Tuesday, February 18, 2025

ਪੰਜਾਬ

ਆਪ’ ਡਾ. ਦਲਜੀਤ ਸਿੰਘ ਨੇ ਜੇਤਲੀ ਤੋਂ ਪੁੱਛਿਆ, ਤੁਹਾਡੀ ਨਵੀਂ ਕੋਠੀ ਦੀ ਕੀਮਤ ਕੀ ਹੈ?

‘ ਅੰਮ੍ਰਿਤਸਰ, 14 ਅਪ੍ਰੈਲ ( ਸੁਖਬੀਰ ਸਿੰਘ)- ਆਪ ਦੇ ਲੋਕ ਸਭਾ ਉਮੀਦਵਾਰ ਡਾ. ਦਲਜੀਤ ਸਿੰਘ ਨੇ ਭਾਜਪਾ ਉਮੀਦਵਾਰ ਅਰੂਣ ਜੇਤਲੀ ਨੂੰ ਅੰਮ੍ਰਿਤਸਰ ਦੇ ਪਾਸ਼ ਇਲਾਕੇ ਵਿਚ ਇੱਕ ਸ਼ਾਨਦਾਰ ਕੋਠੀ ਖਰੀਦਣ ਤੇ ਮੁਬਾਰਕਬਾਦ ਦਿਤੀ, ‘ਘੱਟ ਤੋ ਘੱਟ ਜੇਤਲੀ ਸਾਹਿਬ ਨੇ ਕੈਪਟਨ ਸਾਹਿਬ ਤੋਂ ਅੱਗੇ ਨਿਕਲ ਕੇ ਅੰਮ੍ਰਿਤਸਰ ਵਿਚ ਵੱਸਣ ਦੀ ਕੋਈ ਪਹਿਲ ਤਾਂ ਕੀਤੀ’। ਪਰ ਸਾਡਾ ਅੰਮ੍ਰਿਤਸਰ ਵਾਲਿਆਂ ਦਾ ਪਿੱਛਲਾ ਤਜੱਰਬਾ …

Read More »

ਚੋਣ ਨਿਸ਼ਾਨ ਟੈਲੀਫੋਨ ਲਈ ਚੋਣ ਪ੍ਰਚਾਰ ਕਰਨ ਨਿਕਲੇ ਸਤੀਸ਼ ਅਰੋੜਾ

ਬਠਿੰਡਾ, 13 ਅਪ੍ਰੈਲ  (ਜਸਵਿੰਦਰ ਸਿੰਘ ਜੱਸੀ)-ਸ਼ਹਿਰ ਦੇ  ਰਾਮ ਜੀ ਦੇ  ਮੰਦਰ ‘ਚ ਮੱਥਾ ਟੇਕਣ ਤੋਂ ਬਾਅਦ ਆਪਣੇ ਚੋਣ ਨਿਸ਼ਾਨ ਟੈਲੀਫੋਨ ਲਈ ਵੋਟ ਮੰਗਣ ਦੀ ਖਾਤਿਰ ਆਜ਼ਾਦ ਉਮੀਦਵਾਰ ਸਤੀਸ਼ ਅਰੌੜਾ ਨੇ ਆਪਣੇ ਨਗਰ ਨਿਊ ਸ਼ਕਤੀ ਨਗਰ ਵਿਚ ਘਰ ਘਰ ਜਾ ਕੇ ਵੋਟਾਂ ਮੰਗਣ ਦਾ ਕੰਮ ਸ਼ੁਰੂ ਕੀਤਾ। ਜਿਸ ਘਰ ਵੀ ਵੋਟਰ ਮੰਗਣ ਗਏ ਉਥੇ ਹੀ ਉਨਾਂ ਨੂੰ ਫੁੱਲ-ਮਾਲਾ ਨਾਲ ਲੱਦ ਦਿੱਤਾ …

Read More »

ਵੈਸਾਖੀ ਮੌਕੇ ਵਰੁਣ ਧਾਮ ‘ਚ ਕਰਵਾਇਆ ਪ੍ਰੋਗਰਾਮ

ਫਾਜਿਲਕਾ, 13 ਅਪ੍ਰੈਲ (ਵਿਨੀਤ ਅਰੋੜਾ)-  ਝੂਲੇ ਲਾਲ ਕਲੌਨੀ ਫਾਜ਼ਿਲਕਾ ਵਿਚ ਸਥਿਤ ਵਰੁਣ ਧਾਮ ਵਿਖੇ ਵੈਸਾਖੀ ਦੇ ਤਿਓਹਾਰ ਮੌਕੇ 36ਵਾਂ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ। ਧਾਮ ਦੇ ਗੱਦੀ ਨਸ਼ੀਨ ਡਾਕਟਰ ਕ੍ਰਿਸ਼ਨ ਲਾਲ ਠੱਕਰ ਦੀ ਅਗਵਾਈ ਵਿਚ ਹਰ ਸਾਲ ਭਗਵਾਨ ਵਰੁਣ ਦੇਵ ਦਾ ਪ੍ਰੋਗਰਾਮ ਵੈਸਾਖੀ ਵਾਲੇ ਦਿਨ ਕਰਵਾਇਆ ਜਾਂਦਾ ਹੈ।ਉਨਾਂ ਦੱਸਿਆ ਕਿ ਪ੍ਰੋਗਰਾਮ ਮੌਕੇ ਪੰਜਾਬ ਤੋਂ ਇਲਾਵਾ ਵੱਖ-ਵੱਖ ਰਾਜਾਂ ਤੋਂ ਆਏ ਸ਼ਰਧਾਲੂ ਵਰੁਣ …

Read More »

ਸਮਾਜ ਸੇਵੀ ਅਖਵਾਣ ਵਾਲੇ ਕਾਰੋਬਾਰੀ ਖਿਲਾਫ ਔਰਤ ਨਾਲ ਛੇੜਛਾੜ ਕਰਨ ਦਾ ਦੋਸ਼

ਪਰਚਾ  ਦਰਜ਼ ਕਰਕੇ ਪੁਲਸ ਨੇ ਕੀਤਾ ਗ੍ਰਿਫਤਾਰ ਫਾਜਿਲਕਾ, 13 ਅਪ੍ਰੈਲ (ਵਿਨੀਤ ਅਰੋੜਾ)-   ਥਾਣਾ ਸਿਟੀ ਪੁਲਿਸ ਨੇ ਸ਼ਹਿਰ ਦੇ ਆਰੀਆ ਨਗਰ ਵਾਸੀ ਇਕ ਕਾਰੋਬਾਰੀ ਜੌ ਆਪਣੇ ਆਪ ਨੂੰ ਸਮਾਜਸੇਵੀ ਅਖਵਾਉਦਾ ਸੀ, ਨੂੰ ਮਾਧਵ ਨਗਰੀ ਵਾਸੀ ਇਕ ਔਰਤ ਨਾਲ ਛੇੜਛਾੜ ਕਰਣ ਦੇ ਦੋਸ਼ ਤਹਿਤ ਮਾਮਲਾ ਦਰਜ਼ ਕਰਕੇ ਗ੍ਰਿਫਤਾਰ  ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਇੰਚਾਰਜ ਜਗਦੀਸ ਕੁਮਾਰ ਨੇ …

Read More »

ਸਰਵ ਹਿਤਕਾਰੀ ਸਕੂਲ ‘ਚ ਮਨਾਇਆ ਵਿਸਾਖੀ ਦਾ ਤਿਉਹਾਰ

ਫਾਜਿਲਕਾ, 13 ਅਪ੍ਰੈਲ (ਵਿਨੀਤ ਅਰੋੜਾ)- ਸਰਵ ਹਿਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਮਧੂ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਕੋਰਿਓਗ੍ਰਾਫੀਆ, ਸਕਿੱਟਾਂ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਅੰਤ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

Read More »

ਸ੍ਰੀ ਅਖੰਡ ਪਾਠ ਨਾਲ ਕੀਤੀ ਨਵੇਂ ਸੀਜ਼ਨ ਦੀ ਸ਼ੁਰੂਆਤ

ਫਾਜਿਲਕਾ, 13 ਅਪ੍ਰੈਲ (ਵਿਨੀਤ ਅਰੋੜਾ)-   ਆੜਤੀਆ ਐਸੋਸੀਏਸ਼ਨ ਫਾਜ਼ਿਲਕਾ ਵੱਲੋਂ ਹਾੜੀ ਦੀ ਫਸਲ ਕਣਕ ਦੇ ਸੀਜ਼ਨ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਦੇ ਭੋਗ ਪਾ ਕੇ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਸੁਨੀਲ ਕੱਕੜ ਨੇ ਦੱਸਿਆ ਕਿ ਇਸ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਗਏ ਅਖੰਡ ਪਾਠ ਦੇ ਸਥਾਨਕ ਅਨਾਜ ਮੰਡੀ ਵਿਖੇ ਬੱਬਰ ਐਂਡ ਕੰਪਨੀ …

Read More »

ਵਿਸਾਖੀ ਦੇ ਸਬੰਧੀ’ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਸਮਾਗਮ

ਸੰਗਤਾਂ ਨੇ ਬਾਣੀ ਮੁਤਾਬਕ ਜਿਉਣ ਦਾ ਕੀਤਾ ਪ੍ਰਣ ਬਠਿੰਡਾ, 13 ਅਪ੍ਰੈਲ (ਜਸਵਿੰਦਰ ਸਿੰਘ ਜੱਸੀ)- ਵਿਸਾਖੀ ਦੇ ਸ਼ੁੱਭ ਦਿਹਾੜੇ 315ਵੇਂ ਨੂੰ ਸਮਰਪਿਤ ਸ਼ਹਿਰ ਬਠਿੰਡਾ ਦੇ ਨਜ਼ਦੀਕ ਗੁਰਦੁਆਰਾ ਢਾਬਸਰ ਜੱਸੀ ਪੌ ਵਾਲੀ ਵਿਖੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵੱਲੋਂ ਚਲਾਈ ਲੜੀ ਤਹਿਤ ਸਮਾਗਮ ਹੋਇਆ। ਜਿਸ ਵਿੱਚ ਪਿੰਡ ਦੇ ਆਸ ਪਾਸ ਦੀਆਂ ਸੰਗਤਾਂ ਨੇ ਸਮਲੀਅਤ ਕਰਦਿਆਂ ਕਵੀਸ਼ਰੀ ਜਥੇ ਵੱਲੋਂ ਨਸ਼ਿਆ ਖਿਲਾਫ਼ ਕਵਿਤਾਵਾਂ ਸਰਵਨ …

Read More »

ਮਨਪ੍ਰੀਤ ਬਾਦਲ ਚੋਣ ਨਿਸ਼ਾਨ ਪਤੰਗ ਦਾ ਮੋਹ ਤਿਆਗ ਦੇਵੇ – ਮਲੂਕਾ

ਕਿਹਾ ਆਪਣੀ ਹਾਰ ਸਪੱਸ਼ਟ ਵੇਖ ਉਹ ਬੁਖਲਾਹਟ ‘ਚ ਬਿਆਨਬਾਜ਼ੀ ਕਰ ਰਿਹਾ ਬਠਿੰਡਾ, 13 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਸਿੱਖਾਂ ਦੀ ਦੁਸ਼ਮਣ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਆਪਣੀ ਹਾਰ ਸਪੱਸ਼ਟ ਰੂਪ ਵਿਚ ਸਾਹਮਣੇ ਨਜਰ ਆਉਣ ਲੱਗੀ ਹੈ। ਅਤੇ ਉਹ ਬੁਖਲਾਹਟ ਵਿਚ ਆ ਕੇ ਬਿਨਾਂ ਆਦਾਰ ਤੋਂ ਬਿਆਨਬਾਜ਼ੀ ਕਰ ਰਿਹਾ ਹੈ। ਇਨਾਂ ਸਬਦਾਂ ਪ੍ਰਗਟਾਵਾ ਸਿਖਿਆ ਮੰਤਰੀ ਪੰਜਾਬ ਅਤੇ ਸ਼੍ਰੋਮਣੀ …

Read More »

ਨੌਜਵਾਨਾਂ ਨੂੰ ਦਲ ਦਲ ‘ਚ ਧਕੇਲ ਰਹੀ ਬਾਦਲ ਸਰਕਾਰ – ਵੀਨੂੰ ਬਾਦਲ

ਬਠਿੰਡਾ, 13 ਅਪ੍ਰੈਲ (ਜਸਵਿੰਦਰ ਸਿੰਘ ਜੱਸੀ) – ਲੋਕ ਸਭਾ ਚੋਣਾਂ ਲਈ ਪੰਜਾਬ ਦੀ ਵਕਾਰੀ ਸੀਟ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਮਨਪ੍ਰੀਤ ਬਾਦਲ ਦੀ ਚੋਣ ਮੁਹਿੰਮ ਸਿਖਰਾਂ ‘ਤੇ ਪਹੁੰਚ ਚੁੱਕੀ ਹ। ਮਨਪ੍ਰੀਤ ਬਾਦਲ ਦੀ ਧਰਮ ਪਤਨੀ ਵੀਨੂ ਬਾਦਲ ਨੇ ਸੁੱਚਾ ਸਿੰਘ ਨੰਬਰਦਾਰ ਵਾਲੀ ਗਲੀ ਵਿਚ ਆਪਣੇ ਸੰਬੋਧਨ ‘ਚ  ਦੋਸ਼ ਲਾਇਆ ਕਿ ਕੇਂਦਰੀ ਗਰਾਂਟਾਂ ਵਿੱਚ ਵੀ ਘਪਲੇਬਾਜੀ ਕੀਤੀ ਗਈ ਹੈ, ਜਿਸ ਦੀ …

Read More »

ਵਾਲੀਆ ਨੇ ਡੈਮਗੰਜ ਇਲਾਕੇ ‘ਚ ਘਰ ਘਰ ਜਾ ਕੇ ਵੋਟਰਾਂ ਨਾਲ ਕੀਤਾ ਰਾਬਤਾ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ)-  ਲੋਕ ਸਭਾ  ਲਈ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ  ਸ੍ਰ. ਪ੍ਰਦੀਪ ਸਿੰਘ ਵਾਲੀਆ ਅੱਜ ਸੈਂਕੜੇ ਪਾਰਟੀ ਵਰਕਰਾਂ ਸਹਿਤ ਵਿਧਾਨ ਸਭਾ ਹਲਕਾ ਕੇਂਦਰੀ ਦੇ ਇਲਾਕਾ ਦੇ ਡੈਮਗੰਜ ਖੇਤਰ ਦਾ ਦੌਰਾ ਕੀਤਾ ਅਤੇ ਘਰ ਘਰ ਜਾ ਕੇ ਵੋਟਰਾਂ ਨਾਲ ਸੰਪਰਕ ਕੀਤਾ।ਸ੍ਰ. ਵਾਲੀਆ ਦੇ ਇਸ ਚੋਣ ਦੌਰੇ ਸਮੇਂ ਪਾਰਟੀ ਜਨਰਲ ਸਕੱਤਰ ਸ੍ਰੀ ਰਵਿੰਦਰ ਹੰਸ, ਸੁਰਜੀਤ ਸਿੰਘ ਭੈਲ, ਸਤਪਾਲ  ਸਿੰਘ …

Read More »