Monday, July 8, 2024

ਬੀ.ਐਸ.ਐਫ 67 ਬਟਾਲੀਅਨ ਵਲੋਂ ਨਸ਼ੇ ਵਿਰੁੱਧ ਸਾਇਕਲ ਰੈਲੀ

PPN26026201606ਅੰਮ੍ਰਿਤਸਰ, 26 ਜੂਨ (ਪੰਜਾਬ ਪੋਸਟ ਬਿਊਰੋ) – 26 ਜੂਨ  ਦਾ ਦਿਨ ਵਿਸ਼ਵ ਨਸ਼ਾਂ ਵਿਰੋਧੀ ਦਿਵਸ ਦੇ ਰੂਪ ਵਿਚ ਮਨਾਏ ਜਾਣ ਦੇ ਸਿਲਸਿਲੇ ਤਹਿਤ ਬੀਐਸਐਫ ਸੈਕਟਰ ਹੈਡ ਕੁਆਟਰ ਅੰਮ੍ਰਿਤਸਰ ਦੇ ਅਧਿਕਾਰਤ ਖੇਤਰ ਵਿਚ ਆਉਂਦੀ ਬੀਐਸਐਫ 67 ਬਟਾਲੀਅਨ ਰਾਮ ਤੀਰਥ ਦੇ ਵਲੋਂ ਇਕ ਨਸ਼ਾ ਵਿਰੋਧੀ ਸਾਇਕਲ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਦਾ ਸ਼ੁਭਾਰੰਭ ਕਾਰਜਕਾਰੀ ਕਮਾਂਡੈਂਟ ਮੁਕੇਸ਼ ਵਰਮਾ, ਐਜੂਟੈਂਟ ਪ੍ਰਮਜੀਤ ਸਿੰਘ ਤੇ ਸਰਪੰਚ ਸੁਖਦੇਵ ਸਿੰਘ ਨੇ ਸਾਂਝੇ ਤੋਰ ਤੇ ਹਰੀ ਝੰਡੀ ਦਿਖਾ ਕੇ ਕੀਤਾ।ਐਜੂਟੈਟ ਪ੍ਰਮਜੀਤ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਤ ਇਹ ਸਾਇਕਲ ਰੈਲੀ ਅੰਤਰਾਸ਼ਟਰੀ ਭਾਰਤ-ਪਾਕ ਸਰਹੱਦ ਤੇ ਸਥਿਤ ਬੀਓਪੀ ਰੀਅਰ ਕੱਕੜ ਤੋਂ ਸ਼ੁਰੂ ਹੋ ਕੇ ਵੱਖ ਵੱਖ ਥਾਵਾਂ ਤੋਂ ਹੁੰਦੀ ਹੋਈ ਬੀਓਪੀ ਫਤਿਹਪੁਰ ਵਿਖੇ ਸੰਪੰਨ ਹੋਈ। ਇਸ ਸਾਇਕਲ ਰੈਲੀ ਵਿਚ ਬੀਐਸਐਫ ਦੇ ਜਵਾਨਾਂ ਤੋਂ ਇਲਾਵਾ ਸੈਂਕੜੇ ਖਿਡਾਰੀਆਂ ਤੇ ਆਮ ਵਿਅਕਤੀਆਂ ਨੇ ਹਿੱਸਾ ਲਿਆ।ਇਸ ਸਾਇਕਲ ਰੈਲੀ ਦਾ ਵੱਖ ਵੱਖ ਸਭਾ ਸੁਸਾਇਟੀਆਂ, ਸੰਸਥਾਵਾਂ ਤੇ ਵਿਸ਼ੇਸ਼ ਵਿਅਕਤੀਆਂ ਅਤੇ ਪੰਚਾਇਤਾਂ ਵਲੋਂ ਸਵਾਗਤ ਕੀਤਾ ਗਿਆ।ਆਪਣੇ ਸੰਬੋਧਨ ਵਿਚ ਕਮਾਡੈਂਟ ਮੁਕੇਸ਼ ਵਰਮਾ ਨੇ ਕਿਹਾ ਕਿ ਜਿਥੇ ਬੀਐਸਐਫ ਨਸ਼ਾ ਤਸਕਰਾਂ ਤੇ ਨਸ਼ਾ ਸਮੱਗਲਰਾਂ ਦੇ ਖਿਲਾਫ ਨਕੇਲ ਕੱਸਣ ਲਈ ਵਚਨਬੰਦ ਹੈ, ਉਥੇ ਨਸ਼ੇ ਦੀ ਦਲਦਲ ਵਿਚ ਫਸੇ ਨੋਜਵਾਨਾਂ ਨੂੰ ਇਸ ਵਿਚੋਂ ਕੱਢਣ ਲਈ ਯਤਨਸ਼ੀਲ ਹੈ। ਅੱਜ ਦੀ ਸਾਇਕਲ ਰੈਲੀ ਉਸੇ ਸਿਲਸਿਲੇ ਦਾ ਹਿੱਸਾ ਹੈ। ਉਨ੍ਹਾਂ ਸਰਹੱਦੀ ਤੇ ਸ਼ਹਿਰੀ ਨੋਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਮੁੜ ਖੁਸ਼ਹਾਲ ਤੇ ਤਰੱਕੀ ਪੁਰਣ ਬਣਾਉਣ ਲਈ ਨਸ਼ਿਆਂ ਦਾ ਤਿਆਗ ਕਰਨ ਤੇ ਬੀਐਸਐਫ ਕੋਲੋਂ ਸਹਿਯੋਗ ਲੈਣ। ਇਸ ਮੋਕੇ ਡਿਪਟੀ ਕਮਾਡੈਂਟ ਐਨਐਸ ਅਧਿਕਾਰੀ, ਡਿਪਟੀ ਕਮਾਡੈਂਟ ਰਾਮ ਸੂੁਫਲ ਖੁਸ਼ਵਾਹਾ, ਕੰਪਨੀ ਕਮਾਂਡਰ ਨੀਰਜ ਮਾਨ, ਕੰਪਨੀ ਕਮਾਡਰ ਸੱਜਣ ਸਿੰਘ, ਬਲਾਕ ਸੰਮਤੀ ਮੈਂਬਰ ਮਨਦੀਪ ਸਿੰਘ ਕੱਕੜ, ਨੰਬਰਦਾਰ ਨਿਸ਼ਾਨ ਸਿੰਘ, ਮੈਂਬਰ ਕਾਰਜ ਸਿੰਘ, ਮੈਂਬਰ ਰੁਲਦਾ ਸਿੰਘ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply