਾ ਨਕਾਰਿਆ।

▶ ਚੰਡੀਗੜ ਪੁਲਿਸ ਨੇ 1500 ਕਿਲੋ ਡਰੱਗ ਕੀਤੀ ਨਸ਼ਟ- 10 ਸਾਲ ਬਾਅਦ ਕੀਤੀ ਕਾਰਵਾਈ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply