Monday, July 1, 2024

ਅਜੰਤਾ ਪਬਲਿਕ ਸਕੂਲ ਵਿਖੇ ਧਰਤੀ ਦਿਵਸ ਮੌਕੇ ਸਮਾਰੋਹ ਅਯੋਜਿਤ

PPN2204201608ਅੰਮ੍ਰਿਤਸਰ, 22 ਅਪ੍ਰੈਲ (ਜਗਦੀਪ ਸਿੰਘ) – ਵਿਸ਼ਵ ਵਿਆਪੀ ਧਰਤੀ ਦਿਵਸ ਮਨਾਏ ਜਾਣ ਦੇ ਸਿਲਸਿਲੇ ਤਹਿਤ ਅਜੰਤਾ ਪਬਲਿਕ ਸਕੂਲ ਬਸੰਤ ਐਵਿਨਿਊ ਵਿਖੇ ਮੈਨੇਜ਼ਰ ਯੋਗੇਸ਼ ਮਹਿਰਾ ਦੀ ਅਗਵਾਈ ਅਤੇ ਵਾਈਸ ਪ੍ਰਿੰਸੀਪਲ ਪ੍ਰਸ਼ਾਂਤ ਮਹਿਰਾ ਦੇ ਬੇਮਿਸਾਲ ਪ੍ਰਬੰਧਾਂ ਹੇਠ ਸਮੂਹਿਕ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਵੱਲੋਂ ਧਰਤੀ ਦਿਵਸ (ਅਰਥ ਡੇਅ) ਦੇ ਸਬੰਧ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਵਿਦਿਆਰਥੀਆਂ ਦੇ ਵੱਲੋਂ ਪੋਸਟਰ, ਚਾਰਟ, ਬੈਨਰ ਤੇ ਹੋਰ ਪੜ੍ਹਨ ਯੋਗ ਸਮੱਗਰੀ ਦੇ ਰਾਹੀਂ ਜਲ, ਥਲ ਅਤੇ ਵਾਤਾਵਰਨ ਬਚਾਉਣ ਦਾ ਸਨੇਹਾ ਦਿੱਤਾ।ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰਸ਼ਾਂਤ ਮਹਿਰਾ ਨੇ ਬੱਚਿਆਂ ਨੂੰ ਧਰਤੀ ਦੀ ਸੁਰੱਖਿਆ ਦੇ ਬਾਰੇ ਵਿੱਚ ਦੱਸਦੇ ਹੋਏ ਰੁੱਖ ਲਗਾਉਣ ਦੇ ਮਹੱਤਵ ਦੀ ਜਾਣਕਾਰੀ ਦਿੱਤੀ ਤੇ ਪਲਾਸਟਿਕ ਸਮੱਗਰੀ ਦੇ ਪ੍ਰਯੋਗ ਨੂੰ ਨਕਾਰਿਆ।ਵਿਦਿਆਰਥੀਆਂ ਨੂੰ ਇੱਕ ਲਘੂ ਵੀਡੀਓ ਫ਼ਿਲਮ ਰਾਹੀਂ ਵਾਤਾਵਰਨ ਦੀ ਸਾਂਭ ਸੰਭਾਲ ਦੀ ਜਾਣਕਾਰੀ ਵੀ ਦਿੱਤੀ।ਵਿਦਿਆਰਥੀਆਂ ਵੱਲੋਂ ਵੀ ਆਪਣੇ ਵਿਚਾਰਾਂ ਦਾ ਖੁੱਲ੍ਹ ਕੇ ਪ੍ਰਗਟਾਵਾ ਕਰਨ ਦੇ ਨਾਲ ਨਾਲ ਸਕੂਲ ਪ੍ਰਬੰਧਕਾਂ ਨੂੰ ਧਰਤੀ ਨਾਲ ਸਬੰਧਿਤ ਕਈ ਪ੍ਰਸ਼ਨ ਵੀ ਕੀਤੇ ਗਏ ਜਿਨ੍ਹਾਂ ਦਾ ਐਡਮਨਿਸਟਰੇਟਰ ਮੈਡਮ ਰੰਜ਼ਨਾ ਮਹਿਰਾ ਦੇ ਵੱਲੋਂ ਬੜੀ ਸੰਜ਼ੀਦਗੀ ਤੇ ਸੁਹਿਰਦਤਾ ਨਾਲ ਜਵਾਬ ਦਿੱਤਾ ਗਿਆ।ਇਸ ਮੌਕੇ ਵਿਦਿਆਰਥੀਆਂ ਨੇ ਜਲ, ਥਲ ਤੇ ਵਾਤਾਵਰਨ ਨੂੰ ਬਚਾਉਣ ਲਈ ਠੋਸ ਉਪਰਾਲੇ ਕਰਨ ਅਤੇ ਦਰੱਖਤ ਲਗਾਉਣ ਦਾ ਅਹਿਦ ਵੀ ਲਿਆ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply