Thursday, November 21, 2024

ਕਰਵਾਚੌਥ ਤੇ ਮੌਨ ਵਰਤ

         ਸਰਕਾਰੀ ਦਫ਼ਤਰ ਦਾ ਅਫ਼ਸਰ ਆਪਣੇ ਕਿਸੇ ਕੰਮ ਵਿੱਚ ਰੁੱਝਿਆ ਹੋਇਆ ਸੀ ਤੇ ਦਿਨ ਬੁਧਵਾਰ ਸੀ।ਸ਼ੁਕਰਵਾਰ ਨੂੰ ਕਰਵਾਚੌਥ ਦਾ ਵਰਤ ਦਾ ਤਿਓਹਾਰ ਸੀ ।ਜਿਸ ਦੀ ਰਾਖਵੀਂ ਛੁੱਟੀ ਸੀ ਤੇ ਵੀਰਵਾਰ ਨੂੰ ਸਰਕਾਰੀ ਛੁੱਟੀ ਸੀ।ਅਫ਼ਸਰ ਦਾ ਧਿਆਨ ਕੰਮ ਵਿੱਚ ਹੀ ਸੀ।ਦਫ਼ਤਰ ਦੀ ਕਰਮਚਾਰਨ ਨੇ ਅਫ਼ਸਰ ਨੂੰ ਆ ਕੇ ਕਿਹਾ, ‘ਸਰ ਮੈਂ ਪਰਸੋਂ ਦੀ ਛੁੱਟੀ ਕਰਨੀ ਆ’। ਅਫ਼ਸਰ ਦਾ ਜ਼ਿਆਦਾ ਧਿਆਨ ਕੰਮ ਵਿੱਚ ਹੀ ਸੀ।ਗੱਲ ਸੁਣਦੇ ਹੀ ਉਸ ਨੇ ਕਿਹਾ, ‘ਕਿਉਂ ਵਰਤ ਰੱਖਣਾ.. ਚੱਲ ਠੀਕ ਆ ਕਰ ਲਿਓ’। ਕਰਮਚਾਰਨ ਬਿਨਾਂ ਕੁੱਝ ਕਹੇ ਅਪਣੀ ਸੀਟ ਤੇ ਜਾ ਕੇ ਬੈਠ ਗਈ।ਕੋਈ ਜਵਾਬ ਨਾ ਮਿਲਣ ‘ਤੇ ਅਫ਼ਸਰ ਦਾ ਸਾਰਾ ਧਿਆਨ ਕੰਮ ਤੋਂ ਹਟਿਆ ਤੇ ਉਸ ਦੇ ਦਿਮਾਗ ‘ਚ ਇਕ ਅਜ਼ੀਬ ਜਿਹੀ ਬਿਜਲੀ ਦੌੜ ਗਈ।ਉਸ ਨੇ ਇਹ ਕੰਮ ਦੇ ਧਿਆਨ ਵਿੱਚ ਕੀ ਸਵਾਲ ਕਰ ਦਿੱਤਾ ਸੀ।ਉਸ ਨੇ ਵਿਧਵਾ ਕਰਮਚਾਰਨ ਨੂੰ ਵਰਤ ਰੱਖਣ ਬਾਰੇ ਕਹਿ ਦਿੱਤਾ ਸੀ।ਕਰਮਚਾਰਨ ਅਪਣੀਂ ਸੀਟ ‘ਤੇ ਗੰਭੀਰ ਹੋਕੇ ਚੁੱਪ ਬੈਠੀ ਸੀ।ਪਰ ਅਫ਼ਸਰ ਦੇ ਦਿਮਾਗ ‘ਚ ਇਹ ਅਜ਼ੀਬ ਜਿਹੀ ਗ਼ਲਤੀ ਕਰਕੇ ਤੂਫ਼ਾਨ ਉੱਠਿਆ ਹੋਇਆ ਸੀ।ਸਾਰਾ ਦਿਨ ਉਹ ਕੁਝ ਨਾ ਬੋਲ ਸਕਿਆ।ਇੰਝ ਲਗਾ ਕਿ ਉਹ ਮੋਨ ਵਰਤ ਤੇ ਹੋਵੇ।

ਹਰਦੀਪ ਬਿਰਦੀ
ਲੁਧਿਆਣਾ
ਮੋ- 9041600900

Check Also

ਉਮੀਦਵਾਰ

ਸੱਥ` ਚ ਬੈਠਿਆਂ ਚੋਣ ਮੈਦਾਨ `ਚ ਉਤਰੇ ਉਮੀਦਵਾਰਾਂ ਦੀ ਜਿੱਤ ਹਾਰ ਦੀਆਂ ਕਿਆਸ-ਅਰਾਈਆਂ ਤੇ ਭਰਵੀਂ …

Leave a Reply