Monday, July 8, 2024

ਨੌਜਵਾਨਾਂ ‘ਚ ਨਸ਼ਿਆਂ ਦਾ ਵੱਧ ਰਿਹਾ ਰੁਝਾਣ ਦੇਸ਼ ਲਈ ਵੱਡਾ ਖਤਰਾ- ਐਂਟੀ ਡਰੱਗ ਫੈਡਰੇਸ਼ਨ

ਬਠਿੰਡਾ, 8 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਨੌਜਵਾਨਾਂ ਅੰਦਰ ਦਿਨੋਦਿਨ ਵੱਧ ਰਿਹਾ ਨਸ਼ਿਆਂ ਦਾ ਰੁਝਾਣ ਦੇਸ਼ ਲਈ ਵੱਡਾ ਖਤਰਾ ਹੈ ਜਿਸ ਤੇ ਚਿੰਤਾਂ ਪ੍ਰਗਟ ਕਰਦੇ ਹੋਏ ਐਂਟੀ ਡਰੱਗ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਰੀਸ਼ੂ ਗਰਗ ਦੀ ਅਗਵਾਈ ਹੇਠ ਫੈਡਰੇਸ਼ਨ ਵੱਲੋਂ ਇੱਕ ਮੀਟਿੰਗ ਕੀਤੀ ਗਈ।  ਮੀਟਿੰਗ ਨੂੰ ਸੰਬੋਧਣ ਕਰਦੇ ਹੋਏ ਜਿਲ੍ਹਾ ਪ੍ਰਧਾਨ ਰੀਸ਼ੂ ਗਰਗ ਨੇ ਕਿਹਾ ਕਿ ਦੇਸ਼ ਨੂੰ ਨਸ਼ਾਮੁਕਤ ਕਰਨਾ ਅੱਜ ਸੱਭ ਤੋਂ ਵੱਡੀ ਲੋੜ ਬਣ ਚੁੱਕਿਆ ਹੈ ਕਿਉਕਿ ਨਸ਼ਿਆਂ ਕਾਰਣ ਲਗਾਤਾਰ ਜੁਰਮਾਂ ਵਿੱਚ ਵੀ ਵਾਧਾ ਹੁੰਦਾਂ ਜਾ ਰਿਹਾ ਹੈ। ਸਰਕਾਰਾਂ ਵੀ ਭਾਵੇਂ ਨਸ਼ਿਆਂ ਨੂੰ ਰੋਕਨ ਲਈ ਵੱਡੇ ਪੱਧਰ ਤੇ ਉਪਰਾਲੇ ਕਰ ਰਹੀਆ ਹਨ ਦੇ ਉਪਰੰਤ ਵੀ ਨੌਜਵਾਨਾਂ ਅੰਦਰ ਨਸ਼ਿਆਂ ਦਾ ਰੁਝਾਨ ਘਟਣ ਦੀ ਬਜਾਏ ਵੱਧਦਾ ਹੀ ਜਾ ਰਿਹਾ ਹੈ ਜਿਸਦਾ ਕਾਰਣ ਅੱਜ ਨਸ਼ਿਆਂ ਦਾ ਸੇਵਨ ਕਰਨ ਵਾਲੇ ਹੀ ਛੋਟੇ ਪੱਧਰ ਤੇ ਨਸ਼ਿਆਂ ਦੀ ਤਸਕਰੀ ਵੀ ਕਰ ਰਹੇ ਹਨ ਜਿਸ ਨਾਲ ਘੱਟ ਮਾਤਰਾ ਵਿੱਚ ਨਸ਼ਾ ਪਕੜੇ ਜਾਣ ਤੇ ਵੀ ਉਹ ਕਾਨੂੰਨੀ ਮਾਰ ਵਿੱਚੋਂ ਬੱਚ ਨਿਕਲਦੇ ਹਨ ਲੋੜ ਅੱਜ ਸਰਕਾਰਾਂ ਨੂੰ ਨਸ਼ਿਆਂ ਦਾ ਸੇਵਨ ਕਰਨ ਵਾਲਿਆਂ ਤੇ ਵੀ ਸਿਕੰਜਾ ਕਸਣ ਅਤੇ ਸਖਤ ਕਾਨੂੰਨ ਬਨਾਉਣ ਦੀ ਹੈ। ਮੀਟਿੰਗ ਵਿੱਚ ਫੈਡਰੇਸ਼ਨ ਵੱਲੋਂ ਯੂਵਾ ਵਰਗ ਦੀਆਂ ਟੀਮਾਂ ਬਣਾ ਕੇ ਨਸ਼ਿਆਂ ਖਿਲਾਫ ਜਾਗਰੂਕ ਲਹਿਰ ਚਲਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਸਮੇਤ ਗੌਰਵ ਕਾਲੜਾ, ਪਾਰੂ ਸ਼ਰਮਾਂ, ਮਨਜਿੰਦਰ ਸਿੰਘ, ਆਦਰਸ਼ ਸ਼ਰਮਾਂ, ਹਰਪ੍ਰੀਤ ਸਿੰਘ, ਲਕੇਸ਼ ਜਿੰਦਲ, ਦੀਪ ਸ਼ਰਮਾਂ, ਕਮਲਦੀਪ ਸਿੰਘ, ਸਿਰਜਨ ਛਾਬੜਾ, ਪੰਕਜ ਜਿੰਦਲ, ਸੁਕਰਾਤ ਬਾਂਸਲ, ਮਨਦੀਪ ਮਾਹੀਨੰਗਲ ਅਤੇ ਪ੍ਰਗਟ ਸਿੰਘ ਆਦਿ ਹਾਜਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply