Monday, July 8, 2024

ਨਗਰ ਸੁਧਾਰ ਟਰੱਸਟ ਵਿਖੇ ਆਮ ਜਨਤਾ ਲਈ ਈ-ਗਵਰਨੈਸ ਸਹੂਲਤ ਛੇਤੀ – ਜੋਸ਼ੀ

Anil Joshiਅੰਮ੍ਰਿਤਸਰ, 8 ਜੁਲਾਈ (ਜਗਦੀਪ ਸਿੰਘ ਸੱਗੂ)- ਸਥਾਨਕ ਸਰਕਾਰਾਂ ਮੰਤਰੀ ਸ੍ਰੀ ਅਨਿਲ ਜੋਸ਼ੀ ਵੱਲੋ ਆਮ ਜਨਤਾ ਨੂੰ ਸਹੂਲਤ ਦੇਣ ਲਈ ਈ-ਗਵਰਨੈਸ ਦੇ ਪ੍ਰੋਜੈਕਟ ਲਈ ਪ੍ਰੈਜੈਨਟੇਸ਼ਨ ਵੇਖੀ ਗਈ, ਜਿਸ ਵਿਚ ਆਮ ਜਨਤਾ ਨੂੰ ਘਰ ਬੈਠੇ ਹੀ ਦਫਤਰ ਨਗਰ ਸੁਧਾਰ ਟਰੱਸਟ ਅਮ੍ਰਿਤਸਰ ਵਿਚ ਖਰੀਦੇ ਗਏ ਪਲਾਟਾਂ ਦੀ ਰਜਿਸਟਰੀ ਕਰਾਉਣਾ, ਜਾਇਦਾਦ ਸਬਧੀ ਬਕਾਇਆ ਜਮ੍ਹਾਂ ਕਰਵਾਉਣਾ ਜਾਂ ਬਕਾਇਆ ਚੈਕ ਕਰਨਾ, ਬਿਲਡਿਗ ਪਲੈਨ ਪਾਸ ਕਰਵਾਉਣਾ ਆਦਿ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਉਹਨ੍ਹਾਂ ਦੇ ਦਫਤਰ ਦੇ ਚੱਕਰ ਨਹੀ ਲਗਾਉਣੇ ਪੈਣਗੇ।ਜਿਹੜੇ ਇੱਛੁਕ ਵਿਅਕਤੀ ਆਪਣੀਆਂ ਸਬਧਤ ਜਾਇਦਾਦਾਂ ਦੀ ਰਜਿਸਟਰੀ, ਟਰਾਂਸਫਰ ਆਦਿ ਕਰਵਾਉਣਾ ਚਾਹੁਦੇ ਹਨ, ਉਹ ਘਰ ਬੈਠੇ ਹੀ ਜਰੂਰੀ ਦਸਤਾਵੇਜ ਦਫਤਰ ਦੀ ਵੈਬ-ਸਾਈਟ ਤੋ ਅਪਲੋਡ ਕਰਕੇ ਅਪਲਾਈ ਕਰ ਸਕਣਗੇ ਅਤੇ ਜਿਹਨ੍ਹਾਂ ਵਿਅਕਤੀਆਂ ਨੇ ਜਾਇਦਾਦ ਸਬਧੀ ਰਕਮ ਟ੍ਰਸਟ ਖਾਤੇ ਵਿਚ ਜਮ੍ਹਾ ਕਰਵਾਉਣੀ ਹੋਵੇਗੀ, ਉਹ ਆਪਣੇ ਬੈਕਂ ਨਾਲ ਤਾਲਮੇਲ ਕਰਕੇ ਇੰਟਰਨੈਟ ‘ਤੇ ਹੀ ਆਰ.ਟੀ.ਜੀ.ਐਸ, ਐਨ.ਈ.ਐਫ.ਟੀ ਜਾਂ ਕਰੈੋਿਡਟ ਕਾਰਡ ਰਾਹੀਂ ਟਰੱਸਟ ਦੇ ਖਾਤੇ ਵਿਚ ਪੈਸੇ ਜਮ੍ਹਾਂ ਕਰਵਾ ਸਕਣਗੇ ਅਤੇ ਇਸ ਦੀ ਰਸੀਦ ਵੀ ਇੰਟਰਨੈਟ ‘ਤੇ ਡਾਊਨਲੋਡ ਕੀਤੀ ਜਾ ਸਕੇਗੀ।ਇਸ ਸਬਧੀ ਹਰ ਅਲਾਟੀ ਫ਼ ਟਰਾਂਸਫਰੀ ਨੂੰ ਯੂਜ਼ਰ ਆਈ.ਡੀ ਅਤੇ ਪਾਸਵਰਡ ਦਿੱਤਾ ਜਾਵੇਗਾ, ਜਿਸ ਰਾਹੀਂ ਉਹ ਆਪਣੀ ਸਬਧਤ ਜਾਇਦਾਦ ਸਬਧੀ ਹਰ ਇਕ ਡਿਟੇਲ ਘਰ ਬੈਠੇ ਹੀ ਇੰਟਰਨੈਟ ‘ਤੇ ਚੈਕ ਕਰ ਸਕਣਗੇ।
ਇਸ ਪ੍ਰੋਜੈਕਟ ਦਾ ਨਗਰ ਸੁਧਾਰ ਟ੍ਰਸਟ ਦਫਤਰ ਵਿਖੇ ਅਧਿਕਾਰੀਆਂ ਨਾਲ ਨੀਰੀਖਣ ਕਰਦਿਆਂ ਹੋਇਆਂ ਮੰਤਰੀ ਜੋਸ਼ੀ ਨੇ ਕਿਹਾ ਕਿ ਇਹ ਸਹੂਲਤ ਬਹੁਤ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਆਮ ਜਨਤਾ ਨੂੰ ਇਸ ਦਾ ਬਹੁਤ ਜਿਆਦਾ ਲਾਭ ਹੋਵੇਗਾ।ਸ਼੍ਰੀ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਡਿਜਿਟਲ ਇੰਡੀਆ ਮੁਹਿੰਮ ਤਹਿਤ ਇਹਨਾਂ ਸੇਵਾਵਾਂ ਨੂੰ ਡਿਜ਼ੀਟਲ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਬਿਨਾ ਕਿਸੇ ਦਿੱਕਤ ਦੇ ਅਤੇ ਲੰਬੀਆਂ ਲਾਈਨਾਂ ਵਿਚ ਆਪਣਾ ਕੀਮਤੀ ਵਕਤ ਖਰਾਬ ਨਾ ਕਰਦੇ ਹੋਏ ਇਹਨਾਂ ਸਰਕਾਰੀ ਸੇਵਾਵਾਂ ਦਾ ਪਾਰਦਰਸ਼ੀ ਤਰੀਕੇ ਨਾਲ ਲਾਭ ਲੈ ਸਕਣ।
ਸ਼੍ਰੀ ਜੋਸ਼ੀ ਨੇ ਕਿਹਾ ਕਿ ਇਸ ਡਿਜੀਟਲ ਇੰਡੀਆ ਤਹਿਤ ਅਤੇ ਅੱਜਕਲ ਦੇ ਆਧੁਨਿਕ ਅਤੇ ਡਿਜਿਟਲਾਈਜ਼ੇਸ਼ਨ ਦੇ ਦੌਰ ਵਿਚ ਹੋਰ ਵੀ ਵੱਧ ਤੋਂ ਵੱਧ ਸਰਕਾਰੀ ਸੇਵਾਵਾਂ ਨੂੰ ਡਿਜਿਟਲ ਕਰਕੇ ਲੋਕਾਂ ਨੂੰ ਸਾਰੀਆਂ ਸੇਵਾਵਾਂ ਦੇ ਆਨਲਾਈਨ ਇਸਤੇਮਾਲ ਦੀ ਸਹੂਲਤ ਮੁਹਈਆ ਕਰਵਾਈ ਜਾਵੇਗੀ ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply