Friday, July 5, 2024

ਪੰਜਾਬ ਦੀਆਂ ਵੱਖ ਵੱਖ ਸੰਘਰਸ਼ਸ਼ੀਲ ਜੱਥੇਬੰਦੀਆਂ ਵੱਲੋਂ ਨੰਨ੍ਹੀ ਛਾਂ ਜਪਨੀਤ ਕੌਰ ਦੀ ਹੋਈ ਮੋਤ ਦੀ ਨਿਖੇਧੀ

ਬਠਿੰਡਾ, 11 ਮਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬੀ. ਐਡ.  ਟੈੱਟ  ਪਾਸ  ਬੇਰੁਜਗਾਰ ਅਧਿਆਪਕਾਂ ਦੇ ਸੰਘਰਸ਼ ਨੂੰ ਨੱਪਦਿਆਂ ਬਾਦਲ ਹਕੁਮਤ ਵੱਲੋਂ ਇਕ ਨੰਨ੍ਹੀ ਪਰੀ ਦੀ ਬਲੀ ਲੈਣ ਦਾ ਮਾਮਲਾ ਪੰਜਾਬ ਭਰ ਵਿਚ ਗਰਮਾਉਂਦਾ ਨਜ਼ਰ ਆ ਰਿਹਾ ਹੈ। ਪੰਜਾਬ ਦੀਆਂ ਵੱਖ ਵੱਖ  ਸੰਘਰਸ਼ਸ਼ੀਲ ਜੱਥੇਬੰਦੀਆਂ ਵੱਲੋਂ ਆਪਣੇ ਰੁਜਗਾਰ ਦੀ ਹੱਕੀ ਮੰਗ ਨੂੰ ਲੈ ਕੇ ਸੰਘਰਸ਼ੀਲ ਅਧਿਆਪਕ ਯੋਗਤਾ ਪ੍ਰੀਖਿਆ (ਟੀ.ਈ.ਟੀ) ਪਾਸ ਬੇਰੁਜਗਾਰ ਬੀ. ਐਡ. ਅਧਿਆਪਕਾਂ ਵੱਲੋਂ ਬੀਤੀ 8 ਮਈ ਨੂੰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਚੋਣ ਹਲਕੇ ਬਠਿੰਡਾ ਵਿਖੇ ਕੀਤੇ ਰੋਸ ਪ੍ਰਦਰਸ਼ਨ ਨੂੰ ਤਾਨਾਸ਼ਾਹੀ ਤਰੀਕੇ ਨਾਲ ਰੋਕਣ ਦੋਰਾਨ ਇੱਕ ਬੇਰੁਜਗਾਰ ਅਧਿਆਪਕ ਦੀ ਅੱਠ ਮਹੀਨਿਆਂ ਦੀ ਬੱਚੀ ਜਪਨੀਤ ਦੀ ਹੋਈ ਮੋਤ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜਾ ਦੇਣ ਅਤੇ ਸਿੱਖਿਆ ਵਿਭਾਗ ਵਿੱਚ ਖਾਲੀ 40000 (ਚਾਲੀ ਹਜਾਰ) ਅਸਾਮੀਆਂ ਤੇ ਤੁਰੰਤ ਭਰਤੀ ਕਰਨ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਵੱਡੇ ਵੱਡੇ ਸਰਕਾਰੀ ਦਾਅਵਿਆਂ ਦੇ ਬਾਵਜੂਦ ਸਾਲ 2011 ਤੋਂ ਟੀ.ਈ.ਟੀ ਪਾਸ ਅਤੇ ਉੱਚ ਯੋਗਤਾ ਵਾਲੇ ਬੇਰੁਜਗਾਰ ਅਧਿਆਪਕ ਸਰਕਾਰੀ ਬੇਰੁਖੀ ਦਾ ਸ਼ਿਕਾਰ ਹੁੰਦਿਆਂ ਆਰਥਿਕ ਅਤੇ ਮਾਨਸਿਕ ਸੰਤਾਪ ਹੰਢਾ ਰਹੇ ਹਨ। ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿਚ ਜਮਹੂਰੀ ਅਧਿਕਾਰ ਸਭਾ ਦੇ ਆਗੂ ਪ੍ਰੋ: ਏ. ਕੇ. ਮਲੇਰੀ ਤੇ ਪ੍ਰੋ: ਜਗਮੋਹਨ ਸਿੰਘ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੇ ਰਣਦੀਪ ਸੰਗਤਪੁਰਾ, ਡੈਮੋਕਰੇਟਿਕ ਲਾਇਰਜ਼ ਐਸ਼ੋਸ਼ੀੲੈਸ਼ਨ ਦੇ ਐਡਵੋਕੇਟ ਰਜੀਵ ਲੋਟਬੱਧੀ, ਆਈ. ਡੀ. ਪੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਤੇ ਜਨਰਲ ਸਕੱਤਰ ਕਰਨੈਲ ਸਿੰਘ ਜਖੇਪਲ, ਡੈਮੋਕਰੇਟਿਕ ਮੂਲਾਜਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ ਤੇ ਜਨਰਲ ਸਕੱਤਰ ਜਰਮਨਜੀਤ ਸਿੰਘ, ਡੈਮੋਕਰੇਟਿਕ ਟੀਚਰ ਫਰੰਟ ਦੇ ਜਨਰਲ ਸਕੱਤਰ ਦਵਿੰਦਰ ਪੂਨੀਆਂ, ਪੰਜਾਬ ਸਟੁਡੈਂਟ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਤੇ ਜਨਰਲ ਸਕੱਤਰ ਪਰਦੀਪ ਕਸਬਾ, ਨੌਜਵਾਨ ਭਾਰਤ ਦੇ ਸੂਬਾ ਪ੍ਰਧਾਨ ਰਮਿੰਦਰ ਪਟਿਆਲਾ ਤੇ ਪਵੇਲ ਕੁੱਸਾ, 3442 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਐਸ. ਐਸ. ਏ./ਰਮਸਾ ਦੇ ਸੂਬਾ ਪ੍ਰਧਾਨ ਰਾਮ ਭਜਨ ਚੌਧਰੀ ਤੇ ਦੀਦਾਰ ਸਿੰਘ ਮੁੱਦਕੀ, ਸੀ. ਪੀ. ਆਈ. ਐਮ. ਐਲ. ਰੈੱਡ ਸਟਾਰ ਦੇ ਆਗੂ ਹਰਭਗਵਾਨ ਭਿਖੀ, ਰੈਡੀਕਲ ਪੀਪਲਜ਼ ਫੋਰਮ ਦੇ ਕਨਵੀਨਰ ਸੁਖਦਰਸ਼ਨ ਨੱਤ, ਬੀ. ਐਡ. ਅਧਿਆਪਕ ਫਰੰਟ ਦੇ ਲਾਭ ਸਿੰਘ ਅਕਲੀਆ, ਇਸਤਰੀ ਜਾਗਰਿਤੀ ਮੰਚ ਦੇ ਆਗੂ ਹਰਪ੍ਰੀਤ ਕੌਰ ਬਬਲੀ, ਭਾਰਤੀ ਕਿਸ਼ਾਨ ਯੂਨੀਅਨ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿਲ, ਸਿੰਗਾਰਾ ਸਿੰਘ ਮਾਨ, ਸੂਰਜੀਤ ਸਿੰਘ ਫੂਲ, ਦਰਸ਼ਨਪਾਲ, ਮੋਠਾ ਸਿੰਘ ਕੋਟੜਾ ਕਲਾਂ, ਗੁਰਮੀਤ ਸਿੰਘ ਭੱਟੀਵਾਲ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮੁਕੇਸ਼ ਮਲੌਦ ਤੇ ਗੁਰਮੁੱਖ ਮਾਨ, ਇਨਕਲਾਬੀ ਕੇਂਦਰ ਪੰਜਾਬ ਦੇ ਨਰਾਇਣ ਦੱਤ, ਆਲਇੰਡੀਆ ਰੈਵੋਲੂਸ਼ਨਰੀ ਸਟੁਡੈਂਟ ਯੂਨੀਅਨ ਦੇ ਸੂੁਬਾ ਆਗੂ ਹੁਸ਼ਨਦੀਪ ਸਿੰਘ, ਪੰਜਾਬ ਖੇਤ ਮਜਦੂਰ ਯੂਨੀਅਨ ਜੋਰਾ ਸਿੰਘ ਨਸਰਾਲੀ, ਪੰਜਾਬ ਲੋਕ ਮੋਰਚਾ ਸਭਿਆਚਾਰ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਆਲ ਇੰਡੀਆ ਫੋਰਮ ਫਾਰ ਆਰ. ਟੀ. ਆਈ. ਦੇ ਕੰਵਲਜੀਤ ਖਨਾਂ, ਬੇਰੁਜਗਾਰ ਲਾਇਨਮੈਨ ਦੇ ਸੂਬਾ ਪ੍ਰਧਾਨ ਪਿਰਮਲ ਸਿੰਘ ਸੰਗਰੂਰ ਤੋਂ ਇਲਾਵਾ ਕਿਰਤੀ ਕਿਸ਼ਾਨ ਯੂਨੀਅਨ, ਪੰਜਾਬ ਕਿਸ਼ਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਇਨਕਲਾਬੀ ਮਨਰੇਗਾ ਮਜਦੂਰ ਯੂਨੀਅਨ ਆਲ ਇੰਡੀਆ ਸਟੂਡੈਂਟ ਐਸੋਸ਼ੀਏਸ਼ਨ, ਲੋਕ ਮੋਰਚਾ ਪੰਜਾਬ ਆਦਿ ਦੇ ਵੱਖ ਵੱਖ  ਸੰਘਰਸ਼ਸ਼ੀਲ ਜੱਥੇਬੰਦੀਆਂ ਦੇ ਆਗੂਆਂ ਨੇ ਇਸ ਬੇਹੱਦ ਮੰਦਭਾਗੀ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਜੰਗਲ ਰਾਜ ਹੈ, ਧੱਕੇਸ਼ਾਹੀ ਹੈ, ਜਬਰ ਜੁਲਮ ਹੈ, ਕੋਈ ਕਾਇਦਾ ਕਾਨੂੰਨ ਨਹੀ, ਕੋਈ ਸੁਣਵਾਈ ਨਹੀਂ ਹੈ।
ਆਗੂਆਂ ਨੇ ਕਿਹਾ ਕਿ ਬਠਿਡਾ ਪ੍ਰਸਾਸ਼ਨ ਵੱਲੋਂੇ ਚਿਲਡਰਨ ਪਾਰਕ ਵਿੱਚ ਚੱਲ ਰਹੇ ਸ਼ਾਤੀ ਪੂਰਵਕ ਧਰਨੇ ਤੋਂ ਵੱਡੀ ਗਿਣਤੀ ਵਿੱਚ ਬੇਰੁਜਗਾਰ ਅਧਿਆਪਕਾਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਪੂਰੇ ਸ਼ਹਿਰ ਨੂੰ ਸੀਲ ਕਰਦਿਆਂ ਵੱਖ ਵੱਖ ਥਾਵਾਂ ਤੇ ਅਧਿਆਪਕਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਇਨ੍ਹਾਂ ਅਧਿਆਪਕਾਂ ਨਾਲ ਮੁਜਰਮਾਂ ਦੀ ਤਰ੍ਹਾਂ ਗੈਰ ਮਨੁੱਖੀ ਵਿਵਹਾਰ ਕਰਦਿਆਂ ਅਧਿਆਪਕਾਂ ਨੂੰ ਆਪਣੇ ਪਰਿਵਾਰਕ ਮੈਬਰਾਂ ਨਾਲ ਸੰਪਰਕ ਵੀ ਨਹੀਂ ਕਰਨ ਦਿੱਤਾ ਗਿਆ। ਇਨ੍ਹਾਂ ਅਧਿਆਪਕਾਂ ਵਿੱਚੋਂ ਹੀ ਇੱਕ ਸਿਵਲ ਲਾਇਨਜ਼ ਪੁਲਿਸ ਸਟੇਸ਼ਨ ਵਿੱਚ ਗ੍ਰਿਫਤਾਰ ਕੀਤੇ ਉੱਚ ਸਿੱਖਿਆ ਪ੍ਰਾਪਤ ਬੇਰੁਜਗਾਰ ਅਧਿਆਪਕ ਸੰਦੀਪ ਸਿੰਘ ਫਾਜਿਲਕਾ ਨੂੰ ਉਸ ਦੇ ਵਾਰ ਵਾਰ ਮਿੰਨਤਾਂ ਕਰਨ ਦੇ ਬਾਵਜੂਦ ਵੀ ਘਰ ਵਿੱਚ ਬਿਮਾਰ ਪਈ ਅੱਠ ਸਾਲ ਦੀ ਬੱਚੀ ਜਪਨੀਤ ਦਾ ਪਤਾ ਲੈਣ ਲਈ ਫੋਨ ਰਾਹੀ ਗੱਲ ਵੀ ਨਹੀਂ ਕਰਵਾਈ ਗਈ। ਜਿਸ ਕਾਰਨ ਉਕਤ ਬੱਚੀ ਦੀ ਸਹੀ ਸਮੇਂ ਇਲਾਜ਼ ਦਾ ਪ੍ਰਬੰਧ ਨਾ ਹੋਣ ਕਾਰਨ ਮੋਤ ਹੋ ਗਈ। ਆਗੂਆਂ ਨੇ ਬਠਿੰਡਾ ਪੁਲਿਸ ਵੱਲੋਂ ਸਿਆਸੀ ਦਬਾਅ ਹੇਠ ਕੰਮ ਕਰਦਿਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਅਧਿਆਪਕਾਂ ਨਾਲ ਅਪਣਾਏ ਗੈਰ ਮਨੁੱਖੀ ਵਤੀਰੇ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਬੇਰੁਜਗਾਰ ਅਧਿਆਪਕਾਂ ਨਾਲ ਗੱਲਬਾਤ ਕਰਕੇ ਇਨ੍ਹਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਤੁਰੰਤ ਮੰਨਣ ਲਈ ਸਿੱਖਿਆ ਵਿਭਾਗ ਵਿੱਚ ਖਾਲੀ 40000 (ਚਾਲੀ ਹਜਾਰ) ਅਸਾਮੀਆਂ ਤੇ ਤੁਰੰਤ ਭਰਤੀ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਨੂੰ ਢੁਕਵਾਂ ਮੁਆਵਜਾ ਦਿੱਤਾ ਜਾਵੇ, ਪੰਜਾਬ ਸਰਕਾਰ ਤੇ ਬਠਿੰਡਾ ਪ੍ਰਸ਼ਾਸ਼ਨ ਇਸ ਗਲਤੀ ਦੀ ਜਨਤਕ ਤੋਰ ਤੇ ਮਾਫੀ ਮੰਗੇ ਅਤੇ ਦੋਸ਼ੀ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਤਾੜਨਾ ਦਿੱਤੀ ਕੇ ਜੇਕਰ ਸੰਘਰਸ਼ੀਲ ਲੋਕਾਂ ਦੀ ਅਵਾਜ ਨੂੰ ਸਰਕਾਰੀ ਜਬਰ ਨਾਲ ਦਬਾਉੇਣ ਦੀ ਨੀਤੀ ਨੂੰ ਨਾ ਤਿਆਗਿਆ ਗਿਆ ਤਾਂ ਸਰਕਾਰ ਦਾ ਹਰੇਕ ਮੁਹਾਜ਼ ਤੇ ਡਟਵਾਂ ਵਿਰੋਧ ਕੀਤਾ ਜਾਵੇਗਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply