Monday, July 8, 2024

ਮੁਲਮਾਨ ਭਾਈਚਾਰੇ ਨੇ ਈਦ ਉਲ ਫਿਤਰ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ

ਬਠਿੰਡਾ, 8 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮੁਸਲਮਾਨ ਭਾਈਚਾਰੇ ਵੱਲੋਂ ਈਦ ਉਲ ਫਿਤਰ ਦਾ ਤਿਉਹਾਰ ਬੇਹੱਦ ਸ਼ਰਧਾ ਅਤੇ ਉਤਸ਼ਾਹ  ਨਾਲ ਮਨਾਇਆ ਗਿਆ।।  ਇਸ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ  ਦੇ ਲੋਕਾਂ ਨੇ ਈਦਗਾਹ ਵਿੱਚ ਇਕੱਠੇ ਹੋਕੇ ਨਮਾਜ ਪੜੀ ਅਤੇ ਖੁਦਾ ਤੋਂ ਦੇਸ਼ ਦੀ ਤਰੱਕੀ, ਖੁਸ਼ਹਾਲੀ ਅਤੇ ਆਪਸੀ ਭਾਈਚਾਰੇ ਲਈ ਦੁਆ ਕੀਤੀ ।  ਇਸ  ਤੋਂ ਬਾਅਦ ਸਾਰਿਆਂ ਨੇ ਇੱਕ ਦੂੱਜੇ  ਦੇ ਗਲੇ ਮਿਲਕੇ ਈਦ ਦੀ ਵਧਾਈ ਦਿੱਤੀ।ਇਸ ਮੌਕੇ ਤੇ ਮੁਸਲਮਾਨ ਭਾਈਚਾਰੇ ਤੋਂ ਇਲਾਵਾ ਕੁੱਝ ਹਿੰਦੂ ਅਤੇ ਸਿੱਖ ਭਰਾਵਾਂ ਨੇ ਵੀ ਸ਼ਿਰਕਤ ਕਰਕੇ ਮੁਸਲਮਾਨ ਭਰਾਵਾਂ  ਦੇ ਗਲੇ ਮਿਲਕੇ ਉਨ੍ਹਾਂਨੂੰ ਇਸ ਪਾਵਨ ਪਰਵ ਤੇ ਵਧਾਈ ਦਿੱਤੀ ਅਤੇ ਸਭ ਨੇ ਪ੍ਰੇਮ ਨਾਲ ਰਹਿਣ ਦਾ ਅਹਿਦ ਲਿਆ।ਸਮਾਰੋਹ ਦੇ ਦੌਰਾਨ ਮੁਸਲਮਾਨ ਸਮੁਦਾਏ ਨਾਲ ਜੁੜੀਆਂ ਵੱਖ-ਵੱਖ ਸੰਸਥਾਵਾਂ  ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕਰਕੇ ਮੁਹੰਮਦ ਸਾਹਿਬ ਦੀਆਂ ਸਿਖਿਆਵਾ ਂਅਤੇ ਨੇਕੀ ਬਾਰੇ ਜਾਨਕਾਰੀਆਂ ਸਾਂਝੀਆਂ ਕੀਤੀਆਂ ਅਤੇ ਲੋਕਾਂ ਨੂੰ ਉਨ੍ਹਾਂ ਦੇ ਦਿਖਾਏ ਰਸਤਾ ਤੇ ਚੱਲਣ ਨੂੰ ਪ੍ਰੇਰਿਤ ਕੀਤਾ। ਇਸ ਦੌਰਾਨ ਮੁਸਲਮਾਨ ਭਾਈਚਾਰੇ ਦੀ ਭਲਾਈ ਲਈ ਕੰਮ ਕਰਨ ਵਾਲੇ ਵੱਖ-ਵੱਖ ਸੰਗਠਨਾਂ ਅਤੇ ਵੱਖਰਾ ਅਹੁਦਿਆਂ ਤੇ ਵਿਰਾਜਮਾਨ ਮੁਸਲਮਾਨ ਭਰਾਵਾਂ ਨੂੰ ਸਨਮਾਨਿਤ ਕੀਤਾ ਗਿਆ।ਈਦਗਾਹ ਦੇ ਅੰਦਰ ਅਤੇ ਬਾਹਰ ਇਸ ਪਰਵ ਤੇ ਬੇਹੱਦ ਰੌਣਕ ਦੇਖਣ ਨੂੰ ਮਿਲੀ ਅਤੇ ਅੰਤ ਵਿੱਚ ਮਨੁੱਖਤਾ ਦੀ ਭਲਾਈ ਲਈ ਦੁਆ ਕੀਤੀ ਗਈ ।

ਨਮਾਜ ਮੌਕੇ ਸਟੇਜ ਸੰਬਧੀ ਦੋ ਧਿਰਾਂ ਖਹਿਬੜੀਆ, ਪੁਲਿਸ ਦਖ਼ਲ ਤੋ ਬਾਅਦ ਮਾਮਲਾ ਸ਼ਾਤ
ਮਲੇਰਕੋਟਲਾ ਵਿਖੇ ਪਵਿੱਤਰ ਕੁਰਾਨ ਸ਼ਰੀਫ ਦੀ ਬੇਅਦਬੀ ਨੁੰ ਲੈਕੇ ਈਦ ਦੀ ਨਮਾਜ ਮੌਕੇ ਦੋ ਧਿਰਾਂ ਆਹੋ ਸਾਹਮਣੇ ਹੋ ਗਈ। ਜਿਸ ਕਾਰਨ ਨਮਾਜ ਮੌਕੇ ਈਦ ਗਾਹ ਵਿਚ ਮਾਹੌਲ ਤਨਾਅ ਪੂਰਨ ਹੋ ਗਿਆ। ਮੌਕੇ ਤੇ ਪਹੁੰਚੇ ਡੀ ਐਸ ਪੀ ਸਿਟੀ ਹਰਿੰਦਰ ਸਿੰਘ ਮਾਨ ਵੱਲੋ ਦੋਵੇ ਧਿਰਾਂ ਨੂੰ ਸ਼ਾਤ ਕੀਤਾ ਗਿਆ। ਹੋਇਆ ਹਰ ਵਾਰ ਤਰਾਂ ਨਮਾਜ ਮੌਕੇ ਸਟੇਜ ਇੱਕ ਧਿਰ ਵੱਲੋ ਲਗਾਈ ਜਾਦੀ ਹੈ। ਪਰ ਇਸ ਵਾਰ ਦੂਸਰੀ ਧਿਰ ਵੱਲੋ ਆਪਣੀ ਸਟੇਜ ਲਾਈ ਗਈ ਅਤੇ ਜਦੋ ਨਮਾਜ ਦਾ ਵਕਤ ਹੋਇਆ ਤਾਂ ਹਾਜੀ ਸਾਹਿਬ ਵੱਲੋ ਜਦੋ ਤਕਰੀਰ ਸ਼ੁਰੂ ਕੀਤੀ ਗਈ ਤਾਂ ਸਟੇਜ ਲਾਉਣ ਵਾਲੀ ਧਿਰ ਵੱਲੋ ਇਤਰਾਜ ਕੀਤਾ ਗਿਆ ਅਤੇ ਆਪਸ ਖਹਿਬੜ ਲੱਗੇ। ਜਿਸ ਕਾਰਨ ਮਾਹੌਲ ਤਨਾਅ ਪੂਰਨ ਹੋ ਗਿਆ, ਪਰੋਗਰਾਮ  ਦੇ ਦੌਰਾਨ ਲਗਾਏ ਸਟੇਜ ਅਤੇ ਟੈਂਟ ਨੂੰ ਉੱਖਾੜ ਕੇ ਸੁੱਟਣ ਲੱਗੇ ਅਤੇ ਇੱਕ ਦੂੱਜੇ ਉੱਤੇ ਦੋਸ਼ ਲਗਾਉਣ ਲੱਗੇ।ਇਸ ਦੌਰਾਨ ਹਫੜਾ ਦਫ਼ੜੀ ਦਾ ਮਾਹੌਲ ਬਣ ਗਿਆ।ਪਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆ ਵੱਲੋ ਮਾਮਲੇ ਨੂੰ ਸ਼ਾਤ ਕੀਤਾ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply