Monday, July 1, 2024

ਪੰਜਾਬ ਪੀ.ਐਮ.ਈ.ਟੀ ਟੈਸਟ ਕਰਵਾਉਣ ਦੀ ਹਜ਼ਾਰਾਂ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਜ਼ੋਰਦਾਰ ਮੰਗ – ਗਰਗ

ਮਲੋਟ, 6 ਮਈ (ਪੰਜਾਬ ਪੋਸਟ ਬਿਊਰੋ)- ਬੀਤੇ ਦਿਨੀਂ ਸੁਪਰੀਮ ਕੋਰਟ ਨੇ ਦੇਸ਼ ਭਰ ਦੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਵੱਖ-ਵੱਖ ਸੂਬਿਆਂ ਵੱਲੋਂ ਲਈ ਜਾਂਦੀ ਮੈਡੀਕਲ ਟੈਸਟ ਨੂੰ ਰੱਦ ਕਰਦਿਆ ਹੋਇਆ ਕੇਵਲ ਨੀਟ ਪ੍ਰੀਖਿਆ ਰਾਹੀਂ ਪਾਸ ਹੋਏ ਯੋਗ ਉਮੀਦਵਾਰਾਂ ਲਈ ਮੈਡੀਕਲ ਕਾਲਜਾਂ ਦੇ ਦਾਖਲਿਆਂ ਨੂੰ ਲੈ ਕੇ ਮੈਡੀਕਲ ਖੇਤਰ ਦੀ ਪੜ੍ਹਾਈ ਕਰ ਰਹੇ ਲੱਖਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਫਿਕਰ ਵਿੱਚ ਪਾ ਦਿੱਤਾ ਹੈ।ਇਸ ਨਾਲ ਪੀ.ਐਮ.ਈ.ਟੀ ਪ੍ਰੀਖਿਆ ਦੀ ਤਿਆਰੀ ‘ਚ ਜੁਟੇ ਪੰਜਾਬ ਦੇ ਹਜ਼ਾਰਾਂ ਵਿਦਿਆਰਥੀ ਜੋ ਕਿ ਨੀਟ ਦੀ ਪ੍ਰੀਖਿਆ ‘ਚੋਂ ਪਛੜ ਜਾਣ ਉਪਰੰਤ ਸੂਬੇ ਵੱਲੋਂ ਲਏ ਜਾਂਦੇ ਪੀ.ਐਮ.ਈ.ਟੀ ਟੈਸਟ ਰਾਹੀਂ ਅਪੀਅਰ ਹੋ ਕੇ ਦੂਜੀ ਵਾਰ ਮੌਕਾ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਭਾਰੀ ਧੱਕਾ ਲੱਗਾ ਕਿਉਂਕਿ ਨੀਟ ਪ੍ਰੀਖਿਆ ਦੇ ਮੁਕਾਬਲੇ ਪੀ.ਐਮ.ਈ.ਟੀ ਦਾ ਮੁਕਾਬਲਾ ਸੌਖਾ ਹੁੰਦਾ ਹੈ।ਪਰੰਤੂ ਬਿਲਕੁਲ ਮੌਕੇ ਤੇ ਸੁਪਰੀਮ ਕੋਰਟ ਵੱਲੋਂ ਆਏ ਇਸ ਫੈਸਲੇ ਕਾਰਨ ਵਿਦਿਆਰਥੀ ਬਹੁਤ ਬੇਵੱਸ ਤੇ ਨਿਰਾਸ਼ ਨਜ਼ਰ ਆ ਰਹੇ ਹਨ।ਬਾਕੀ ਸੂਬਿਆ ਵੱਲੋਂ ਸੁਪਰੀਮ ਕੋਰਟ ਦੇ ਇਸ ਫੈਸਲੇ ਖਿਲਾਫ ਅਪੀਲ ਦਾਇਰ ਕੀਤੀ ਗਈ ਹੈ।ਪਰੰਤੂ ਪੰਜਾਬ ਸਰਕਾਰ ਨੇ ਇਸ ਮਾਮਲੇ ਬਾਰੇ ਫਿਲਹਾਲ ਚੁੱਪੀ ਵੱਟੀ ਹੋਈ ਹੈ।ਸਿੱਖਿਆ ਸ਼ਾਸਤਰੀ ਵਿਜੈ ਗਰਗ, ਡਾ.ਹਰੀਭਜਨ, ਪ੍ਰਿੰਸੀਪਲ ਗੁਰਿੰਦਰ ਕੌਰ, ਬਲਜੀਤ ਕੁਮਾਰ, ਨੈਬ ਸਿੰਘ, ਸੁਦਰਸ਼ਨ ਜੱਗਾ, ਨਰੇਸ਼ ਕੁਮਾਰ ਨੇ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਵਿਦਿਆਰਥੀਆਂ ਨਾਲ ਵੱਡਾ ਧੱਕਾ ਦੱਸਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਹਜ਼ਾਰਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੇ ਇਸ ਮਾਮਲੇ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ।ਜਦਕਿ ਪੰਜਾਬ ਸਰਕਾਰ ਵੱਲੋਂ ਵੀ ਦੂਜੇ ਸੂਬਿਆਂ ਵਾਂਗ ਸੁਪਰੀਮ ਕੋਰਟ ਦੇ ਇਸ ਫੈਸਲੇ ਖਿਲਾਫ ਅਪੀਲ ਦਰਜ ਕਰਨੀ ਬਣਦੀ ਹੈ।ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਜ਼ੋਰਦਾਰ ਮੰਗ ਕੀਤੀ ਜਾਂਦੀ ਹੈ ਕਿ ਵਿਦਿਆਰਥੀਆਂ ਨੂੰ ਇਸ ਵਾਰ 24 ਜੁਲਾਈ ਨੂੰ ਹੋਣ ਵਾਲੀ ਨੀਟ ਪ੍ਰੀਖਿਆ ਫੇਜ਼-2 ਵਿੱਚ ਬੈਠਣ ਦੀ ਇਜ਼ਾਜ਼ਤ ਦਿੱਤੀ ਜਾਵੇ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply