Friday, July 5, 2024

16 ਮਈ ਨੂੰ ਚੰਡੀਗੜ੍ਹ ਵਿਖੇ ਅਨਾਜ ਘੋਟਾਲੇ ਵਿਰੁੱਧ ਪ੍ਰਦਰਸ਼ਨ ਨਵਾਂ ਮੀਲ ਪੱਥਰ ਸਿੱਧ -ਬਲਜਿੰਦਰ ਕੌਰ

PPN1105201602ਬਠਿੰਡਾ, 11 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 12,500 ਕਰੋੜ ਰੁਪਏ ਦੇ ਅਨਾਜ ਘੋਟਾਲੇ ਦੇ ਸਬੰਧ ਵਿੱਚ ਚੰਡੀਗੜ੍ਹ ਵਿਖੇ 16 ਮਈਨੂੰ ਮੁੱਖ ਮੰਤਰੀ, ਪੰਜਾਬ ਦੇ ਘਰ ਦੇ ਘੇਰਾਓ ਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਜੋਨ ਬਠਿੰਡਾ ਦੇ ਵਲੰਟੀਅਰਾਂ ਦੀ ਮੀਟਿੰਗ ਜੱਸੀ ਪੌ ਵਾਲੀ ਵਿਖੇ ਜੋਨ ਇੰਚਾਰਜ ਪ੍ਰਿੰ: ਨਰਿੰਦਰ ਪਾਲ ਭਗਤਾ ਦੀ ਪ੍ਰਧਾਨਗੀ ਹੇਠ ਹੋਈ। ਭਾਰੀ ਗਿਣਤੀ ਵਿੱਚ ਵਲੰਟੀਅਰਾਂ ਦਾ ਜੋਸ਼ ਵੇਖਣਯੋਗ ਸੀ। ਇਸ ਮੌਕੇ ਆਪਣੇ ਬਹੁਤ ਹੀ ਜੋਸ਼ੀਲੇ ਭਾਸ਼ਨ ਵਿੱਚ ਰਾਸ਼ਟਰੀ ਕਾਰਜਕਾਰਨੀ ਮੈਂਬਰ ਅਤੇ ਮਹਿਲਾ ਵਿੰਗ, ਪੰਜਾਬ ਦੀ ਪ੍ਰਧਾਨ ਪ੍ਰੋ: ਬਲਜਿੰਦਰ ਕੌਰ ਨੇ ਵਲੰਟੀਅਰਾਂ ਨੂੰ ਕਿਹਾ ਕਿ 16 ਮਈ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੇ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਮਹਿਲਾਵਾਂ ਹਿੱਸਾ ਲੈਣ। ਇਹ ਦਿਨ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਮੀਲ ਪੱਥਰ ਸਿੱਧ ਹੋਵੇਗਾ।ਪ੍ਰੋ: ਬਲਜਿੰਦਰ ਕੌਰ ਦੇ ਭਾਸ਼ਨ ਦੌਰਾਨ ਵਲੰਟੀਅਰ ਲਗਾਤਾਰ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਗਾਉਂਦੇ ਰਹੇ ਅਤੇ ਹੱਥ ਖੜ੍ਹੇ ਕਰਕੇ ਭਰੋਸਾ ਦਿਵਾਇਆ ਕਿ 16 ਮਈ ਨੂੰ ਬਠਿੰਡਾ ਤੋਂ ਵੱਡੀ ਗਿਣਤੀ ਵਿੱਚ ਵਲੰਟੀਅਰ ਰੋਸ਼ ਮੁਜ਼ਾਹਰੇ ਵਿੱਚ ਸ਼ਾਮਿਲ ਹੋਣਗੇ। ਇਸ ਮੌਕੇ ਮੈਂਬਰ ਪਾਰਲੀਮੈਂਟ, ਫਰੀਦਕੋਟ ਅਤੇ ਪਾਰਲੀਮਾਨੀ ਅਫੇਅਰ ਕਮੇਟੀ ਦੇ ਪੰਜਾਬ ਤੋਂ ਮੈਂਬਰ ਪ੍ਰੋ: ਸਾਧੂ ਸਿੰਘ ਨੇ ਕਿਹਾ ਕਿ ਲੋਕ ਸਭ ਜਾਣਦੇ ਹਨ ਅਤੇ ਲੋਕਾਂ ਨੂੰ ਪਤਾ ਹੈ ਕਿ ਬਾਦਲ ਦੀ ਸਰਕਾਰ ਨੇ ਕਿਵੇਂ ਕਿਸਾਨਾਂ ਦੀ ਲੁੱਟ ਕੀਤੀ ਹੈ ।ਕੈਨੇਡਾ ਵਰਗੇ ਬਾਹਰਲੇ ਮੁਲਕ ਵੀ ਜਿੱਥੇ ਕਿ ਪੰਜਾਬੀ ਵਸਦੇ ਹਨ, ਉਹ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਤਕਰੀਰਾਂ ਸੁਣਨ ਨੂੰ ਤਿਆਰ ਨਹੀਂ। ਇਹ ਹੀ ਕਾਰਨ ਹੈ ਕਿ ਹੁਣ ਸੁਖਬੀਰ ਸਿੰਘ ਬਾਦਲ ਚੀਨ ਦੇ ਦੌਰੇ ‘ਤੇ ਗਿਆ ਹੈ ਕਿਉਂਕਿ ਚੀਨ ਵਿੱਚ ਪੰਜਾਬੀ ਨਹੀਂ ਰਹਿੰਦੇ।ਕਿਸਾਨ ਵਿੰਗ ਦੇ ਆਗੂ ਸ਼੍ਰੀ ਕਰਮਜੀਤ ਜਟਾਣਾ ਅਤੇ ਨਾਜ਼ਰ ਸਿੰਘ ਮਾਨਸਾਹੀਆ ਨੇ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜ੍ਹੀ ਹੈ।ਇਸ ਮੌਕੇ ਚੋਣ ਕਮੇਟੀ ਮੈਂਬਰ ਬੂਟਾ ਸਿੰਘ ਸ਼ਾਂਤ, ਰਾਜਵੀਰ ਚਹਿਲ, ਸ਼੍ਰੀਮਤੀ ਸਿਮਰਤ ਕੌਰ ਧਾਲੀਵਾਲ, ਮਿਸ: ਰੁਪਿੰਦਰ ਰੂਬੀ, ਪ੍ਰਿੰ: ਨਰਿੰਦਰ ਪਾਲ ਭਗਤਾ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ  16 ਮਈ ਨੂੰ ਚੰਡੀਗੜ੍ਹ ਵਿਖੇ ਵੱਡੀ ਗਿਣਤੀ ਵਿੱਚ ਪੁੱਜਣ। ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਿਲ ਸਮੂਹ ਵਲੰਟੀਅਰਾਂ ਤੋਂ ਇਲਾਵਾ ਜੋਨ ਅਬਜ਼ਰਵਰ ਰੋਮੀ ਭਾਟੀ, ਸੈਕਟਰ ਅਬਜ਼ਰਵਰ ਅਜੀਤ ਪਾਲ ਸਿੰਘ ਅਤੇ ਵਿਨੋਦ ਵਟਸ, ਨਵਜੀਤ ਜੀਦਾ, ਅੰਮ੍ਰਿਤ ਲਾਲ ਅਗਰਵਾਲ, ਮੱਖਣ ਸਿੰਘ ਉੱਪਲ, ਸ਼ਿੰਦਰ ਪਾਲ ਦਲਿਉਂ, ਅਮਰਜੀਤ ਸਿੰਘ ਅਤੇ ਜੋਨਲ ਮੀਡੀਆ ਇੰਚਾਰਜ ਨੀਲ ਗਰਗ ਹਾਜ਼ਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply