Monday, July 1, 2024

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 28 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਦਿੱਲੀ ਯੂਨੀਵਰਸਿਟੀ ਦੀ ਕਿਤਾਬ ‘ਭਾਰਤ ਦਾ ਸੁਤੰਤਰਤਾ ਸੰਘਰਸ਼’ ‘ਚ ਸ਼ਹੀਦ ਭਗਤ ਸਿੰਘ ਨੂੰ ਲਿਖਿਆ ਕ੍ਰਾਂਤੀਕਾਰੀ ਅੱਤਵਾਦੀ।

▶ ਭਾਜਪਾ ਦੇ ਅਨੁਰਾਗ ਠਾਕੁਰ ਨੇ ਰਾਜ ਸਭਾ ਵਿੱਚ ਚੁੱਕਿਆ ਮੁੱਦਾ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਭਗਵੰਤ ਮਾਨ, ਪ੍ਰਤਾਪ ਸਿੰਘ ਬਾਜਵਾ ਤੇ ਹੋਰਨਾਂ ਨੇ ਜਤਾਈ ਨਰਾਜ਼ਗੀ।

▶ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਇਹ ਗੁਸਤਾਖੀ ਬਰਦਾਸ਼ਤ ਤੋਂ ਬਾਹਰ, ਦੋਸ਼ੀਆਂ ਖਿਲਾਫ ਹੋਵੇ ਕਾਰਵਾਈ।

▶ ਚੱਬਾ ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ 10 ਨਵੰਬਰ 2016 ਦਾ ਸਰਬੱਤ ਖਾਲਸਾ ਅਟੱਲ।

▶ ਭਾਈ ਮੰਡ ਨੇ ਕਿਹਾ ਪੰਜਾਂ ਤਖਤਾਂ ਤੇ ਮੱਥਾ ਟੇਕਣ ਉਪਰੰਤ ਜਥੇਦਾਰ ਸੰਗਤਾਂ ਨੂੰ ਦੇਣਗੇ ਅਗਲਾ ਧਾਰਮਿਕ ਪ੍ਰੋਗਰਾਮ – ਅੰਮ੍ਰਿਤਸਰ ਤੇ ਤਲਵੰਡੀ ਸਾਬੋ ‘ਚ ਖੋਲੇ ਜਾਣਗੇ ਦਫਤਰ।

▶ ਆਮ ਆਦਮੀ ਪਾਰਟੀ ਵਲੋਂ 25 ਮੈਬਰਾਂ ਦੀ ਚੋਣ ਤੇ 5 ਕਨਵੀਨਰਾਂ ਸਮੇਤ 30 ਮੈਂਬਰੀ ਨੈਸ਼ਨਲ ਕੌਸਲ ਦਾ ਐਲਾਨ – ਕੇਜ਼ਰੀਵਾਲ ਮੁੜ ਕੌਮੀ ਕਨਵੀਨਰ ਬਣਾਏ ਗਏ।

▶ ਪੰਜਾਬ ਤੋਂ 6 ਮੈਂਬਰ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਭਗਵੰਤ ਮਾਨ, ਪ੍ਰੋ. ਸਾਧੂ ਸਿੰਘ, ਬਲਜਿੰਦਰ ਕੌਰ, ਯਾਮਿਨੀ ਤੋਮਰ, ਹਰਜੋਤ ਬੈਂਸ ਬਣਾਏ ਗਏ ਕੌਂਸਲ ਮੈਂਬਰ।

▶ 50 ਫੀਸਦੀ ਜਿੱਤ ਦੀ ਸੰਭਾਵਨਾ ਵਾਲੇ ਰਾਜਾਂ ਵਿੱਚ ਹੀ ਚੋਣ ਲੜੇਗੀ ਆਮ ਆਦਮੀ ਪਾਰਟੀ – ਕੇਜਰੀਵਾਲ।

▶ ਸੁਪਰੀਮ ਕੋਰਟ ਵਲੋਂ ਬੀ.ਸੀ.ਸੀ.ਆਈ ਨੂੰ ਝਟਕਾ – ਮਹਾਰਾਸ਼ਟਰ ‘ਚ ਆਈ.ਪੀ.ਐਲ ਮੈਚਾਂ ‘ਤੇ ਹਾਈਕੋਰਟ ਦੀ ਰੋਕ ‘ਤੇ ਲਗਾਈ ਮੋਹਰ।

▶ ਬਰਨਾਲਾ ‘ਚ ਕਿਸਾਨ ਮਾ-ਪੁੱਤਰ ਖੁਸ਼ਕੁਸ਼ੀ ਮਾਮਲਾ – ਪੰਜਾਬ ਸਰਕਾਰ ਵਲੋਂ 10 ਲੱਖ ਮਾਲੀ ਮਦਦ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ।

▶ ਇਟਲੀ ਆਗਸਟਾਵੈਸਟ ਲੈਂਡ ਹੈਲੀਕਪਟਰ ਡੀਲ ਰਿਸ਼ਵਤ ਮਾਮਲਾ – ਇਟਲੀ ਦੀ ਅਦਾਲਤ ਨੇ ਯੂਪੀਏ ਸਰਕਾਰ ਤੇ ਤੱਤਕਲੀਨ ਇੰਡੀਅਨ ਏਅਰ ਫੋਰਸ ਮੁਖੀ ਵੱਲ ਉਠਾਈ ਉਂਗਲ।

▶ ਸੁਬਰਾਮਨੀਮ ਸੁਆਮੀ ਵਲੋਂ ਰਾਜ ਸਭਾ ‘ਚ ਸੋਨੀਆ ਗਾਂਧੀ ‘ਤੇ ਰਿਸ਼ਵਤ ਦੇ ਲਗਾਏ ਦੋਸ਼ਾਂ ‘ਤੇ ਹੋਇਆ ਹੰਗਾਮਾ – ਸੋਨੀਆ ਗਾਂਧੀ ਤੇ ਮਨਮੋਹਨ ਸਿੰਘ ਨੇ ਦੋਸ਼ਾਂ ਨੂੰ ਨਕਾਰਿਆ।

▶ ਪੰਜਾਬ ਸਰਕਾਰ ਦਾ ਐਲਾਨ ਕਿਸੇ ਵੀ ਕਿਸਾਨ ਦੀ ਜਮੀਨ ਦੀ ਨਹੀਂ ਹੋਵੇਗੀ ਕੁਰਕੀ।

▶ ਮਾਨਸਾ ਵਿਖੇ ਬੈਂਕਾਂ ਵਲੋਂ ਡਿਫਾਲਟਰ ਕਿਸਾਨਾਂ ਦੀਆਂ ਲਗਾਈਆਂ ਗਈਆਂ ਤਸਵੀਰਾਂ ਹਟਾਈਆਂ ਗਈਆਂ – ਕਿਸਾਨਾਂ ਵਲੋਂ ਕੀਤਾ ਜਾ ਰਿਹਾ ਸੀ ਵਿਰੋਧ।

▶ ਮੁੱਖ ਮੰਤਰੀ ਬਾਦਲ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਲੋਕਾਂ ਨਾਲ ਕਰਨਗੇ ‘ਹੈਲੋ-ਹੈਲੋ’ – ਜਾਰੀ ਹੋਵੇਗਾ ਵਿਸ਼ੇਸ਼ ਨੰਬਰ।

▶ ਕਾਂਗਰਸ ਵਲੋਂ ਕੱਢੇ ਗਏ ਜਗਮੀਤ ਬਰਾੜ ਦਾ ਐਲਾਨ 21 ਮਈ ਨੂੰ ਚੱਪੜਚਿੜੀ ‘ਚ ਹੋ ਰਹੀ ਪੰਜਾਬੀਆਂ ਦੀ ਰੈਲੀ ਹੋਵੇਗੀ ਇਤਿਹਾਸਕ।

▶ ਪੰਜਾਬ ਸਰਕਾਰ ਵਲੋਂ 7 ਨਵੇਂ ਸੰਸਦੀ ਸਕੱਤਰ ਬਨਾਉਣ ਦਾ ਮਾਮਲਾ ਹਾਈਕੋਰਟ ਪੁੱਜਾ – ਪਟੀਸ਼ਨਰ ਨੇ ਸਰਕਾਰ ਦੀ ਖਰਾਬ ਮਾਲੀ ਹਾਲਤ ਦਾ ਉਠਾਇਆ ਮੁੱਦਾ।

▶ ਦਿੱਲੀ ਵਿਖੇ ਤੀਜੀ ਵਾਰ ਜਗਦੀਸ਼ ਟਾਇਟਲਰ ਨੂੰ ਦਿੱਤੀ ਕਲੀਨ ਚਿੱਟ ਅਦਾਲਤ ਨੇ ਕੀਤੀ ਰੱਦ – ਜਾਂਚ ਜਾਰੀ ਰੱਖਣ ਦਾ ਦਿੱਤਾ ਹੁਕਮ।

▶ ਐਕਸ ਸਰਵਿਸਮੈਨ ਯੂਨਾਈਟਿਡ ਫਰੰਟ ਵਲੋਂ 2017 ਚੋਣਾਂ ਲੜ੍ਹਨ ਦਾ ਐਲਾਨ – ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ।

▶ ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਬੀ.ਬੀ ਬਹਿਲ ਖਿਲਾਫ ਪਤਨੀ ਨੇ ਮਾਰਕੁਟਾਈ ਕਰਨ ਦੇ ਦੋਸ਼ਾਂ ‘ਚ ਦਰਜ਼ ਕਰਾਇਆ ਕੇਸ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply