Monday, July 1, 2024

ਪਿੰਡ ਨਾਗੋਕੇ ਦਾ ਪਖੰਡੀ ਤੇ ਢੋਂਗੀ ਬਾਬਾ ਸ਼ਕਤੀਆਂ ਵਿਖਾਉਣ ਤੋ ਭੱਜਿਆ

ਚੌਂਕ ਮਹਿਤਾ, 23 ਅਪ੍ਰੈਲ (ਜੋਗਿੰਦਰ ਸਿੰਘ ਮਾਣਾ) – ਪਿੰਡ ਨਾਗੋਕੇ ਦਾ ਪਖੰਡੀ ਤੇ ਢੋਂਗੀ ਬਾਬਾ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਵੱਲੋ ਰੱਖਿਆ 5 ਲੱਖ ਰੁੁਪਏ ਦਾ ਇਨਾਮ ਲੋਕਾਂ ਦੀ ਕਚਹਿਰੀ ਵਿੱਚ ਸ਼ਕਤੀਆਂ ਵਿਖਾ ਕੇ ਜਿੱਤਣ ਤੋ ਭੱਜ ਨਿਕਲਿਆ।ਂਜਾਰੀ ਬਿਆਨ ਵਿੱਚ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਿਹਾ ਕਿ ਪਿੱਛਲੇ ਕਾਫੀ ਸਾਲਾਂ ਤੋ ਭੋਲੇ ਭਾਲੇ ਲੋਕਾਂ ਨੂੰ ਵਹਿਮਾਂ ਭਰਮਾਂ ਤੇ ਅੰਧਵਿਸ਼ਵਾਸਾਂ ਵਿੱਚ ਪਾ ਕੇ ਪਖੰਡ ਦੀ ਦੁਕਾਨ ਚਲਾ ਰਹੇ ਪਿੰਡ ਨਾਗੋਕੇ ਦੇ ਇੱਕ ਆਦਮੀ ਜੋ ਆਪਣੇ ਆਪ ਮਾਤਾ ਚੰਦ ਨਾਲ ਪੇਸ਼ ਕਰਕੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਲੋਕਾਂ ਦਾ ਸ਼ੋਸਣ ਕਰ ਰਿਹਾ ਸੀ।ਪਿੰਡ ਸਠਿਆਲਾ ਦੇ ਨਿਰਮਲ ਸਿੰਘ ਨੇ ਲਹਿਰ ਨੂੂੰ ਲਿਖਤੀ ਸ਼ਿਕਾਇਤ ਦਿੰਦਿਆਂ ਕਿਹਾ ਕਿ ਪਿੰਡ ਨਾਗੋਕੇ ਦਾ ਇੱਕ ਪਖੰਡੀ ਬਾਬਾ ਜੋ ਆਪਣੇ ਆਪ ਨੂੰ ਔਰਤ ਬਣਾ ਕੇ ਵਹਿਮਾਂ ਭਰਮਾਂ ਰਾਹੀ ਸ਼ੋਸਣ ਕਰ ਚੁੱਕਾ ਹੈ। ਜਿਸ ‘ਤੇ ਕਾਰਵਾਈ ਕਰਦਿਆਂ ਇਸ ਪਖੰਡੀ ਬਾਬੇ ਨੂੰ 20 ਦਿਨਾਂ ਅੰਦਰ ਕਿਤੇ ਵੀ ਸ਼ਕਤੀ ਦਿਖਾਉਣ ਦਾ ਖੁੁੱਲਾ ਚੈਲਿੰਜ ਕੀਤਾ ਗਿਆ ਸੀ।ਇਸ ਦਾ ਇਨਾਮ 5 ਲੱਖ ਰੁਪਏ ਜਿੱਤਣ ਦਾ ਸੀ ਤੇ ਇਹ ਚੈਲਿੰਜ ਲੋਕਾਂ ਦੀ ਕਚਹਿਰੀ ਵਿੱਚ ਹੋਣਾ ਸੀ, ਪਰ ਇਹ ਪਖੰਡੀ ਬਾਬੇ ਨੇ ਆ ਕੇ ਕਿਹਾ ਕਿ ਉਸ ਕੋਲ ਕੋਈ ਗੈਬੀ ਸ਼ਕਤੀ ਨਹੀ ਹੈ ਤੇ ਮੈ ਅੱਗੇ ਤੋਂ ਮਾੜੇ ਕੰਮਾਂ ਤੋ ਤੋਬਾ ਕਰਦਾ ਹਾਂ ਪ੍ਰਿੰਸੀਪਲ ਤਰਸਿੱਕਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਗਿਆਨਿਕ ਯੁੁੱਗ ਵਿੱਚ ਵਹਿਮਾਂ ਭਰਮਾਂ ਨੂੰ ਕੋਈ ਥਾਂ ਨਾ ਦੇਣ।ਸਗੋ ਆਪਣਾ ਸਮਾਂ ਦੇਸ਼ ਦੇ ਵਿਕਾਸ ਵਿੱਚ ਪਾਉਣ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply