Thursday, August 7, 2025
Breaking News

ਪੰਜਾਬ

ਗੁਰਮਤਿ ਗਿਆਨ ਟ੍ਰੇਨਿੰਗ ਕੈਂਪ ‘ਚ ਭਾਰੀ ਗਿਣਤੀ ‘ਚ ਸਕੂਲੀ ਬੱਚਿਆਂ ਦੀ ਸ਼ਮੂਲੀਅਤ

ਬਠਿੰਡਾ, 23 ਮਈ (ਜਸਵਿੰਦਰ ਸਿੰਘ ਜੱਸੀ)-  ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵੱਲੋ ਹਰ ਸਾਲ ਦੀ ਤਰਾਂ ਇਸ ਵਾਰ ਵੀ  ਗੁਰਮਤਿ ਗਿਆਨ ਟ੍ਰੇਨਿੰਗ ਕੈਂਪ 21 ਮਈ ਤੋਂ 25 ਮਈ ਤੱਕ ਜੋ ਸ਼ਹਿਰ ਬਠਿੰਡਾ ਦੇ ਨਜ਼ਦੀਕ ਪਿੰਡਾਂ ‘ਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ ਅੱਠ ਵਜੇ ਤੋਂ 12 …

Read More »

ਨੌਜਵਾਨ ਪੀੜ੍ਹੀ ਨੂੰ ਜਾਗਰੂਕਤਾ ਨਾਲ ਹੀ ਨਸ਼ਿਆਂ ਤੋਂ ਬਚਾਇਆ ਜਾ ਸਕਦੈ- ਚੱਕ ਮੁਕੰਦ, ਲਹੌਰੀਆ

ਜੀ.ਐਸ.ਪੀ ਸਰੂਪ ਖਾਸਾ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ)- ਅਜੋਕੇ ਸਮੇਂ ਵਿੱਚ ਜਿੰਨ੍ਹੇ ਨੋਜਵਾਨ ਵੀ ਨਸ਼ਿਆਂ ਦੇ ਸ਼ਿਕਾਰ ਹੋਏ ਹਨ, ਇਨ੍ਹਾਂ ਵਿੱਚੋਂ ਸਭ ਤੋਂ ਮੁੱਖ ਤੇ ਅਹਿਮ ਕਾਰਨ ਇਹ ਹੈ ਕਿ ਇਨ੍ਹਾਂ ਨੂੰ ਬਚਪਨ ਵਿੱਚ ਅਤੇ ਸਕੂਲਾਂ, ਕਾਲਜਾਂ ਚ ਗੁਰਮਤਿ ਨਾਲ ਜੋੜਨ ਅਤੇ ਨਸ਼ਿਆਂ ਤੇ ਹੋਣ ਵਾਲੇ ਨੁਕਸਾਨ ਬਾਰੇ ਸਮੇਂ-ਸਮੇਂ ਸਿਰ ਜਾਣੂੰ ਨਹੀਂ ਕਰਵਾਇਆ ਗਿਆ। ਇਨ੍ਹਾਂ ਸ਼ਬਦਾਂ …

Read More »

ਵਿਖੇ ਕਸਬਾ ਮਜੀਠਾ ਨਸ਼ੇ ਦੇ ਖਿਲਾਫ ਜਾਗਰੂਕਤਾ ਕੈਂਪ ਅੱਜ 24 ਮਈ ਨੂੰ

ਜੰਡਿਆਲਾ ਗੁਰੂ,  23 ਮਈ  (ਹਰਿੰਦਰਪਾਲ ਸਿੰਘ) –  ਪੰਜਾਬ ਪੁਲਿਸ ਵਲੋਂ ਨਸ਼ੇ ਦੇ ਖਿਲਾਫ ਜਾਗਰੂਕਤਾ ਕੈਂਪ ਦੇ ਆਯੋਜਨ ਕੀਤੇ ਜਾ ਰਹੇ ਹਨ ਜਿਸਦਾ ਪਹਿਲਾ ਕੈਂਪ ਪੁਲਿਸ ਜਿਲਾ੍ਹ ਅੰਮ੍ਰਿਤਸਰ ਦਿਹਾਤੀ ਵਿਚ ਕਸਬਾ ਮਜੀਠਾ ਤੋਂ 24 ਮਈ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਚੱਲ ਰਹੇ ਨਸ਼ੇ ਦੇ ਸਮੁੰਦਰ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਐਸ.ਐਸ਼ ਪੀ ਪੁਲਿਸ ਜਿਲਾ੍ ਅੰਮ੍ਰਿਤਸਰ …

Read More »

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਮਨਾਇਆ ਜਨਮ ਦਿਹਾੜਾ

ਅੰਮ੍ਰਿਤਸਰ, 23  ਮਈ (ਜਸਬੀਰ ਸਿੰਘ ਸੱਗੂ)- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਤੀਜ਼ੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਖਾਲਸਾ ਕਾਲਜ ‘ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਬੜੇ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਉੱਚੇਚੇ ਤੌਰ ‘ਤੇ ਹਾਜ਼ਰ ਸਨ। ਇਸ ਦੌਰਾਨ ਖਾਲਸਾ ਕਾਲਜ ਆਫ਼ ਨਰਸਿੰਗ …

Read More »

ਪ੍ਰਾਪਰਟੀ ਟੈਕਸ ਅਤੇ ਬਿਨਾਂ ਵਿਆਜ਼ ਹਾਊਸ ਟੈਕਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਵੀ ੩੦ ਜੂਨ

ਪ੍ਰਾਪਰਟੀ ਟੈਕਸ ਭਰਨ ਦੀ ਵਿਧੀ ਨੂੰ ਹੋਰ ਸੁਖਾਲਾ ਤੇ ਲੋਕ ਪੱਖੀ ਬਣਾਇਆ ਜਾਵੇਗਾ ਚੰਡੀਗੜ, 23 ਮਈ (ਪੰਜਾਬ ਪੋਸਟ ਬਿਊਰੋ)- ਪ੍ਰਾਪਰਟੀ ਟੈਕਸ ਭਰਨ ਸਬੰਧੀ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਇਸ ਨੂੰ ਭਰਨ ਦੀ ਵਿਧੀ ਨੂੰ ਸੁਖਾਲਾ ਕਰਨ ਬਾਰੇ ਪੰਜਾਬ ਸਰਕਾਰ ਵੱਲੋਂ ਮੁੜ ਵਿਚਾਰ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਆਮ …

Read More »

ਸਰਕਾਰੀ ਕੰਨਿਆ ਸੀ: ਸੈ: ਸਕੂਲ ਮਹਾਂ ਸਿੰਘ ਗੇਟ ਵਿਖੇ ਵਿਸ਼ਵ ਜੈਵਿਕ ਵਿਭਿੰਨਤਾ ਦਿਵਸ ਮਨਾਇਆ

ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ)- ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ (ਸ਼ਿਵਾਲਾ) ਵਿਖੇ ਡੀ.ਈ.ਓ. ਸੈਕੰਡਰੀ ਅਤੇ ਡੀ.ਐਸ.ਐਸ. ਦੀ ਪ੍ਰੇਰਣਾ ਸਦਕਾ ਜੈਵਿਕ ਵਿਭਿੰਨਤਾ ਦੀ ਮਹੱਤਤਾ ਸਮਝਦੇ ਹੋਏ ਵਿਸ਼ਵ ਜੈਵਿਕ ਦਿਵਸ ਮਨਾਇਆ ਗਿਆ। ਸਕੂਲ ਵਿੱਚ ਬੱਚਿਆਂ ਲਈ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਦਵਿੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਡੀ ਬਹੁਮੁੱਲੀ ਜੈਵਿਕ ਵਿਭਿੰਨਤਾ ਖਤਰੇ ਵਿੱਚ …

Read More »

ਸ. ਜਸਕੀਰਤ ਸਿੰਘ ਦਾ ਕੈਲੀਫੋਰਨੀਆ ‘ਚ ਪੁਲਿਸ ਅਧਿਕਾਰੀ ਨਿਯੁੱਕਤ ਹੋਣਾ ਮਾਣ ਵਾਲੀ ਗੱਲ- ਮੱਕੜ

ਅੰਮ੍ਰਿਤਸਰ, 23  ਮਈ (ਗੁਰਪ੍ਰੀਤ ਸਿੰਘ)- ਅਮਰੀਕਾ ‘ਚ ਸੈਨ ਫਰਾਂਸਿਸਕੋ ਬੇਅ ਦੇ ਸ਼ਹਿਰ ਮਿਲਪੀਟਸ ‘ਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਸ. ਜਸਕੀਰਤ ਸਿੰਘ ਨੂੰ ਕੈਲੀਫੋਰਨੀਆ ਦੇ ਪੁਲਿਸ ਅਧਿਕਾਰੀ ਵਜੋਂ ਨਿਯੁੱਕਤ ਹੋਣ ‘ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਬਾਰਕਬਾਦ ਦਿੰਦਿਆਂ ਇਸ ਨੂੰ ਸਮੁੱਚੀ ਸਿੱਖ ਕੌਮ ਲਈ ਬਹੁਤ ਹੀ ਮਾਣ ਵਾਲੀ ਗੱਲ ਦੱਸਿਆ ਹੈ। ਇਥੋਂ ਜਾਰੀ ਪ੍ਰੈੱਸ ਨੋਟ ‘ਚ ਉਨ੍ਹਾਂ ਕਿਹਾ …

Read More »

ਸਿੱਖੀ ਪ੍ਰਚਾਰ ਤੇ ਪੰਜਾਬੀ ਨੂੰ ਪ੍ਰਫੁੱਲਤ ਕਰਨ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਸਹਿਯੋਗ ਦੇਵੇਗੀ- ਮਨਜੀਤ ਸਿੰਘ

ਅੰਮ੍ਰਿਤਸਰ, 23  ਮਈ (ਗੁਰਪ੍ਰੀਤ ਸਿੰਘ)-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਨੇ ਕਿਹਾ ਹੈ ਕਿ ਸਿੱਖੀ ਦੇ ਪ੍ਰਚਾਰ ਅਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਜੇਕਰ ਕੋਈ ਸੰਸਥਾ ਕੰਮ ਕਰਦੀ ਹੈ ਤਾਂ ਸ਼੍ਰੋਮਣੀ ਕਮੇਟੀ ਉਸ ਨੂੰ ਸਹਿਯੋਗ ਦੇਵੇਗੀ। ਇਥੋਂ ਜਾਰੀ ਪ੍ਰੈੱਸ ਨੋਟ ‘ਚ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ‘ਏ ਰੈਵੋਲੂਸ਼ਨਰੀ ਕਾਨਸੈਪਟ’ ਚੈਂਬਰ ਮੁੰਬਈ ਦੀ ਕੰਪਨੀ ਦੇ …

Read More »

ਡੀ.ਏ.ਵੀ ਪਬਲਿਕ ਸਕੂਲ ਵਿਖੇ ਮਨਾਇਆ ਕਾਮਾਘਾਟਾ ਮਾਰੂ ਦਿਵਸ

ਅੰਮ੍ਰਿਤਸਰ, 23 ਮਈ  (ਜਗਦੀਪ ਸਿੰਘ)-  ਵੈਂਕੁਅਰ ਬੰਦਰਗਾਹ ਤੇ ਜਪਾਨੀ ਸਮੁੰਦਰੀ ਜਹਾਜ਼ ਪਹੁੰਚਿਆ, 23ਮਈ 2014 ਨੂੰ ਕਾਮਾਘਾਟਾ ਮਾਰੂ ਸ਼ਤਾਬਦੀ ਦੇ ਰੂਪ ਵਿੱਚ ਮਨਾਇਆ ਗਿਆ। ਇਸ ਘਟਨਾ ਦੀ ਯਾਦ ਵਿਚ ਕੈਨੇਡੀਅਨ ਡਾਕ ਨੇ 31 x 38 ਮਿ. ਮੀ ਦੀ ਇੱਕ ਟਿਕਟ ਜਾਰੀ ਕੀਤੀ ਜੋ ਕਿ ਪੰਜਾਬ ਦੇ ਬਹਾਦਰ ਸਿੱਖ ਬਾਬਾ ਗੁਰਦਿੱਤ ਸਿੰਘ ਦੀ ਅਜ਼ਾਦੀ ਤੇ ਸਨਮਾਨ ਦਾ ਪ੍ਰਤੀਕ ਹੈ। ਡੀ.ਏ.ਵੀ. ਪਬਲਿਕ ਸਕੂਲ, ਲਾਰੰਸ …

Read More »

ਜੇਲ ਮੰਤਰੀ ਪੰਜਾਬ ਸਰਵਣ ਸਿੰਘ ਫਿਲੌਰ ਵਲੋਂ ਅਸਤੀਫਾ

ਚੰਡੀਗੜ, 22 ਮਈ (ਪੰਜਾਬ ਪੋਸਟ ਬਿਊਰੋ) –  ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ ਤੋਂ ਬਾਅਦ ਜੇਲ ਮੰਤਰੀ ਪੰਜਾਬ ਸ੍ਰ. ਸਰਵਣ ਸਿੰਘ ਫਿਲੌਰ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਜਿਥੇ ਸ਼੍ਰੀ ਅਨਿਲ ਜੋਸ਼ੀ ਨੇ ਆਪਣਾ ਅਸਤੀਫਾ ਸੰਸਦੀ ਚੋਣਾਂ ਵਿੱਚ ਸੀਨੀਅਰ ਭਾਜਪਾ ਆਗੂ ਦੀ ਅੰਮ੍ਰਿਤਸਰ ਤੋਂ ਹੋਈ ਕਰਾਰੀ ਹਾਰ ਤੋਂ ਬਾਅਦ ਆਇਆ ਉਥੇ ਸ੍ਰ. ਸਰਵਣ ਸਿੰਘ ਫਿਲੌਰ ਨੇ ਆਪਣੇ ਬੇਟੇ ਦਮਨਬੀਰ …

Read More »