Monday, July 1, 2024

ਨੀਦਰਲੈਂਡ ਦੇ ਕਿੰਗ ਡੇਅ ‘ਤੇ ਰਾਸ਼ਟਰਪਤੀ ਦਾ ਸੰਦੇਸ਼

ਨਵੀਂ ਦਿੱਲੀ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਨੇ ਨੀਦਰਲੈਂਡ ਦੇ ਕਿੰਗ ਡੇਅ (27 ਅਪ੍ਰੈਲ 2016) ਦੀ ਪੂਰਵ ਸੰਧਿਆ ਉਤੇ ਨੀਦਰਲੈਂਡ ਦੇ ਰਾਜਾ ਸਰਕਾਰ ਅਤੇ ਉਥੋਂ ਦੇ ਨਾਗਰਿਕਾਂ ਨੂੰ ਵਧਾਈ ਅਤੇ ਸੁਭਕਾਮਨਾਵਾਂ ਦਿੱਤੀਆ ਹਨ ।  ਨੀਦਰਲੈਂਡ ਦੇ ਰਾਜੇ ਵਿਲੇਮ ਅਲੇਕਜੇਂਡਰ ਨੂੰ ਭੇਜੇ ਗਏ ਸੰਦੇਸ਼ ਵਿਚ ਰਾਸ਼ਟਰਪਤੀ ਨੇ ਕਿਹਾ, ”ਭਾਰਤ ਸਰਕਾਰ ਅਤੇ ਭਾਰਤ ਦੀ ਜਨਤਾ ਵੱਲੋਂ ਨੀਦਰਲੈਂਡ ਦੇ ਕਿੰਗ ਡੇ ਦੇ ਮੌਕੇ ਉਤੇ ਤੁਹਾਨੂੰ ਤੁਹਾਡੀ ਸਰਕਾਰ ਅਤੇ ਨੀਦਰਲੈਂਡ ਦੀ ਜਨਤਾ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ ।ਭਾਰਤ ਅਤੇ ਨੀਦਰਲੈਂਡ ਵਿਚਾਲੇ 400 ਸਾਲ ਤੋਂ ਜਿਆਦਾ ਪੁਰਾਣੇ ਗਰਮਜੋਸ਼ੀ ਭਰੇ ਦੁਵੱਲੇ ਦੋਸਤਾਨਾ ਸੰਬੰਧ ਹਨ, ਜੋ ਅੱਜ ਬਹੁਮੁੱਲੀ ਅਤੇ ਬਹੁਮੁੱਖੀ ਸਾਂਝੇਦਾਰੀ ਨੂੰ ਸਥਿਰਤਾ ਪ੍ਰਦਾਨ ਕਰ ਰਹੇ ਹਾਂ । ਕਈ ਕਾਰਣਾਂ ਤੋਂ ਸਾਡੇ ਸੰਬੰਧਾਂ ਵਿਚ ਨਵੀਂ ਗਤੀ ਆਈ ਹੈ। ਵਿਸ਼ੇਸ਼ਕਰ ਕੇ ਆਰਥਿਕ ਅਤੇ ਵਪਾਰਕ ਖੇਤਰ ਵਿਚ ਅਸੀਂ ਇਨ੍ਹਾਂ ਕਾਰਕਾਂ ਨੂੰ ਸਾਂਝਾ ਕਰਦੇ ਹਾਂ।ਭਾਰਤ ਸਾਡੇ ਦੁਵੱਲੇ ਸਹਿਯੋਗ ਨੂੰ ਮਜਬੂਤ ਬਣਾਉਣ ਅਤੇ ਉਨ੍ਹਾਂ ਦੀ ਵਿਭਿੰਨਤਾ ਲੲਂੀ ਪ੍ਰਤੀਬੱਧ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸ਼ਾਸਨਕਾਲ ਵਿਚ ਦੋਹਾਂ ਦੇਸ਼ਾ ਦੇ ਸ਼ਾਨਦਾਰ ਸੰਬੰਧ ਦੋਹਾ ਦੇਸ਼ਾ ਦੀ ਜਨਤਾ ਦੇ ਰਸਮੀ ਲਾਭ ਲਈ ਅੱਗੇ ਵੱਧਣਗੇ । ਤੁਸੀਂ ਆਪਣੀ ਚੰਗੀ ਸਿਹਤ ਅਤੇ ਵਿਅਕਤੀਗਤ ਕਲਿਆਣ ਅਤੇ ਨੀਦਰਲੈਂਡ ਦੇ ਦੋਸਤਾਨਾ ਲੋਕਾਂ ਦੀ ਨਿਰੰਤਰ ਪ੍ਰਗਤੀ ਅਤੇ ਖੁਸ਼ਹਾਲੀ ਲੲਂੀ ਮੇਰੀਆ ਹਾਰਦਿਕ ਸ਼ੁਭਕਾਮਨਾਵਾਂ ਸਵੀਕਾਰ ਕਰੋ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜ਼ਾਂ ਕਾਰਨ ਜਾਣੇ …

Leave a Reply