Monday, July 1, 2024

ਫਾਸਟ ਵੇਅ ਕੇਬਲ ਵਲੋਂ ਜ਼ੀ ਪੰਜਾਬੀ ਟੀ.ਵੀ ਚੈਨਲ ਲਿਸਟ’ ਚੋਂ ਬਾਹਰ ਕਰਨਾ ਅਤਿ ਨਿੰਦਣਯੋਗ ਕਾਰਵਾਈ- ਲਾਲੀ ਮਜੀਠੀਆ

PPN0605201613ਅੰਮ੍ਰਿਤਸਰ, 6 ਮਈ (ਜਗਦੀਪ ਸਿੰਘ ਸੱਗੂ)- ਬਾਦਲਾਂ ਦੀ ਸਰਪ੍ਰਸਤੀ ਤੇ ਭਾਈਵਾਲੀ ਫਾਸਟ ਵੇਅ ਕੇਬਲ ਵਲੋਂ ਜ਼ੀ ਪੰਜਾਬੀ ਟੀ.ਵੀ ਚੈਨਲ ਲਿਸਟ’ ਚੋਂ ਬਾਹਰ ਕਰਨਾ ਅਤਿ ਨਿੰਦਣਯੋਗ ਕਾਰਵਾਈ ਹੈ।ਇਸ ਲਈ ਸਮੂੰਹ ਪੰਜਾਬੀਆਂ ਤੇ ਵਿਸ਼ੇਸ਼ ਕਰਕੇ ਇਨਸਾਫ ਪਸੰਦ ਲੋਕਾਂ ਨੂੰ ਫਾਸਟਵੇਅ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ੍ਰ: ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਦੱਸਿਆ ਹੈ ਕਿ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਵਜਦਿਆਂ ਹੀ ਬਾਦਲ ਪ੍ਰੀਵਾਰ ਨੂੰ ਆਪਣੀ ਹਾਰ ਨੇੜੇ ਆਉਦੀ ਦਿਸ ਰਹੀ ਹੈ ਤੇ ਉਹ ਹਰ ਹੀਲੇ ਸੂਬੇ ਦੇ ਲੋਕਾਂ ਨੂੰ ਬਾਦਲ ਸਰਕਾਰ ਦੀਆਂ ਕਮਜੋਰੀਆਂ ਤੋਂ ਦੂਰ ਰੱਖਣਾ ਚਾਹੁੰਦੀ ਹੈ ।ਸ੍ਰ: ਲਾਲੀ ਮਜੀਠੀਆ ਨੇ ਕਿਹਾ ਕਿ ਸੂਬੇ ਦੇ ਲੋਕ ਬਾਦਲਾਂ ਦੇ 9 ਸਾਲਾ ਰਾਜਕਾਲ ਤੋਂ ਐਨਾ ਤੰਗ ਆ ਚੁੱਕੇ ਹਨ ਕਿ ਉਨ੍ਹਾਂ ਨੇ ਬਾਦਲਾਂ ਦੇ ਗੁਣਗਾਨ ਵਾਲੇ ਟੀ.ਵੀ ਚੈਨਲ ਵੀ ਵੇਖਣੇ ਬੰਦ ਕਰ ਦਿੱਤੇ ਹਨ।ਉਨਾਂ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਆਈ ਤਬਦੀਲੀ ਪ੍ਰਤੀ ਜ਼ੀ ਪੰਜਾਬੀ ਟੀ.ਵੀ ਚੈਨਲ ਨੇ ਸਾਰਥਿਕ ਤੇ ਤੱਥ ਭਰਪੂਰ ਬਹਿਸ ਵਿਖਾਉਣੀ ਸ਼ੁਰੂ ਕੀਤੀ ਸੀ ਜਿਸ ਵਿੱਚ ਬਾਕੀ ਸਿਆਸੀ ਪਾਰਟੀਆਂ ਦੇ ਨਾਲ ਨਾਲ ਬਾਦਲ ਦਲ ਦੇ ਆਗੂ ਵੀ ਸ਼ਾਮਿਲ ਹੁੰਦੇ ਸਨ, ਲੇਕਿਨ ਬਾਦਲਾਂ ਦੇ ਇਹ ਕਾਗਜ਼ੀ ਪਹਿਲਵਾਨ ਟੀ.ਵੀ ਬਹਿਸ ਵਿੱਚ ਚਾਰੋ ਖਾਨੇ ਚਿੱਤ ਹੋ ਜਾਂਦੇ ਸਨ।ਉਨ੍ਹਾਂ ਕਿਹਾ ਕਿ ਟੀ.ਵੀ ਚੈਨਲ ‘ਤੇ ਕਿਰਕਿਰੀ ਹੁੰਦੀ ਵੇਖ ਬਾਦਲ ਸਰਕਾਰ ਨੇ ਇੱਕ ਹੋਰ ਘ੍ਰਿਣਤ ਕੰਮ ਕਰਦਿਆਂ ਜ਼ੀ ਪੰਜਾਬੀ ਟੀ.ਵੀ ਚੈਨਲ ਨੂੰ ਆਪਣੀ ਚਹੇਤੀ ਤੇ ਸਰਪ੍ਰਸਤੀ ਪ੍ਰਾਪਤ ਫਾਸਟ ਵੇਅ ਕੇਬਲ ਤੋਂ ਗਾਇਬ ਕਰਵਾ ਦਿੱਤਾ।ਲਾਲੀ ਮਜੀਠੀਆ ਨੇ ਮੁੜ ਸਮੂੰਹ ਪੰਜਾਬੀ ਤੇ ਵਿਸ਼ੇਸ਼ ਕਰਕੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਫਸਟ ਵੇਅ ਕੇਬਲ ਦਾ ਬਾਈਕਾਟ ਕਰ ਦੇਣ ਅਤੇ ਔਖੇ ਸੌਖੇ ਹੋ ਕੇ ਕੋਈ ਡਿਸ਼ ਲਵਾ ਲੈਣ ਤਾਂ ਜੋ ਬਾਦਲਾਂ ਦੀ ਇੱਕ ਹੋਰ ਗੁਲਾਮੀ ਤੋਂ ਮੁਕਤੀ ਮਿਲ ਸਕੇ ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply