Monday, June 2, 2025
Breaking News

ਪੰਜਾਬ

ਆੜਤੀਆ ਐਸੋਸੀਏਸ਼ਨ ਵੱਲੋਂ ਮੁਫ਼ਤ ਅੱਖਾਂ ਦੀ ਜਾਂਚ ਤੇ ਫੇਕੋ ਆਪ੍ਰੇਸ਼ਨ ਕੈਂਪ

ਫਾਜਿਲਕਾ, 2  ਮਾਰਚ (ਵਿਨੀਤ ਅਰੋੜਾ)-  ਸਥਾਨਕ ਆੜਤੀ ਐਸੋਸੀਏਸ਼ਨ ਵੱਲੋਂ ਸਵਾਮੀ ਵਿਵੇਕਾਨੰਦ ਦੀ 150ਵੀਂ ਜਯੰਤੀ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਜਾਂਚ ਅਤੇ ਫੈਕੋ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਿਵਲ ਸਰਜ਼ਨ ਡਾ. ਬਲਦੇਵ ਰਾਜ ਸਨ। ਵਿਸ਼ੇਸ਼ ਮਹਿਮਾਨਾਂ ਵਿਚ ਪੱਕਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਦੀਨਾਨਾਥ ਸਚਦੇਵਾ, ਡੀ.ਐਫ.ਐਸ.ਸੀ. ਜੋਗਿੰਦਰ ਸਿੰਘ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਕੁਲਵੰਤ ਰਾਏ ਬਜਾਜ, ਮਾਰਕੀਟ ਕਮੇਟੀ ਦੇ ਸਕੱਤਰ ਸਲੋਧ …

Read More »

ਮਾਮਲਾ ਸਿੱਖ ਕਤਲੇਆਮ ਪੀੜਤ ‘ਤੇ ਗਿਆਨੀ ਪੂਰਨ ਸਿੰਘ ਅਤੇ ਉਸਦੇ ਪੁੱਤਰ ਦੁਆਰਾ ਕੀਤੇ ਹਮਲੇ ਦਾ

ਤਿੰਨ ਗੰਨਮੈਨ ਨੌਕਰੀ ਤੋਂ ਮੁਅੱਤਲ- ਨਜਾਇਜ ਕਬਜ਼ੇ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਅੰਮ੍ਰਿਤਸਰ, 1 ਮਾਰਚ (ਨਰਿੰਦਰ ਪਾਲ ਸਿੰਘ)- ਨਵੰਬਰ 84 ਦੇ ਸਿੱਖ ਕਤਲੇਆਮ ਪੀੜਤ ਹਰਪਾਲ ਸਿੰਘ ‘ਤੇ ਗਿਆਨੀ ਪੂਰਨ ਸਿੰਘ ਅਤੇ ਉਸਦੇ ਪੁਤਰ ਅਤੇ ਤਿੰਨ ਗੰਨਮੈਨਾਂ ਦੁਆਰਾ ਕੀਤੇ ਹਮਲੇ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਰਵੀ ਭਗਤ ਨੇ ਸਬੰਧਤ ਤਿੰਨ ਗੰਨਮੈਨ ਨੌਕਰੀ ਤੋਂ ਮੁਅੱਤਲ ਕਰ ਦਿੱਤੇ …

Read More »

ਖਾਲਸਾ ਕਾਲਜ ‘ਚ ਪ੍ਰਿੰਸੀਪਲਾਂ ਦੇ ਰਾਸ਼ਟਰੀ ਸੰਮੇਲਨ ਦੌਰਾਨ ‘ਨੈਤਿਕ ਸਿੱਖਿਆ’ ਤੇ ਵਿੱਦਿਅਕ ਅਦਾਰਿਆਂ ਦੀ ‘ਅਕਾਦਮਿਕ ਸੁਤੰਤਰਤਾ’ ‘ਤੇ ਜ਼ੋਰ

        ਅੰਮ੍ਰਿਤਸਰ, 1 ਮਾਰਚ (   )-ਇਤਿਹਾਸਿਕ ਖਾਲਸਾ ਕਾਲਜ ‘ਚ 15ਵੇਂ ਪ੍ਰਿੰਸੀਪਲਾਂ ਦੇ ਸੰਮੇਲਨ ਦੌਰਾਨ ਅੱਜ ਵਿੱਦਿਅਕ ਮਾਹਿਰਾਂ ਨੇ ‘ਨੈਤਿਕ ਸਿੱਖਿਆ’ ਤੇ ਵਿੱਦਿਅਕ ਅਦਾਰਿਆਂ ਦੀ ‘ਅਕਾਦਮਿਕ ਸੁਤੰਤਰਤਾ’ ‘ਚ ਖਾਸ ਜ਼ੋਰ ਦਿੱਤਾ। ਆਪਣੇ ਖੋਜ਼ ਪੱਤਰਾਂ ‘ਚ ਵੱਖ-ਵੱਖ ਪ੍ਰਿੰਸੀਪਲ ਵਫ਼ਦਾਂ ਨੇ ਬਦਲੇ ਹੋਏ ਸਿੱਖਿਆ ਦੇ ਸਰੂਪ ਦਾ ਹਵਾਲਾ ਦਿੰਦਿਆ ‘ਨੈਤਿਕ ਕਦਰਾਂ-ਕੀਮਤਾਂ’ ਤੇ ਸਿਖਿਆਰਥੀਆਂ ਨੂੰ ਜੀਵਨ ‘ਚ ਚੰਗੇ ਇਨਸਾਨ ਤੇ …

Read More »

ਜਥੇ ਅਜੈਪਾਲ ਸਿੰਘ ਮੀਰਾਂਕੋਟ ਸਿੰਘ ਦਾ ਕੀਤਾ ਸਵਾਗਤ

ਅੰਮ੍ਰਿਤਸਰ, 1 ਮਾਰਚ (ਸੁਖਬੀਰ ਸਿੰਘ)- ਪਨਸਪ ਦੇ ਨਵੇ ਥਾਪੇ ਗਏ ਚੇਅਰਮੈਨ ਸ. ਅਜੈਪਾਲ ਸਿੰਘ ਮੀਰਾਂਕੋਟ ਦਾ ਅੰਮ੍ਰਿਤਸਰ ਪੁੱਜਣ ਤੇ ਭਾਈ ਲਾਲੋ ਜੀ ਨਗਰ ਜੀ.ਟੀ ਵਿਖੇ ਜ਼ਿਲਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਮੀਤ ਪ੍ਰਧਾਨ ਠੇਕੇਦਾਰ ਗੁਰਮੀਤ ਸਿੰਘ ਵਲੋ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਮੀਰਾਂਕੋਟ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ …

Read More »

ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿਚ — ਦਿੱਲੀ ਕਮੇਟੀ ਨੇ ਸਿੱਖਾਂ ਵਾਸਤੇ ਕੇਂਦਰੀ ਯੂਨਿਵਰਸਿਟੀ ਤੇ ਕਮੇਟੀ ਵਿਚ ਸਿੱਖ ਮੈਂਬਰ ਬਨਾਉਣ ਦੀ ਕੀਤੀ ਮੰਗ

ਨਵੀਂ ਦਿੱਲੀ, 1 ਮਾਰਚ ( ਅੰਮ੍ਰਿਤ ਲਾਲ ਮੰਨਣ)-  ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਮੇਟੀ ਵਲੋਂ ਲਿੱਖੇ ਪੱਤਰ ਵਿਚ ਕੇਂਦਰ ਸਰਕਾਰ ਵਲੋਂ ਪ੍ਰਸਤਾਵਿਤ ਪੰਜ ਘੱਟ ਗਿਣਤੀ ਯੂਨਿਵਰਸਿਟੀਆਂ ਵਿਚੋਂ ਇਕ ਯੂਨਿਵਰਸਿਟੀ ਸਿੱਖਾਂ ਨੂੰ ਦੇਣ ਦੇ ਨਾਲ ਹੀ ਕੇਂਦਰੀ ਘੱਟ ਗਿਣਤੀ ਮਸਲਿਆਂ ਦੇ ਮੰਤਰਾਲੇ ਵਲੋਂ ਇਨ੍ਹਾਂ ਯੂਨਿਵਰਸਿਟੀਆਂ ਨੂੰ ਸਥਾਪਿਤ ਕਰਣ …

Read More »

ਵੱਖ-ਵੱਖ ਸਿਆਸੀ ਆਗੂਆਂ ਵਲੋਂ ਬਚਿੱਤਰ ਸਿੰਘ ਗਿੱਲ ਨੂੰ ਸਰਧਾਜਲੀਆਂ ਭੇਟ

ਬਾਦਲ, ਸੁਖਬੀਰ, ਮੱਕੜ, ਮਜੀਠੀਆ ਨੇ ਭੇਜੇ ਸ਼ੋਕ ਸੰਦੇਸ਼ ਭਿਖੀਵਿੰਡ, ੧ ਮਾਰਚ (ਪੰਜਾਬ ਪੋਸਟ ਬਿਊਰੋ)- ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਸ: ਤਲਬੀਰ ਸਿੰਘ ਗਿੱਲ ਦੇ ਭਰਾ ਸ: ਬਚਿੱਤਰ ਸਿੰਘ ਮਾੜੀ ਗੌੜ ਸਿੰਘ ਜਿਨਾਂ ਦੀ ਬੀਤੇ ਦਿਨੀਂ ਭਰ ਜਵਾਨੀ ਵਿੱਚ ਮੌਤ ਹੋ ਗਈ, ਦੀ ਆਤਮਿਕ ਸ਼ਾਂਤੀ ਦੇ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ …

Read More »

ਪਿੰਡ ਬਸਤੀ ਦਿਲਾਵਰ ਸਿੰਘ ‘ਚ ਮਨਰੇਗਾ ਦਾ ਕੰਮ ਸ਼ੁਰੂ

ਫਾਜਿਲਕਾ, 1 ਮਾਰਚ (ਵਿਨੀਤ ਅਰੋੜਾ)-  ਪਿੰਡ ਬਸਤੀ ਦਿਲਾਵਰ ਸਿੰਘ ਊਰਫ ਢਾਣੀ ਵਿਸਾਖਾ ਸਿੰਘ ਦੀ ਗ੍ਰਾਂਮ ਪੰਚਾਇਤਾਂ ਦੀ ਕਾਜ਼ਕਾਰੀ ਸਰਪੰਚ ਸੁਰਿੰਦਰ ਸਿੰਘ ਦੀ ਅਗੁਵਾਈ ਹੇਠ ਮਨਰੇਗਾ ਮਜ਼ਦੂਰਾਂ ਵਲੋਂ ਸੜਕ ਦੀ ਸਫਾਈ ਕਰਕੇ ਬਰਮ ਬਨਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਪੰਚ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਪਿੰਡ ਦੀ ਸੜਕ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ …

Read More »

ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਨਾ ਬਣਨ ‘ਤੇ ਕੀਤਾ ਰੋਸ ਪ੍ਰਦਰਸ਼ਨ

ਆਪਸੀ ਫੁੱਟ ਕਾਰਨ ਗਰੀਬ ਲੋਕ ਨੂੰ ਨਾ ਮਿਲ ਸਕਿਆਂ ਸਰਕਾਰੀ ਸਕੀਮ ਦਾ ਲਾਭ ਫਾਜਿਲਕਾ, 1 ਮਾਰਚ (ਵਿਨੀਤ ਅਰੋੜਾ): ਪੰਜਾਬ ਦੀ ਅਕਾਲੀ ਭਾਜਪਾ  ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਇਕ ਰੁਪਏ ਕਿਲੋਂ ਆਟਾ ਦੇਣ ਲਈ ਨੀਲੇ ਕਾਰਡ ਬਣਾਉਣ ਦੀ  ਸਕੀਮ ਜਾਰੀ ਕੀਤੀ ਗਈ ਹੈ, ਪਰ ਇਸ ਯੋਜ਼ਨਾ ਦਾ ਵਧੇਰੇ ਲਾਭ ਪਿੰਡ ਵਿਚ ਅਕਾਲੀ ਭਾਜਪਾ ਆਗੂਆਂ ਦੀ ਆਪਸੀ ਫੁੱਟ ਕਾਰਨ ਮਿਲ ਸਕਿਆ। ਜਿਸਦਾ …

Read More »

ਸ਼੍ਰੀਮਤੀ ਨਿਰਮਲਾ ਜਿਆਣੀ ਨੇ ਵਿਧਵਾਂ ਔਰਤਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ

ਫਾਜਿਲਕਾ, 1 ਮਾਰਚ (ਵਿਨੀਤ ਅਰੋੜਾ)- ਸਥਾਨਕ ਪੁਰਾਣੀ ਦਾਣਾ ਮੰਡੀ ‘ਚ ਵਿਧਵਾ ਔਰਤਾਂ ਨੂੰ ਸਹਾਇਤਾ ਵਜੋਂ ਸਿਹਤ ਮੰਤਰੀ ਸ਼੍ਰੀ ਸਰਜੀਤ ਕੁਮਾਰ ਜਿਆਣੀ ਦੀ ਧਰਮ ਪਤਨੀ ਸ਼੍ਰੀਮਤੀ ਨਿਰਮਲਾ ਜਿਆਣੀ ਵਲੋਂ  ੫੫ ਸਿਲਾਈ ਮਸੀਨਾਂ ਮੰਡੀ ਲਾਧੂਕਾ ਅਤੇ 12 ਸਿਲਾਈ ਮਸੀਨਾਂ ਬਸਤੀ ਚੰਡੀਗੜ ਦੀਆਂ ਵਿਧਵਾ ਔਰਤਾਂ ਨੂੰ ਵੰਡੀਆਂ ਗਈਆਂ। ਇਸ ਮੌਕੇ ‘ਤੇ ਸ਼੍ਰਮਤੀ ਜਿਆਣੀ ਨੇ ਕਿਹਾ ਕਿ ਜਿਹੜੀਆ ਔਰਤਾਂ ਨੂੰ ਸਿਲਾਈ ਮਸੀਨਾਂ ਨਹੀ ਮਿਲੀਆਂ …

Read More »

ਧਾਰਮਿਕ ਸਮਾਗਮ ਸਮਾਜ ਨੂੰ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਹਨ – ਕੌਂਸਲਰ ਟੀਟੂ

ਅੰਮ੍ਰਿਤਸਰ, 28 ਫਰਵਰੀ ( ਜਗਦੀਪ ਸਿੰਘ )- ਸ਼ਿਵਰਾਤਰੀ ਦੇ ਪਾਵਨ ਤਿਉਹਾਰ ਸੰਗਤਾਂ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸੇ ਤਰਾਂ ਸਥਾਨਿਕ ਵਿਧਾਨ ਸਭਾ ਹਲਕਾ ਦੱਖਣੀ ਅਧੀਨ ਵਾਰਡ ਨੰਬਰ 42 ਵਿਚ ਅੱਜ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਮੌਕੇ ਚੌਕ ਚਿੰਤਪੁਰਨੀ ‘ਚ ਚੂੜ ਬੇਰੀ ਵਿਖੇ ਸ਼ਿਵ ਗੌਰਜਾਂ ਸੇਵਕ ਸਭਾ ਵਲੋਂ ਕੌਸਲਰ ਮਨਮੋਹਨ ਸਿੰਘ ਟੀਟੂ ਦੀ ਅਗਵਾਈ ਹੁਠ ਸ਼ਿਵ ਮੰਦਰ ਨਜ਼ਦੀਕ ਲੰਗਰ ਲਗਾਏ …

Read More »