Monday, July 1, 2024

ਡਿਫ਼ਰੈਂਟ ਕਾਨਵੈਂਟ ਸਕੂਲ ਘੁੱਦਾ ਵਿਖੇ ਵਿਸ਼ਵ ਧਰਤੀ ਦਿਹਾੜਾ ਮਨਾਇਆ

PPN2204201603ਬਠਿੰਡਾ, 22 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਡਿਫ਼ਰੈਟ ਕਾਨਵੈਂਟ ਸਕੂਲ ਘੁੱਦਾ ਵਿਖੇ ਪ੍ਰਬੰਧਕਾਂ ਦੇ ਦੇਖ ਰੇਖ ਹੇਠ ਨਰਸਰੀ ਤੋਂ ਲੈ ਕੇ ਕੇ ਜੀ ਜਮਾਤ ਦੇ ਬੱਚਿਆਂ ਨੇ ਵਿਸ਼ਵ ਧਰਤੀ ਦਿਹਾੜੇ ਮੌਕੇ ਹਰੇ ਰੰਗ ਦੇ ਕੱਪੜੇ ਪਾਕੇ ਅਤੇ ਪੌਦੇ ਲਾ ਕੇ ਲੋਕਾਂ ਵਿਚ ਇਹ ਸੰਦੇਸ਼ ਪਹੁੰਚਣ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਧਰਤੀ ਨੂੰ ਸਾਫ਼ ਸਥੂਰਾ ਅਤੇ ਹਰਾ-ਭਰਾ ਰੰਖਣਾ ਚਾਹੀਦਾ ਹੈ। ਇਸ ਮੌਕੇ ਵਿਦਿਆਰਥੀਆਂ ਨੇ ਧਰਤੀ ਦਿਵਸ ਸਬੰਧੀ ਸਲੋਗਨ ਲਿਖੇ ਅਤੇ ਚਾਰਟ ਬਣਾਕੇ ਸਕੂਲ ਦੀਆਂ ਦੀਵਾਰਾਂ ‘ਤੇ ਲਗਾਏ। ਸਕੂਲ ਪ੍ਰਿੰਸੀਪਲ ਮੁਨੀਸ਼ ਬਾਠਲਾ ਨੇ ਦੱਸਿਆ ਕਿ ਧਰਤੀ ਮਨੁੱਖ ਦੀਆਂ ਸਾਰੀਆਂ ਲੋੜਾ ਪੂਰੀਆਂ ਕਰਦੀ ਹੈ। ਸਾਫ਼ ਵਾਤਾਵਰਨ ਵਿੱਚ ਹੀ ਮਨੁੱਖ ਸਿਹਤਮੰਦ ਰਹਿ ਸਕਦਾ ਹੈ। ਸਕੂਲ ਦੇ ਚੇਅਰਮੈਨ ਐਮ.ਕੇ ਮੰਨਾ ਨੇ ਇਸ ਮੌਕੇ ਬੱਚਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਕੂਲ ਵਿਚ ਅਜਿਹੇ ਪ੍ਰੋਗਰਾਮ ਹੁੰਦੇ ਰਹਿਣਗੇ ਅਤੇ ਹਮੇਸ਼ਾ ਹੀ ਸਕੂਲ ਦੀ ਸਫ਼ਾਈ ਵੱਲ ਧਿਆਨ ਦਿੱਤਾ ਜਾਵੇਗਾ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply