Monday, July 1, 2024

ਖਾਲਸਾ ਮੈਨੇਜ਼ਮੈਂਟ ਦੇ ਵਿੱਦਿਅਕ ਅਦਾਰਿਆਂ ਨੇ ਮਨਾਇਆ ਧਰਤੀ ਦਿਵਸ

PPN2204201609 PPN2204201610ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਖੁਰਮਣੀਆ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਸਰਪ੍ਰਸਤੀ ਹੇਠ ਗਤੀਸ਼ੀਲ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿੱਚ ਸਾਇੰਸ ਵਿਭਾਗ ਤੇ ਐੱਨ. ਐੱਸ. ਐੱਸ. ਦੇ ਸਹਿਯੋਗ ਨਾਲ ਅਤੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਧਰਤੀ ਦਿਵਸ ਮਨਾਇਆ ਗਿਆ। ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋ-ਦਿਨ ਨੀਵਾਂ ਜਾਣਾ ਬੜੀ ਚਿੰਤਾ ਦਾ ਵਿਸ਼ਾ ਹੈ। ਜੇਕਰ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਵਿਰਸੇ ਵਿੱਚ ਕੁਝ ਦੇਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਜੰਗੀ ਪੱਧਰ ‘ਤੇ ਇੱਕਜੁਟ ਹੁੰਦਿਆਂ ਧਰਤੀ ਦੀ ਹੋਂਦ ਨੂੰ ਬਚਾਉਣਾ ਚਾਹੀਦਾ ਹੈ।
ਵੂਮੈਨ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਅਤੇ ਪ੍ਰਿੰ: ਸ: ਨਿਰਮਲ ਸਿੰਘ ਭੰਗੂ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਪਲਾਸਟਿਕ ਦੇ ਲਿਫ਼ਾਫ਼ੇ, ਖਿਡੌਣਿਆਂ, ਇਲੈਕਟ੍ਰੋਨਿਕ, ਪੇਪਰ ਪਲੇਟਾਂ, ਗਲਾਸ ਅਤੇ ਰੌਸ਼ਨੀ ਵਾਲੇ ਬਲਬ ਆਦਿ ਖ਼ਰਾਬ ਹੋਈਆਂ ਵਸਤੂਆਂ ਨੂੰ ਕੂੜੇ ਦਾ ਸ਼ਿੰਗਾਰ ਨਾ ਬਣਾਉਂਦਿਆ ਬੇਕਾਰ ਚੀਜਾਂ ਨੂੰ ਇਸਤੇਮਾਲ ਵਿੱਚ ਲਿਆਉਣ ਵਾਲੀਆਂ ਕੰਪਨੀਆਂ ਨੂੰ ਵਾਪਸ ਦੇਣੀਆਂ ਚਾਹੀਦੀਆਂ ਹਨ ਅਤੇ ਸ਼ੁੱਧ ਵਾਤਾਵਰਣ ਦੀ ਸਿਰਜਨਾ ਲਈ ਸਾਨੂੰ ਘੱਟ ਤੋਂ ਘੱਟ ਇਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ। ਜਿਸ ਨਾਲ ਧਰਤੀ ‘ਤੇ ਕੂੜਾ-ਕਰਕਟ ਘੱਟ ਤੇ ਸਾਫ਼ ਸੁੱਥਰਾ ਵਾਤਾਵਰਣ ਪਸਰ ਸਕਦਾ ਹੈ।
ਉਨ੍ਹਾਂ ਧਰਤੀ ਦਿਵਸ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਗੁਰਬਾਣੀ ਵਿੱਚ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਜੀਵ ਜੰਤੂਆਂ, ਪ੍ਰਾਣੀਆਂ ਨੂੰ ਜੀਵਨ ਲਈ ਸਾਫ ਪਾਣੀ ਅਤੇ ਹਵਾ ਦੀ ਬਹੁਤ ਲੋੜ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਰਲਕੇ ਹਮਲਾ ਮਾਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਵਧਦੀ ਆਬਾਦੀ, ਪ੍ਰਦੂਸ਼ਣ, ਘੱਟਦੇ ਜੰਗਲਾਂ, ਕਾਰਖਾਨਿਆਂ ਦੀ ਰਹਿੰਦ-ਖੂਹਦ ਆਦਿ ਨੇ ਧਰਤੀ ਅਤੇ ਵਾਤਾਵਰਣ ਨੂੰ ਇਨ੍ਹਾਂ ਦੂਸ਼ਿਤ ਕਰ ਦਿੱਤਾ ਹੈ ਕਿ ਜੇਕਰ ਅਸੀਂ ਇਸ ਪ੍ਰਤੀ ਸਚੇਤ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਸਾਡਾ ਸਾਹ ਲੈਣਾ ਵੀ ਔਖਾ ਹੋ ਜਾਵੇਗਾ। ਇਸ ਮੌਕੇ ਵੂਮੈਨ ਕਾਲਜ ਵਿਖੇ ਵਿਦਿਆਰਥਣਾਂ ਵੱਲੋਂ ਪੋਸਟਰ ਬਣਾਉਣ, ਨਾਟਕ ਆਦਿ ਰਾਹੀਂ ਵਾਤਾਵਰਣ ਸਬੰਧੀ ਜਾਗ੍ਰਿzਤ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਨੇ ਪ੍ਰਦੂਸ਼ਿਤ ਹੋ ਰਹੇ ਵਾਤਾਵਰਣ ਅਤੇ ਊਰਜਾ ਸਰੋਤਾਂ ਦੀ ਲੋੜ ਤੋਂ ਜਿਆਦਾ ਵਰਤੋ ‘ਤੇ ਜਾਣਕਾਰੀ ਹਾਸਲ ਕੀਤੀ ਅਤੇ ਪ੍ਰਣ ਲਿਆ ਕਿ ਧਰਤੀ ਦੀ ਸੁਰੱਖਿਆ ਸਬੰਧੀ ਉਹ ਵਚਨਬੱਧ ਹੋਣਗੇ। ਧਰਤੀ ਦਿਵਸ ਮਨਾਉਣਾ ਲੋਕਾਂ ਨੂੰ ਧਰਤੀ ਅਤੇ ਵਾਤਾਵਰਣ ‘ਤੇ ਪੈ ਰਹੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਦਾ ਇਕ ਯੋਗ ਉਪਰਾਲਾ ਹੈ। ਇਸ ਮੌਕੇ ਸ: ਅਮਰਜੀਤ ਸਿੰਘ ਵਾਈਸ ਪ੍ਰਿੰਸੀਪਲ, ਸ: ਰਾਜਬਿੰਦਰ ਸਿੰਘ, ਸ: ਰਣਕੀਰਤ ਸਿੰਘ, ਸ਼ਰਨਜੀਤ ਸਿੰਘ ਭੰਗੂ, ਮੈਡਮ ਅਰਜਿੰਦਰ ਕੌਰ, ਮੈਡਮ ਗੁਰਪ੍ਰੀਤ ਕੌਰ, ਸ: ਮੰਗਤ ਸਿੰਘ, ਸ: ਸੁਖਬੀਰ ਸਿੰਘ ਖੁਰਮਣੀਆ, ਸ: ਗੁਰਪ੍ਰੀਤ ਸਿੰਘ ਗੁਰਾਲਾ ਅਤੇ ਸਮੁੱਚਾ ਸਟਾਫ ਹਾਜਰ ਸਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply