Monday, July 1, 2024

ਭਾਰਤੀ ਮੰਡੀ ਲਈ ਕੱਚੇ ਤੇਲ ਦੀ ਕੀਮਤਾਂ ਵਿੱਚ ਕਮੀ

ਨਵੀਂ ਦਿੱਲੀ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – 25 ਅਪ੍ਰੈਲ ਨੂੰ ਕੌਮਾਂਤਰੀ ਮੰਡੀ ਵਿੱਚ ਭਾਰਤੀ ਬਾਜ਼ਾਰ ਲਈ ਵਿਕਣ ਵਾਲੇ ਕੱਚੇ ਤੇਲ ਦੀ ਕੀਮਤ 41 ਡਾਲਰ 56 ਸੈਂਟ ਫੀ ਬੈਰਲ ਦਰਜ ਕੀਤੀ ਗਈ, ਜਿਹੜੀ ਪਿਛਲੇ ਕਾਰੋਬਾਰੀ ਦਿਨ 22 ਅਪ੍ਰੈਲ ਨੂੰ 41 ਡਾਲਰ 94 ਸੈਂਟ ਸੀ । ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਵਿਸ਼ਲੇਸ਼ਣ ਸੈਲ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ 25 ਅਪ੍ਰੈਲ ਨੂੰ ਰੁਪਏ ਦੇ ਹਿਸਾਬ ਨਾਲ ਫੀ ਬੈਰਲ ਕੱਚੇ ਤੇਲ ਦੀ ਕੀਮਤ 2 ਹਜ਼ਾਰ 771 ਰੁਪਏ 52 ਪੈਸੇ ਰਹੀ, ਜਦਕਿ 22 ਅਪ੍ਰੈਲ ਨੂੰ ਇਸ ਦੀ ਕੀਮਤ 2 ਹਜ਼ਾਰ 788 ਰੁਪਏ89 ਪੈਸੇ ਫੀ ਬੈਰਲ ਸੀ।ਜਦ ਕਿ 25 ਨੂੰ ਰੁਪਿਆ ਕਮਜ਼ੋਰ ਹੋਕੇ 66.68 ਰੁਪਿਆ ਪ੍ਰਤੀ ਅਮਰੀਕੀ ਡਾਲਰ ਉਤੇ ਬੰਦ ਹੋਇਆ।ਜਦ ਕਿ 22 ਅਪ੍ਰੈਲ ਨੂੰ ਰੁਪਿਆ 66.49 ਪੈਸੇ ਪ੍ਰਤੀ ਡਾਲਰ ਸੀ ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ 26 ਸਾਲਾ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ

ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਪੂਰੀ ਦੁਨੀਆਂ ਅੰਦਰ ਆਪਣੇ ਨਿਵੇਕਲੇ ਸੇਵਾ ਕਾਰਜ਼ਾਂ ਕਾਰਨ ਜਾਣੇ …

Leave a Reply