Monday, July 8, 2024

ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਨੂੰ ਲਿਡਿੰਗ ਅਵਾਰਡ ਨਾਲ ਕੀਤਾ ਗਿਆ ਸਨਮਾਨਿਤ

PPN0807201604ਬਠਿੰਡਾ, 8 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) –  ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਨੂੰ ਬੀਤੇ ਦਿਨ ਚੰਡੀਗੜ ਵਿੱਚ ਕਰਵਾਏ ਸਮਾਰੋਹ ਵਿੱਚ ‘ਲਿਡਿੰਗ ਦਿ ਵੇ ਇਨ ਹੈਲਥ ਕੇਅਰ’ ਐਵਾਰਡ ਨਾਲ ਨਵਾਜਿਆ ਗਿਆ। ਬਠਿੰਡਾ ਮੈਕਸ ਹਸਪਤਾਲ ਨੂੰ ਬਿਹਤਰ ਸਹੂਲਤਾਂ ਲਈ ਇਸ ਅਵਾਰਡ ਨਾਲ ਨਵਾਜਿਆ ਗਿਆ। ਐਵਾਰਡ ਨੂੰ ਹਾਸਿਲ ਕਰਦੇ ਹੋਏ ਮੈਕਸ ਹਸਪਤਾਲ ਦੇ ਸੀਨੀਅਰ ਵੀਪੀ ਆਪਰੇਸ਼ਨਸ ਸੰਦੀਪ ਡੋਗਰਾ ਨੇ ਦੱਸਿਆ ਕਿ ਬਹੁਤ ਘੱਟ ਸਮੇਂ ਵਿੱਚ ਬਠਿੰਡੇ ਦੇ ਮੈਕਸ ਹਸਪਤਾਲ ਨੇ ਆਪਣੀ ਸਰਵਿਸ਼ ਨੂੰ ਲੈ ਕੇ ਮਾਲਵਾ ਖੇਤਰ ਦੇ ਲੋਕਾਂ ਦੀ ਪਹਿਲੀ ਪਸੰਦ ਬਣਾ ਗਿਆ। ਉਨ੍ਹਾਂ ਨੇ ਦੱਸਿਆ ਕਿ ਮੈਕਸ ਹਸਪਤਾਲ ਆਪਣੀ ਸੇਵਾਵਾਂ ਅਤੇ ਮਰੀਜਾਂ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਪ੍ਰਕਾਰ ਦਾ ਸਮਝੋਤਾ ਨਹੀ ਕਰਦੇ ਹਨ। ਮੈਕਸ ਹਸਪਤਾਲ ਦੇ ਡਾਕਟਰਾਂ ਦੀ ਤਰਜੁਬੇਕਾਰ ਟੀਮ, ਟ੍ਰੇਨਿੰਗ ਸਟਾਫ ਅਤੇ ਇਲਾਜ ਵਿੱਚ ਰੱਖੀ ਗਈ ਪਾਰਦਰਸ਼ਿਤਾ ਹੀ ਲੋਕਾਂ ਨੂੰ ਆਕਰਸ਼ਤ ਕਰ ਰਹੀ ਹੈ।ਉਥੇ ਹੀ ਜੀ.ਐਮ ਆਪਰੇਸ਼ਨਸ ਸੁਨੀਲ ਮੇਹਤਾ ਨੇ ਦੱਸਿਆ ਕਿ ਬਠਿੰਡੇ ਦੇ ਮੈਕਸ ਹਸਪਤਾਲ ਵਿੱਚ ਹਰ ਬਿਮਾਰੀਆਂ ਨੂੰ ਲੈ ਕੇ ਇੱਕ ਹੀ ਛੱਤ ਦੇ ਹੇਠਾਂ ਹਰ ਤਰ੍ਹਾਂ ਦੀ ਬੇਸਟ ਕਲੀਨਿਕਲ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਰਹੀ ਹਨ।ਉਨ੍ਹਾਂ ਨੇ ਇਸ ਗੱਲ ਲਈ ਮੈਕਸ ਡਾਕਟਰਾਂ ਦੀ ਟੀਮ ਦਾ ਵੀ ਧੰਨਵਾਦ ਕੀਤਾ, ਜਿਸ ਦੇ ਸੇਵਾ ਭਾਵ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਇਹ ਐਵਾਰਡ ਮਿਲਿਆ।ਐਚ.ਓ.ਡੀ ਮਾਰਕਟਿੰਗ ਨਿਤੀਸ਼ ਖੁਰਾਨਾ ਨੇ ਦੱਸਿਆ ਕਿ ਮੈਕਸ ਹਸਪਤਾਲ ਵੱਲੋਂ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀਆਂ ਸਾਰੀਆਂ ਹੈਲਥ ਇੰਸ਼ੋਰੇਂਸ ਸਕੀਮਾਂ, ਪ੍ਰਾਈਵੇਟ ਟੀਪੀਏ ਅਤੇ ਇੰਸ਼ੋਰੇਂਸ ਕੰਪਨੀ ਦੇ ਤਹਿਤ ਕੈਸ਼ਲੇਸ ਸੁਵਿਧਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਮੈਡੀਕਲ ਅਡਵਾਇਜਰ ਸੰਦੀਪ ਰਾਏ ਅਤੇ ਮੈਨੇਜਰ ਅਨੁਭਵ ਸੁਖਵਾਨੀ ਵੀ ਮੈਕਸ ਬਠਿੰਡਾ ਟੀਮ  ਦੇ ਨਾਲ ਖਾਸ ਤੌਰ ਤੇ ਮੌਜੂਦ ਰਹੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply