Monday, July 1, 2024

ਬੱਚਿਆਂ ਨੂੰ ਜਾਗੂਰਕ ਕਰਨ ਲਈ ਸਕੂਲ ਵਿੱਚ ਧਰਤੀ ਦਿਵਸ ਮਨਾਇਆ

PPN2204201602ਬਠਿੰਡਾ, 22 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਨਜਦੀਕ ਪਿੰਡ ਭੁੱਚੋਂ ਮੰਡੀ ਦੇ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਚ ਧਰਤੀ ਨੂੰ ਵੱਧ ਰਹੇ ਗਲੋਬਲ ਵਾਰਮਿੰਗ ਦੇ ਖਤਰੇ ਤੋਂ ਬਚਾਉਣ ਦੇ ਉਦੇਸ਼ ਨਾਲ ਬੱਚਿਆਂ ਨੂੰ ਜਾਗੂਰਕ ਕਰਨ ਲਈ ਧਰਤੀ ਦਿਵਸ ਮਨਾਇਆ ਗਿਆ।ਇਸ ਮੌਕੇ ‘ਤੇ ਅਲੱਗ ਅਲੱਗ ਸਕੂਲ ਦੀਆਂ ਜਮਾਤਾਂ ਵਿਚਾਲੇ ਰਚਨਾਤਮਕ ਅਤੇ ਬੁੱਧੀਮਤਾ ਦੇ ਮੁਕਾਬਲੇ ਆਯੋਜਿਤ ਕੀਤੇ ਗਏ।5ਵੀਂ ਅਤੇ ਛੇਂਵੀ ਜਮਾਤ ਵਿਚ ਕਿਵਜ ਮੁਕਾਬਲਾ, 7ਵੀਂ, 8ਵੀਂ ਵਿਚ ਭਾਸ਼ਣ ਪ੍ਰਤੀਯੋਗਤਾ ਅਤੇ ਨੌਵੀਂ ਅਤੇ 10ਵੀਂ ਵਿਚ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।ਇਨ੍ਹਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਗਹਿਰੀ ਸੋਚ ਦਾ ਪ੍ਰਦਰਸ਼ਨ ਕਰਦਿਆਂ ਧਰਤੀ ਨੂੰ ਹਰਾ ਭਰਾ ਬਣਾਉਣ ਲਈ ਆਪਣੇ ਵਿਚਾਰ ਪ੍ਰਗਟ ਕੀਤੇ।ਪੋਸਟਰ ਮੇਕਿੰਗ ਵਿਚ 10ਵੀਂ ਦੀ ਪ੍ਰਿਆਸ਼ੀ ਨੇ ਪਹਿਲਾ ਸਥਾਨ ਅਤੇ ਨੌਵੀਂ ਦੀ ਉਦੀਕਸ਼ਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਕਵਿਜ਼ ਮੁਕਾਬਲੇ ਵਿਚ 5ਵੀਂ ਅਤੇ ਛੇਵੀਂ ਜਮਾਤ ਜੇਤੂ ਰਹੀ। ਭਾਸ਼ਣ ਪ੍ਰਤੀਯੋਗਤਾ ਵਿਚ 7ਵੀਂ ਦੀ ਰਮਨ ਅਤੇ ਅਠੱਵੀਂ ਦੇ ਜਯੰਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ: ਐਮ.ਐਲ. ਅਰੋੜਾ ਅਤੇ ਪ੍ਰਿੰਸੀਪਲ ਅੰਜੂ ਡੋਗਰਾ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਧਰਤੀ ਦਿਵਸ ਦੇ ਮੌੇਕ ‘ਤੇ ਸਾਡਾ ਫਰਜ਼ ਹੈ ਕਿ ਧਰਤੀ ਦੇ ਵਾਤਾਵਰਣ ਨੂੰ ਵਿਗੜਨ ਵਾਲੀਆਂ ਗਤੀਵਿਧੀਆਂ ਨੂੰ ਘੱਟ ਕਰੀਏ ਅਤੇ ਧਰਤੀ ਨੂੰ ਹਰਾ-ਭਰਾ ਬਣਾਈਏ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply