Tuesday, April 30, 2024

ਖੰਘ ਵਾਲੀ ਨਸ਼ੀਲੀ ਦਵਾਈ ਨੇ ਲਈ 22 ਸਾਲਾ ਨੋਜਵਾਨ ਦੀ ਮੌਤ

ਪੱਟੀ, 29 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋ) – ਹਲਕਾ ਪੱਟੀ ਦੇ ਪਿੰਡ ਕਿਰਤੋਵਾਲ ਕਲਾਂ ਦੇ ਇੱਕ ਨੋਜਵਾਨ ਦੀ ਨਸ਼ੀਲੀ ਵਸਤੂ ਪੀਣ ਨਾਲ ਪੱਟੀ ਦੇ ਇੱਕ PPN2906201823ਨਿੱਜੀ ਹਸਤਪਤਾਲ ਅੰਦਰ ਮੋਤ ਹੋਣ ਦੀ ਸੂਚਨਾ ਮਿਲੀ ਹੈ।ਸਿਵਲ ਹਸਤਪਤਾਲ ਪੱਟੀ ਅੰਦਰ ਮਿ੍ਰਤਕ ਨੋਜਵਾਨ ਦੇ ਪਿਤਾ ਮਹਾਂਬੀਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਸਿੰਧਬਾਜ ਸਿੰਘ ਉਰਫ ਬਾਜ (22) ਚੰਡੀਗੜ ਵਿਖੇ ਮਿਊਜਕ ਦੀ ਵਿੱਦਿਆ ਹਾਸਿਲ ਕਰ ਰਿਹਾ ਸੀ ਅਤੇ ਉਹ ਬੀਤੇ ਕੱਲ੍ਹ 6.00 ਵਜੇ  ਸਵੇਰੇ ਚੰਡੀਗੜ ਤੋਂ ਆਪਣੇ ਘਰ ਕਿਰਤੋਵਾਲ ਆਇਆ ਸੀ ਅਤੇ ਸ਼ਾਮ 6.00 ਵਜੇ ਜਦੋ ਉਹ ਪਿੰਡ ਦੇ ਗੁਰਦੁਆਰੇ ਗਿਆ ਤਾਂ ਘਰ ਵਾਪਿਸ ਨਾ ਆਇਆ ਤਾਂ ਉਸ ਨੇ ਆਪਣੇ ਦੂਸਰੇ ਲੜਕੇ ਨੂੰ ਲੱਭਣ ਭੇਜਿਆ ਤਾਂ ਉਸ ਦਾ ਲੜਕਾ ਬੇਹੋਸ਼ੀ ਦੀ ਹਾਲਤ ਵਿੱਚ ਇੱਕ ਰਿਸ਼ਤੇਦਾਰ ਦੇ ਚੁਬਾਰੇ ਵਿੱਚੋ ਮਿਲਿਆ ਤਾਂ ਉਸ ਵਕਤ ਪਿੰਡ ਦੇ ਡਾਕਟਰ ਕੋਲੋ ਉਸ ਦਾ ਮੁਢਲਾ ਇਲਾਜ ਕਰਵਾਇਆ।ਪਰ ਉਸਦੀ ਸਿਹਤ ਵਿੱਚ ਸੁਧਾਰ ਨਾ ਹੋਇਆ ਤਾਂ ਅੱਜ ਸਵੇਰੇ ਤਿੰਨ ਵਜੇ ਤੜਕੇ ਉਸ ਨੂੰ ਇਲਾਜ ਲਈ ਪੱਟੀ ਦੇ ਨਿੱਜੀ ਹਸਤਪਤਾਲ `ਚ ਲਿਆਦਾ ਜਿਥੇ ਅੱਜ 10.00 ਵਜੇ ਲੜਕੇ ਦੀ ਮੌਤ ਹੋ ਗਈ।
ਮਿ੍ਰਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਲੜਕੇ ਦੇ ਨਾਲ ਪਿੰਡ ਦਾ ਹੀ ਗਗਨਦੀਪ ਸਿੰਘ ਪੁੱਤਰ ਹਜੂਰਾ ਸਿੰਘ ਵੀ ਬੋਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ ਸੀ ਜੋ ਕਿ ਮੱਖੂ ਦੇ ਇੱਕ ਨਿਜੀ ਹਸਤਪਤਾਲ `ਚ ਜੇਰੇ ਇਲਾਜ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਮ੍ਰਿਤਕ ਲੜਕੇ ਅਤੇ ਇਲਾਜ ਅਧੀਨ ਦੂਸਰੇ ਲੜਕੇ ਨੇ ਖੰਘ ਵਾਲੀ ਕੋਈ ਨਸ਼ੀਲੀ ਦਵਾਈ ਪੀਤੀ ਸੀ, ਜਿਸ ਨਾਲ ਉਸ ਦੇ ਲੜਕੇ ਨਾਲ ਇੱਹ ਭਾਣਾ ਵਰਤ ਗਿਆ।
ਦੂਸਰੇ ਪਾਸੇ ਥਾਂਣਾ ਹਰੀਕੇ ਦੀ ਪੁਲਿਸ ਦੇ ਏ.ਐਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੱਟੀ ਦੇ ਇੱਕ ਨਿੱਜੀ ਹਸਤਪਤਾਲ ਅੰਦਰ ਗੁਰਬਿੰਦਰ ਸਿੰਘ ਉਰਫ ਬਾਜ ਪੁੱਤਰ ਮਹਾਂਬੀਰ ਸਿੰਘ ਵਾਸੀ ਕਿਰਤੋਵਾਲ ਦੀ ਹੋਈ ਮੌਤ ਸਬੰਧੀ ਪੁਲਿਸ ਵੱਲੋ 174 ਦੀ ਕਾਰਵਾਈ ਕਰਕੇ ਸਿਵਲ ਹਸਤਪਤਾਲ ਪੱਟੀ ਤੋ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ  ਜਾ ਰਿਹਾ ਹੈ।ਇਸ ਘਟਨਾ ਸੰਬੰਧੀ ਡੀ.ਐਸ.ਪੀ ਪੱਟੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਦੇ ਬਿਆਨ ਦੇ ਅਧਾਰ `ਤੇ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ ਅਤੇ ਜਾਂਚ ਤੋ ਬਾਅਦ ਜੋ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …

Leave a Reply