Friday, July 5, 2024

ਨਿਊਜੀਲੈਂਡ ਦੇ ਪ੍ਰਧਾਨ ਮੰਤਰੀ ਵਲੋਂ ਵਿਖਾਈ ਸ਼ਰਧਾ ਭਾਵਨਾ ਦੀ ਜੀ.ਕੇ. ਨੇ ਕੀਤੀ ਤਾਰੀਫ਼

ppn2810201607
ਨਵੀਂ ਦਿੱਲੀ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਿਊਜੀਲੈਂਡ ਦੇ ਪ੍ਰਧਾਨ ਮੰਤਰੀ ਜੋਹਨ ਕੀ ਨੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਨੱਤਮਸਤਕ ਹੋਣ ਦੌਰਾਨ ਇੱਕ ਆਮ ਸ਼ਰਧਾਲੂ ਵਾਂਗ ਜਿਸ ਤਰ੍ਹਾਂ ਨਾਲ ਸਿੱਖੀ ਸਿਧਾਂਤਾ ਪ੍ਰਤੀ ਆਪਣਾ ਸਮਰਪਣ ਦਿਖਾਇਆ ਹੈ ਉਹ ਕਾਬਿਲੇ ਤਾਰੀਫ਼ ਹੈ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਦੀ ਫੇਰੀ ਉਪਰੰਤ ਮੀਡੀਆ ਨੂੰ ਜਾਰੀ ਬਿਆਨ ਵਿਚ ਕੀਤਾ ਹੈ।ਉਨ੍ਹਾਂ ਕਿਹਾ ਕਿ ਗੁਰੂਧਾਮਾਂ ਦੇ ਦਰਸ਼ਨਾਂ ਲਈ ਵਿਦੇਸ਼ਾ ਤੋਂ ਰਾਸ਼ਟਰ ਪ੍ਰਮੁੱਖ ਅਕਸਰ ਦਿੱਲੀ ਵਿਖੇ ਆਉਂਦੇ ਰਹਿੰਦੇ ਹਨ ਪਰ ਜਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਜੋਹਨ ਕੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਕਾਰਨਾਂ ਅਤੇ ਨਤੀਜਿਆਂ ਨੂੰ ਸਮਝਣ ਪ੍ਰਤੀ ਜੋ ਉਤਸੁਕਤਾ ਦਿਖਾਈ ਹੈ ਉਹ ਪਹਿਲੇ ਕਿਸੇ ਵੀ ਵੱਡੇ ਆਗੂ ਵਿਚ ਉਨ੍ਹਾਂ ਨੂੰ ਨਜ਼ਰ ਨਹੀਂ ਆਈ।
ਜੀ.ਕੇ. ਨੇ ਦੱਸਿਆ ਕਿ ਲੰਗਰ ਹਾਲ ਵਿਖੇ ਆਪ ਹੱਥੀ ਸੇਵਾ ਕਰਕੇ ਪ੍ਰਧਾਨ ਮੰਤਰੀ ਵੱਲੋਂ ਸਿੱਖ ਸਿਧਾਂਤਾ ਨੂੰ ਸੰਗਤੀ ਰੂਪ ਵਿਚ ਸਮਝਣਾ ਵੀ ਨਿਵੇਕਲੀ ਕੋਸ਼ਿਸ਼ ਸੀ।ਕਿਉਂਕਿ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਂਦੇ ਵੀ.ਆਈ.ਪੀ ਵਿਦੇਸ਼ੀ ਸੈਲਾਨੀਆਂ ਦੀ ਧਾਰਮਿਕ ਯਾਤਰਾ ਅਕਸਰ ਦਰਬਾਰ ਹਾਲ ਵਿੱਚ ਮੱਥਾ ਟੇਕ ਕੇ ਸਿਰੋਪਾ ਪ੍ਰਾਪਤ ਕਰਨ ਉਪਰੰਤ ਸਮਾਪਤ ਹੋ ਜਾਂਦੀ ਸੀ।
ਜੀ.ਕੇ ਨੇ ਮੰਨਿਆ ਕਿ ਵਿਦੇਸ਼ਾਂ ਵਿਚ ਨਸ਼ਲੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਸਿੱਖਾਂ ਲਈ ਉਸਾਰੂ ਭਾਈਚਾਰਕ ਮਾਹੌਲ ਸਿਰਜਣ ਦੀ ਦਿਸ਼ਾ ਵਿਚ ਪ੍ਰਧਾਨ ਮੰਤਰੀ ਦਾ ਅੱਧਾ ਘੰਟਾ ਗੁਰਦੁਆਰਾ ਸੀਸਗੰਜ ਸਾਹਿਬ ਕੰਪਲੈਕਸ ਵਿਚ ਰਹਿਣਾ ਅਹਿਮ ਕਦਮ ਸੀ ਕਿਉਂਕਿ ਪ੍ਰਧਾਨ ਮੰਤਰੀ ਨਾਲ ਮੌਜੂਦ ਵਿਦੇਸ਼ੀ ਮੀਡੀਆ ਇਸ ਖਬਰ ਨੂੰ ਆਪਣੇ ਦੇਸ਼ਾਂ ਵਿਚ ਪ੍ਰਸਾਰਿਤ ਕਰੇਗਾ।ਜਿਸ ਨਾਲ ਸਿੱਖਾਂ ਦਾ ਮਾਨ ਸਨਮਾਨ ਅਤੇ ਉਨ੍ਹਾਂ ਦੀ ਸਿਨਾਖਤ ਦਾ ਅਹਿਮ ਕਾਰਜ ਸਿਰੇ ਚੜ ਸਕੇਗਾ।ਪ੍ਰਧਾਨ ਮੰਤਰੀ ਦੀ ਧਰਮ ਪਤਨੀ ਬ੍ਰੋਨਾਘ ਕੀ ਨੇ ਵੀ ਇਸ ਮੌਕੇ ਸਿੱਖ ਇਤਿਹਾਸ ਨੂੰ ਸਮਝਣ ਵਿਚ ਗਹਿਰੀ ਦਿਲਚਸਪੀ ਦਿਖਾਈ।
ਕਮੇਟੀ ਵੱਲੋਂ ਇਸ ਮੌਕੇ ਪ੍ਰਧਾਨ ਮੰਤਰੀ ਨੂੰ ਸਿਰੋਪਾਉ, ਸ਼ਾਲ, ਸ਼੍ਰੀ ਸਾਹਿਬ, ਧਾਰਮਿਕ ਪੁਸਤਕਾਂ ਅਤੇ ਸ਼੍ਰੀ ਦਰਬਾਰ ਸਾਹਿਬ ਦਾ ਮਾੱਡਲ ਭੇਂਟ ਕੀਤਾ ਗਿਆ।ਇਸ ਮੌਕੇ ਕਮੇਟੀ ਮੈਂਬਰ ਹਰਦੇਵ ਸਿੰਘ ਧਨੋਆ, ਕੁਲਵੰਤ ਸਿੰਘ ਬਾਠ, ਗੁਰਦੇਵ ਸਿੰਘ ਭੋਲਾ, ਕੈਪਟਨ ਇੰਦਰਪ੍ਰੀਤ ਸਿੰਘ, ਅਮਰਜੀਤ ਸਿੰਘ ਪਿੰਕੀ, ਜਤਿੰਦਰ ਪਾਲ ਸਿੰਘ ਗੋਲਡੀ, ਹਰਵਿੰਦਰ ਸਿੰਘ ਕੇ.ਪੀ, ਬੀਬੀ ਧੀਰਜ ਕੌਰ, ਜੀਤ ਸਿੰਘ ਅਤੇ ਸੀਨੀਅਰ ਅਕਾਲੀ ਆਗੂ ਬੀਬੀ ਮਨਦੀਪ ਕੌਰ ਬਖਸ਼ੀ ਵੱਲੋਂ ਪ੍ਰਧਾਨ ਮੰਤਰੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਸ਼ੀਲਡ ਵੀ ਦਿੱਤੀ ਗਈ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply