Thursday, July 4, 2024

ਗਰਮੀ ਕਾਰਣ ਇੱਕਲੇ ਰਹਿੰਦੇ ਬਜੁੱਰਗ ਦੀ ਮੌਤ

ਅੰਮ੍ਰਿਤਸਰ, 9 ਜੂਨ (ਜਗਦੀਪ ਸਿੰਘ ਸੱਗੂ) – ਉਤਰੀ ਭਾਰਤ ਸਮੇਤ ਅੰਮ੍ਰਿਤਸਰ ਵਿੱਚ ਪੈ ਰਹੀ ਅੱਤ ਦੀ ਗਰਮੀ ਕਾਰਣ ਸਥਾਨਕ ਤਰਨਤਾਰਨ ਰੋਡ ਸਥਿਤ ਕੋਟ ਮਿਤ ਸਿੰਘ ਭਾਈ ਮੰਝ ਰੋਡ ਵਿਖੇ ਇਕੱਲੇ ਰਹਿੰਦੇ ਇੱਕ ਬਜੁੱਰਗ ਦੀ ਮੌਤ ਹੋ ਜਾਣ ਦੀ ਖਬਰ ਹੈ।ਪੁਲਿਸ ਚੌਕੀ ਕੋਟ ਮਿੱਤ ਸਿੰਘ ਦੇ ਇੰਚਾਰਜ ਏ.ਐਸ.ਆਈ ਪ੍ਰਵੀਨ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸ਼ਾਮ ਤਕਰੀਬਨ ਸੱਤ ਵਜੇ ਉਨਾਂ ਨੂੰ ਮੁਹੱਲੇ ਦੇ ਕਿਸੇ ਵਸਨੀਕ ਵਲੋਂ ਸੂਚਨਾ ਮਿਲੀ ਕਿ ਉਨਾਂ ਦੀ ਗਲੀ ਵਿੱਚਲੇ ਇੱਕ ਘਰ ਵਿਚੋਂ ਬਦਬੂ ਆ ਰਹੀ ਹੈ ਤਾਂ ਜਦ ਉਨਾਂ ਨੇ ਕੋਟ ਮਿਤ ਸਿੰਘ ਪਹੁੰਚ ਕੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਉਥੇ ਤਕਰੀਬਨ 60-65 ਸਾਲਾ ਬਜੁੱਰਗ ਦੀ ਗਲੀ ਸੜੀ ਲਾਸ਼ ਪਈ ਹੋਈ ਸੀ। ਏ.ਐਸ.ਆਈ ਨੇ ਦੱਸਿਆ ਕਿ ਮੁਹੱਲਾ ਵਾਸੀਆਂ ਤੋਂ ਪੁਛਣ ਤੇ ਲੋਕਾਂ ਨੇ ਦੱਸਿਆ ਕਿ ਇਸ ਬਜੁੱਰਗ ਖੰਨਾ ਸਿੰਘ ਪੁਤਰ ਜੋਗਿੰਦਰ ਸਿੰਘ ਨੇ ਇਥੇ ਖਰਾਦ ਦੀਆਂ ਮਸ਼ੀਨਾਂ ਲਾਈਆਂ ਸਨ ਅਤੇ ਕੰਮ ਡਾਊਨ ਹੋਣ ਕਰਕੇ ਇਹ ਦਿਮਾਗੀ ਤੌਰ ‘ਤੇ ਅੱਪਸੈਟ ਰਹਿਣ ਲੱਗ ਪਿਆ ਅਤੇ ਇਸ ਦੇ ਪਰਿਵਾਰ ਨੇ ਜੋ ਛੇਹਰਟਾ ਵਿਖੇ ਰਹਿ ਰਿਹਾ ਹੈ ਨੇ ਮੈਂਟਲ ਹਸਪਤਾਲ ਤੋਂ ਇਸ ਦਾ ਇਲਾਜ਼ ਸ਼ੁਰੂ ਕਰਵਾਇਆ ਪਰ ਦਵਾਈ ਰੈਗੂਲਰ ਨਾ ਖਾਣ ‘ਤੇ ਇਸ ਦੀ ਬਿਮਾਰੀ ਵਧਦੀ ਗਈ । ਲੋਕਾਂ ਨੇ ਕਿਹਾ ਕਿ ਬਜੁਰੱਗ ਦਾ ਪਰਿਵਾਰ ਇਸ ਨੂੰ ਰ ਲਿਜਾਣ ਵੀ ਆਇਆ ਪਰ ਉਹ ਉਨਾਂ ਨਾਲ ਨਾ ਗਿਆ ਅਤੇ ਇਕੱਲਾ ਇਥੇ ਰਹਿਣ ਲੱਗ ਪਿਆ। ਏ.ਅੇਸ.ਆਈ ਨੇ ਕਿਹਾ ਕਿ ਖੰਨਾ ਸਿੰਘ ਦੀ ਪਤਨੀ ਕੁਲਵੰਤ ਕੌਰ ਤੋਂ ਇਲਾਵਾ ਉਸ ਦੇ ਦੋ ਪੁੱਤਰ ਇੰਦਰਜੀਤ ਸਿੰਘ ਤੇ ਸੁਰਜੀਤ ਸਿੰਘ ਅਤੇ ਲੜਕੀ ਸਿਮਰਨਜੀਤ ਕੌਰ ਹਨ। ਪੁਲਿਸ ਚੌਕੀ ਇੰਚਾਰਜ ਪ੍ਰਵੀਨ ਕੁਮਾਰ ਨੇ ਕਿਹਾ ਕਿ ਉਨਾਂ ਵਲੋਂ 174 ਦੀ ਕਾਰਵਾਈ ਕਰਕੇ ਅਗਲੇਰੀ ਕਾਰਵਾਈ ਅਰੰਭ ਦਿਤੀ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply