ਫ਼ਾਜ਼ਿਲਕਾ, 24 ਮਈ (ਵਿਨੀਤ ਅਰੋੜਾ)- ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ੧੦੮ ਐਂਬੂਲੈਂਸ ਸੇਵਾ ‘ਚ ਆਪਣੀਆਂ ਡਿਊਟੀਆਂ ਦੇ ਰਹੇ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਅੱਜ ਤੀਜੇ ਦਿਨ ਵੀ ਜ਼ਿਲ੍ਹਾ ਫ਼ਾਜ਼ਿਲਕਾ ਅੰਦਰ 108 ਐਂਬੂਲੈਂਸ ਕਰਮਚਾਰੀਆਂ ਨੇ ਹੜਤਾਲ ਕਰਕੇ ਕੰਮਕਾਜ ਠੱਪ ਰੱਖਿਆ ਅਤੇ ਇਸ ਸਬੰਧੀ ਸਰਕਾਰ ਅਤੇ ਕੰਪਨੀ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। 108 ਐਂਬੂਲੈਂਸ ਯੂਨੀਅਨ ਦੇ ਅਰਸ਼ਦੀਪ ਸਿੰਘ ਪ੍ਰਧਾਨ, ਮੀਤ …
Read More »ਪੰਜਾਬ
ਜ਼ਿਲ੍ਹਾ ਸਿੱਖਿਆ ਅਧਿਕਾਰੀ ਵਲੋਂ ਸਕੂਲਾਂ ਦਾ ਅਚਨਚੇਤ ਨਿਰੀਖਣ
ਫ਼ਾਜ਼ਿਲਕਾ, 24 ਮਈ (ਵਿਨੀਤ ਅਰੋੜਾ)- ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਦੀਪ ਕੁਮਾਰ ਧੂੜੀਆ ਵਲੋਂ ਡਾਇਰੈਕਟਰ ਜਨਰਲ ਸਕੂਲ ਐਜ਼ੂਕੇਸ਼ਨ ਦੇ ਦਿਸ਼ਾ ਨਿਰਦੇਸ਼ ਤੇ ਸਕੂਲਾਂ ਵਿਚ ਸਿੱਖਿਆ ਪ੍ਰਬੰਧਾਂ ਤੋਂ ਇਲਾਵਾ ਅਨੁਸ਼ਾਸਨ, ਕਲਾਸ ਰੂਮ, ਮਿਡ ਡੇਅ ਮੀਲ ਅਤੇ ਹੋਰ ਸਿੱਖਿਆ ਗਤੀਵਿਧੀਆਂ ਤੇ ਨਜ਼ਰਸਾਨੀ ਕਰਨ ਲਈ ਜ਼ਿਲ੍ਹੇ ਦੇ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਸਕੂਲਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਲੋਂ ਸਕੂਲ ਮੁੱਖੀਆਂ ਨੂੰ ਸਕੂਲਾਂ ਵਿਚ …
Read More »ਓਪਨ ਸਕੂਲ ਦੇ 12ਵੀ ਜਮਾਤ ਦੇ ਨਤੀਜਿਆਂ ਵਿੱਚ ‘ਸਫ਼ਲਤਾ ਦਾ ਸਕਸੈਸ ਅਕੈਡਮੀ’ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਫ਼ਾਜ਼ਿਲਕਾ, 24 ਮਈ (ਵਿਨੀਤ ਅਰੋੜਾ)- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੌ ਐਲਾਨੇ ਗਏ ਓਪਨ ਸਕੂਲ ਪ੍ਰਣਾਲੀ ਦੇ 12ਵੀ ਜਮਾਤ ਦੇ ਰਿਜੱਲਟ ਵਿੱਚ ਸਥਾਨਕ ਰਾਜਾ ਸਿਨੇਮਾ ਰੋਡ ਤੇ ਸਥਿਤ ਸਫ਼ਲਤਾ ਦਾ ਸਕਸੈਸ ਇੰਗਲਿਸ ਅਕੈਡਮੀ ਦੇ ਸਾਰੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਵਿੱਚ ਪਾਸ ਕਰਕੇ ਅਕੈਡਮੀ ਦਾ ਅਤੇ ਅਪਣੇ ਮਾਤਾ ਪਿਤਾ ਦਾ ਨਾਂ ਰੋਸਨ ਕੀਤਾ ਹੈ । ਅਕੈਡਮੀ ਦੀ ਪਿੰਸੀਪਲ ਮੈਡਮ ਸੀਮਾ ਅਰੋੜਾ …
Read More »ਸੋਨੂੰ ਚੱਡਾ ਹੀ ਜੰਡਿਆਲਾ ਸ਼ਿਵ ਸੈਨਾ ਦੇ ਪ੍ਰਧਾਨ ਬਣੇ ਰਹਿਣਗੇ – ਜੋਗਿੰਦਰ ਸੰਧੂ
ਜੰਡਿਆਲਾ ਗੁਰੂ, 24 ਮਈ ( ਹਰਿੰਦਰਪਾਲ ਸਿੰਘ)- ਸ਼ਿਵ ਸੈਨਾ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਵਲੋਂ ਬੀਤੇ ਦਿਨੀ ਜੰਡਿਆਲਾ ਗੁਰੂ ਵਿਚ ਸ਼ਿਵ ਸੈਨਾ ਦੀ ਇਕਾਈ ਬਣਾ ਕੇ ਪ੍ਰਧਾਨ ਅਤੇ ਹੋਰ ਅਹੁੱਦੇਦਾਰਾਂ ਦੀ ਚੋਣ ਕੀਤੀ ਗਈ ਸੀ। ਜਿਸ ਵਿਚ ਸੋਨੂੰ ਚੱਡਾ ਨੂੰ ਜੰਡਿਆਲਾ ਇਕਾਈ ਦਾ ਪ੍ਰਧਾਨ ਅਤੇ ਵਿਸ਼ਾਲ ਸੋਨੀ ਨੂੰ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ ਸੀ ।ਇਹ ਚੋਣ ਲੋਕ ਸਭਾ ਚੋਣਾਂ ਤੋਂ ਪਹਿਲਾਂ …
Read More »ਸੀਰੀਅਲ ‘ਲਾਪਤਾਗੰਜ ਫਿਰ ਏਕ ਬਾਰ’ ਦੇ ਆਯੋਜਕ ਮੁਆਫੀ ਮੰਗਣ- ਜਥੇ: ਅਵਤਾਰ ਸਿੰਘ
ਅੰਮ੍ਰਿਤਸਰ, 24 ਮਈ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਬ ਟੀ.ਵੀ. ਚੈਨਲ ‘ਤੇ ਪ੍ਰਸਾਰਿਤ ਹੋ ਰਿਹਾ ਲੜੀਵਾਰ ਹਿੰਦੀ ਸੀਰੀਅਲ ‘ਲਾਪਤਾਗੰਜ ਫਿਰ ਏਕ ਬਾਰ’ ਦੇ 20 ਮਈ ਦੀ ਕਿਸ਼ਤ ‘ਚ ਚੰਪਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਵੱਲੋਂ ਸਿੱਖ ਧਰਮ ਨਾਲ ਸਬੰਧਤ ਪੰਜ ਕਰਾਰਾਂ ‘ਚੋਂ ਸਿਰੀ ਸਾਹਿਬ ਦੀ ਬੇਅਦਬੀ ਕਰਨ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। …
Read More »ਲਾਹੌਰ ਕੰਜ਼ਰਵੇਸ਼ਨ ਸੋਸਾਇਟੀ ਖਾਲਸਾ ਕਾਲਜ ਦੇ ਰੱਖ-ਰਖਾਵ ‘ਚ ਕਰੇਗੀ ਤਾਲਮੇਲ
ਅੰਮ੍ਰਿਤਸਰ, ੨੪ ਮਈ (ਪ੍ਰੀਤਮ ਸਿੰਘ)- ਲਾਹੌਰ ਕੰਜ਼ਰਵੇਸ਼ਨ ਸੋਸਾਇਟੀ ਜੋ ਕਿ ਪਾਕਿਸਤਾਨੀ ‘ਚ ਇਤਿਹਾਸਕ ਇਮਾਰਤਾਂ ਦੇ ਰੱਖ-ਰਖਾਵ ਲਈ ਵਿਸ਼ਵ ਪ੍ਰਸਿੱਧ ਹੈ, ਹੁਣ ਖਾਲਸਾ ਕਾਲਜ ਅਤੇ ਅੰਮ੍ਰਿਤਸਰ ਸ਼ਹਿਰ ਦੀਆਂ ਹੋਰ ਪੁਰਾਤਨ ਇਮਾਰਤਾਂ ਦੀ ਸਾਂਭ-ਸੰਭਾਲ ‘ਚ ਆਪਣਾ ਸਹਿਯੋਗ ਦੇਵੇਗੀ। ਸੋਸਾਇਟੀ ਦੇ ਪ੍ਰਧਾਨ ਕਾਮਲ ਖ਼ਾਨ ਮੁਮਤਾਜ ਜੋ ਕਿ ਇਕ ਕੰਜ਼ਰਵੇਸ਼ਨ ਆਰਕੀਟੈਕਟ ਦੇ ਤੌਰ ‘ਤੇ ਜਾਣੇ ਜਾਂਦੇ ਹਨ, ਨੇ ਅੱਜ ੧੨੨ ਸਾਲ ਪੁਰਾਣੀ ਖ਼ਾਲਸਾ ਕਾਲਜ …
Read More »ਨਸ਼ਿਆਂ ਦੇ ਗੰਭੀਰ ਮਸਲੇ ‘ਤੇ ਖਾਨਾਪੂਰਤੀ ਕਰ ਰਹੀ ਹੈ ਪੁਲਿਸ – ਔਜਲਾ
ਹੁਣ ਤੱਕ ਦਰਜ ਹੋਏ ਪਰਚਿਆਂ ਦੀ ਜਾਂਚ ਲਈ ਬਣੇ ਸਿਟ ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ)- ਲੋਕ ਸਭਾ ਚੋਣਾਂ ਵਿਚ ਸਭ ਤੋਂ ਵੱਡੇ ਮੁੱਦੇ ਬਣੇ ਨਸ਼ਿਆ ਨੂੰ ਲੈ ਕੇ ਅਕਾਲੀ ਭਾਜਪਾ ਗਠਜੋੜ ਸਰਕਾਰ ਜਿਸ ਤਰੀਕੇ ਨਾਲ ਆਪਣਾ ਅਕਸ ਸੁਧਾਰਨ ਦੇ ਲਈ ਲੱਗੀ ਹੈ, ਦੇ ਨਾਲ ਪੰਜਾਬ ਵਿਚੋਂ ਨਾ ਤਾਂ ਨਸ਼ਿਆ ਦਾ ਖਾਤਮਾ ਹੋਣਾ ਹੈ ਅਤੇ ਨਾ ਹੀ ਨੌਜਵਾਨ ਨੂੰ ਕੋਈ …
Read More »ਡਾ. ਅਟਵਾਲ ਨੇ ਵਾਲਮੀਕ ਤੀਰਥ ਆਦਿ ਧਰਮ ਮਹਾਂ ਪਰਵ ਦੇ ੫੦ਵੇ ਸਥਾਪਨਾ ਦਿਵਸ ‘ਚ ਕੀਤੀ ਸ਼ਿਰਕਤ
ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ)- ਪੰਜਾਬ ਸਰਕਾਰ ਘੱਟ ਗਿਣਤੀ ਵਰਗ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਡਾ. ਚਰਨਜੀਤ ਸਿੰਘ ਅਟਵਾਲ ਮਾਨਯੋਗ ਸਪੀਕਰ ਪੰਜਾਬ ਨੇ ਰਾਮਤੀਰਥ ਵਿਖੇ ਵਾਲਮੀਕ ਤੀਰਥ ਆਦਿ ਧਰਮ ਮਹਾਂ ਪਰਵ ਦੇ ੫੦ਵੇ ਸਥਾਪਨਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਵਿਚ ਸ਼ਿਰਕਤ ਕਰਨ ਉਪਰੰਤ ਕੀਤਾ। ਡਾ. ਚਰਨਜੀਤ ਸਿੰਘ ਅਟਵਾਲ ਮਾਨਯੋਗ ਸਪੀਕਰ ਪੰਜਾਬ ਨੇ ਕਿਹਾ ਕਿ ਸੂਬਾ ਸਰਕਾਰ ਵਲੋ …
Read More »ਅੰਗਰੇਜ਼ੀ ਭਾਸ਼ਾ ਦੀ ਨਿਪੁੰਨਤਾ ਨੂੰ ਵਧਾਉਣ ਲਈ ਡੀ.ਏ.ਵੀ. ਪਬਲਿਕ ਸਕੂਲ’ਚ ਵਰਕਸ਼ਾਪ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿੱਚ ਅੱਠਵੀਂ ਜਮਾਤ ਦੇ ਅਧਿਆਪਕਾਵਾਂ ਲਈ ਅੰਗਰੇਜ਼ੀ ਭਾਸ਼ਾ ਵਿਚ ਕੌਸ਼ਲਤਾ ਨੂੰ ਹੋਰ ਵਧਾਉਣ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਡੀ.ਏ.ਵੀ. ਸੀ.ਏ.ਸੀ. ਰੀਜ਼ਨਲ ਟ੍ਰੇਨਿੰਗ ਸੈਂਟਰ (ਅੰਮ੍ਰਿਤਸਰ ਜ਼ੋਨ) ਡੀ.ਏ.ਵੀ. ਐਕਸੀਲੈਂਸ ਦੇ ਨਿਰਦੇਸ਼ਾਂ ਹੇਠ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਦੁਆਰਾ ਆਯੋਜਿਤ ਕਰਵਾਈ ਗਈ ਸੀ।ਲਗਭਗ ੨੫ ਅਧਿਆਪਕ ਜੋ ਕਿ ਜੀ.ਐਨ.ਡੀ. ਡੀ. …
Read More »ਪਹਿਲੇ ਡੀ ਵਾਰਮਿੰਗ ਦਿਵਸ ਮੌਕੇ 1 ਲੱਖ 28 ਹਜ਼ਾਰ ਬੱਚਿਆਂ ਨੂੰ ਖਵਾਈ ਕੀੜਿਆਂ ਦੀ ਦਵਾਈ
ਬਠਿੰਡਾ, 23 ਮਈ (ਜਸਵਿੰਦਰ ਸਿੰਘ ਜੱਸੀ)-ਸਾਲ ਦਾ ਪਹਿਲਾ ਡੀ ਵਾਰਮਿੰਗ ਦਿਵਸ ਮੌਕੇ ਸਿਹਤ ਵਿਭਾਗ ਦੀ ਟੀਮ ਨੇ ਸਿਵਲ ਸਰਜਨ ਡਾ: ਵਿਨੋਦ ਕੁਮਾਰ ਗਰਗ ਦੀ ਅਗਵਾਈ ਹੇਠ ਜਿਲਾ ਬਠਿੰਡਾ ਦੇ ਸਮੂਹ ਸਰਕਾਰੀ, ਸਰਕਾਰੀ ਪ੍ਰਾਪਤ, ਮਾਡਲ ਅਤੇ ਆਦਰਸ਼ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿਚ ਬੱਚਿਆਂ ਨੂੰ ਪਹਿਲਾਂ ਡੀ ਵਾਰਮਿੰਗ ਦਿਵਸ ਮੌਕੇ ਸਿਵਲ ਸਰਜਨ ਨੇ ਆਪਣੇ ਹੱਥੀ ਐਲਰੇਂਡਾਯੋਲ ਦੀ ਗੋਲੀ ਖਵਾ ਕੇ ਉਦਘਾਟਨ ਕੀਤਾ …
Read More »
Punjab Post Daily Online Newspaper & Print Media