Friday, May 23, 2025
Breaking News

ਲੇਖ

ਖੁਸ਼ੀਆਂ ਭਰਿਆ ਹੋਵੇ ਨਵਾਂ ਸਾਲ – 2019

               365  ਦਿਨ ਅਤੇ 12 ਮਹੀਨਿਆਂ ਦਾ ਚੱਕਰ ਕੱਟ ਪੁਰਾਣਾ ਸਾਲ ਇਤਿਹਾਸ ਦਾ ਹਿੱਸਾ ਬਣਨ ਵਾਲਾ ਹੈ ਅਤੇ ਸਾਲ 2019 ਸਾਡੇ ਬੂਹੇ `ਤੇ ਦਸਤਕ ਦੇ ਰਿਹਾ ਹੈ।ਹੋ ਸਕਦਾ ਹੈ ਆਰਟੀਕਲ ਪ੍ਰਕਾਸ਼ਿਤ ਹੋਣ ਜਾਂ ਪੜ੍ਹੇ ਜਾਣ ਤੱਕ ਨਵਾਂ ਸਾਲ ਚੜ੍ਹ ਚੁੱਕਾ ਹੋਵੇ ਅਤੇ ਨਵੇ ਸਾਲ ਵਿੱਚ ਨਿਕਲੇ ਸੂਰਜ ਦੀਆਂ ਕਿਰਨਾਂ ਖਿੜਕੀ ਜਾਂ ਰੌਸ਼ਨਦਾਨ ਰਾਹੀ ਹੁੰਦੀਆਂ ਹੋਈਆ ਤੁਹਾਡੇ ਘਰ ਵਿੱਚ ਚਾਨਣ ਖਿਲਾਰ …

Read More »

ਪੰਚਾਇਤੀ ਚੋਣਾਂ ਤੇ ਮੋਹਤਬਰਾਂ ਦੀ ਤੂਤੀ

        ਮੈਂ ਕਿਹਾ ਲੀਡਰੋ! ਪੰਚਾਇਤ ਚੋਣਾ ਦਾ ਬਿਗਲ ਵੱਜ ਗਿਆ।ਇਲਾਕੇ ਵਿੱਚ ਕੌਣ ਕੌਣ ਬਣੂ ਸਰਪੰਚ? ਸਾਡੀ ਪਾਰਟੀ ਦੇ ਬਣਨੇ ਨੇ, ਨਾ ਖੁਦਾ ਨਖਾਸਤਾ ਦੂਸਰਾ ਕੋਈ ਬਣ ਗਿਆ।ਗਰਾਂਟਾਂ ਲਈ ਤਾਂ ਸਾਡੀਆਂ ਹੀ ਲਿੱਲੜੀਆਂ ਕੱਢਣੀਆਂ ਪੈਣਗੀਆਂ।ਭਰਾਵਾ ਸਾਡੇ ਤਾਂ ਦੋਹੀ ਹੱਥੀਂ ਲ਼ੱਡੂ ਆ।ਤੁਸੀਂ ਵੇਖੀ ਜਾਓ ਸਭ ਹਾਉਲੇ ਕਰ ਦੇਣੇ।ਠੰਡ ਵੱਧ ਗਈ ਦੂਜੀ ਕਿਣਮਿਣ।ਚੋਣਾਂ ਦਾ ਖਰਚਾ ਵੱਧ ਗਿਆ ਪੀਣ ਪਿਲਾਉਣ ਦਾ।ਤੁਹਾਡੇ ਵਰਗੇ ਥੋੜੇ ਦਾਲ …

Read More »

ਸਰਵਪੱਖੀ ਵਿਕਾਸ ਪਿੰਡ ਦਾ

                   ਪੰਚਾਇਤੀ ਚੋਣਾਂ ਦੀ ਨੋਟੀਫਿਕੇਸ਼ਨ ਹੋਣ ਦੇ ਨਾਲ ਹੀ ਸਰਪੰਚ ਅਤੇ ਪੰਚ ਬਣਨ ਦੇ ਚਾਹਵਾਨ ਉਮੀਦਵਾਰ ਘਰ-ਘਰ ਜਾ ਕੇ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੰਦੇ ਹਨ।ਵੋਟਾਂ ਮੰਗਣ ਦਾ ਅਧਾਰ ਹੁੰਦਾ ਹੈ ਪਿੰਡ ਦਾ ਸਰਵਪੱਖੀ ਵਿਕਾਸ।ਸਰਵਪੱਖੀ ਵਿਕਾਸ ਦੀ ਡੁਗਡੁਗੀ ਵੋਟਾਂ ਪੈਣ ਵਾਲੇ ਦਿਨ ਤੱਕ ਵੱਜਦੀ ਰਹਿੰਦੀ ਹੈ।ਵੋਟਰਾਂ ਦੇ ਮਨ ਵਿੱਚ ਵੀ ਸਰਵਪੱਖੀ ਵਿਕਾਸ ਦੀ ਇੱਕ ਉਮੀਦ ਜਾਗਦੀ ਹੈ।ਉਹ ਸਰਵਪੱਖੀ ਵਿਕਾਸ ਜਿਸ ਦਾ …

Read More »

ਕਿਆ ਰੁਮਾਂਚਿਕ ਸਨ ਪਿੰਡ ਦੀਆਂ ਖੂਹੀਆਂ !

              ਇਹ ਸੱਚ ਹੈ ਕਿ “ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਇ”।ਭਾਵੇੁਂ ਪਾਣੀ ਨਾਲੋਂ ਹਵਾ ਜਿਉਂਦੇ ਰਹਿਣ ਲਈ ਵਧੇਰੇ ਜਰੂਰੀ ਹੈ, ਪਰ ਪਾਣੀਆਂ ਦਾ ਇੱਕ ਆਪਣਾ ਵੱਖਰਾ ਹੀ ਰੁਮਾਂਚ ਰਿਹਾ ਹੈ, ਮਨੁੱਖੀ ਸਭਿਆਤਾਵਾਂ ਪਾਣੀ ਦੇ ਵਗਦੇ ਸਰੋਤਾਂ ਮੁੱਢ ਪਨਪੀਆਂ ਅਤੇ ਵਿਗਸੀਆਂ, ਪਰ ਪਤਾ ਨਹੀਂ ਮਨੁੱਖ ਨੂੰ ਕਿਵੇਂ, ਕਦੋਂ ਅਤੇ ਕਿੱਥੋਂ ਇਹ ਸੁੱਝਿਆ ਹੋਵੇਗਾ …

Read More »

ਮਨੁੱਖਤਾ ਦੇ ਰਹਿਬਰ- ਸ੍ਰੀ ਗੁਰੂ ਨਾਨਕ ਦੇਵ ਜੀ

ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਸਰਬ-ਸਾਂਝੇ ਗੁਰੂ ਹਨ।ਆਪ ਜੀ ਦੀ ਵਿਚਾਰਧਾਰਾ ਅਤੇ ਉਪਦੇਸ਼ਾਂ ਦਾ ਮੂਲ ਅਧਾਰ ਅਧਿਆਤਮਿਕ, ਸਮਾਜਿਕ ਅਤੇ ਭਾਵਨਾਤਮਿਕ ਏਕਤਾ ਹੈ।ਇਹ ਅਧਿਆਤਮਵਾਦੀ ਹੋਣ ਦੇ ਬਾਵਜੂਦ ਸਮਾਜਿਕ ਜੀਵਨ ਤੋਂ ਉਪਰਾਮਤਾ ਨਹੀਂ ਸਿਖਾਉਂਦੀ, ਸਗੋਂ ਮਾਨਵੀ ਜੀਵਨ ਦੇ ਸਮਾਜਿਕ ਪੱਖਾਂ ਨੂੰ ਮੁੱਖ ਰੱਖਕੇ ਆਤਮਿਕ ਵਿਕਾਸ ਦਾ ਰਾਹ ਦੱਸਦੀ ਹੈ। ਆਪ ਜੀ ਨੇ ਆਪਣੀ ਪਾਵਨ ਗੁਰਬਾਣੀ ਅੰਦਰ ਜੀਵਨ ਦੇ ਹਰ ਪੱਖ …

Read More »

ਖੋਜ, ਅਕਾਦਮਿਕ, ਤੇ ਖੇਡਾਂ `ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਥਾਨ ਅਹਿਮ

  ਗੁਰੂ ਨਾਨਕ ਦੇਵ ਯੂਨੀਵਰਸਿਟੀ ਅਗਲੇ ਸਾਲ ਆਪਣੀ ਗੋਲਡਨ ਜੁਬਲੀ ਮਨਾਉਣ ਜਾ ਰਹੀ ਹੈ।ਗੋਲਡਨ ਜੁਬਲੀ ਸਮਾਰੋਹਾਂ ਦੀ ਲੜੀ ਗੋਲਡਨ ਜੁਬਲੀ ਫਿਟਨਸ ਸੈਂਟਰ ਦੇ ਉਦਘਾਟਨ ਨਾਲ ਸ਼ੁਰੂ ਹੋ ਗਈ ਹੈ, ਜੋ ਅਗਲੇ ਸਾਲ 24 ਨਵੰਬਰ 2019 ਤੱਕ ਜਾਰੀ ਰਹਿਣੀ ਹੈ।ਯੂਨੀਵਰਸਿਟੀ ਨੇ ਜਿਥੇ ਆਪਣੀ ਗੋਲਡ ਜੁਬਲੀ ਸਮਾਰੋਹ ਨੂੰ ਲੈ ਕੇ ਤਿਆਰੀ ਆਰੰਭੀਆਂ ਹਨ ਉਥੇ ਇਸ ਵਰ੍ਹੇ ਮਨਾਏ ਜਾਣ ਵਾਲੇ 49ਵੇਂ ਸਥਾਪਨਾ ਦਿਵਸ …

Read More »

ਨੋਟਬੰਦੀ ਦਾ ਪ੍ਰਭਾਵ

”ਨੋਟਬੰਦੀ ਤੋਂ ਬਾਅਦ, ਅੱਜ ਅਸੀਂ ਦੋ ਸਾਲ ਮੁਕੰਮਲ ਕਰ ਲਏ ਹਨ। ਸਰਕਾਰ ਵੱਲੋਂ ਅਰਥਵਿਵਸਥਾ ਨੂੰ ਕਾਨੂੰਨ ਤਹਿਤ ਲਿਆਉਣ ਲਈ ਕੀਤੇ ਗਏ ਮਹੱਤਵਪੂਰਨ ਫੈਸਲਿਆਂ ਦੀ ਕੜੀ ਵਿੱਚ ਨੋਟਬੰਦੀ ਇੱਕ ਮੁੱਖ ਕਦਮ ਹੈ।  ਸਰਕਾਰ ਨੇ ਸਭ ਤੋਂ ਪਹਿਲਾਂ ਭਾਰਤ ਤੋਂ ਬਾਹਰ ਕਾਲੇ ਧਨ ਨੂੰ ਨਿਸ਼ਾਨਾ ਬਣਾਇਆ। ਅਸਾਸਾ-ਮਾਲਕਾਂ ਨੂੰ ਕਿਹਾ ਗਿਆ ਕਿ ਉਹ ਪੀਨਲ ਟੈਕਸ ਦੇਕੇ ਇਸ ਕਾਲੇ ਧਨ ਨੂੰ ਵਾਪਸ ਲਿਆਉਣ। ਜਿਹੜੇ …

Read More »

ਸਾਂਝੀਵਾਲਤਾ ਦਾ ਪ੍ਰਤੀਕ – ਦੀਵਾਲੀ

ਸਾਡੇ ਦੇਸ਼ ਭਾਰਤ ਅੰਦਰ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ।ਜਿੰਨ੍ਹਾਂ ਵਿਚੋਂ ਪ੍ਰਮੁੱਖ ਤਿਉਹਾਰ ਹੈ ਦੀਵਾਲੀ।ਦੀਵਾਲੀ ਦਾ ਤਿਉਹਾਰ ਸਾਂਝੀਵਾਲਤਾ ਦਾ ਪ੍ਰਤੀਕ ਹੈ।ਇਹ ਹਿੰਦੂ, ਸਿੱਖ ਅਤੇ ਹੋਰ ਬਹੁਤ ਸਾਰੇ ਧਰਮਾਂ ਦੁਆਰਾ ਦੇਸ਼ ਦੇ ਕੋਨੇ-ਕੋਨੇ ਵਿੱਚ ਰਲ-ਮਿਲ ਕੇ ਮਨਾਇਆ ਜਾਂਦਾ ਹੈ।ਦੀਵਾਲੀ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ।ਜਿੰਨ੍ਹਾਂ ਵਿੱਚ ਨੇਪਾਲ, ਸ੍ਰੀ ਲੰਕਾ, ਜਪਾਨ, …

Read More »

ਏਕਤਾ ਦੇ ਪੁੰਜ ਤੇ ਆਧੁਨਿਕ ਭਾਰਤ ਦੇ ਨਿਰਮਾਤਾ- ਸਰਦਾਰ ਪਟੇਲ

ਸਾਲ 1947 ਦਾ ਪਹਿਲਾ ਅੱਧ ਭਾਰਤ ਦੇ ਇਤਿਹਾਸ ਦਾ ਮਹੱਤਵਪੂਰਨ ਸਮਾਂ ਸੀ। ਬਸਤੀਵਾਦੀ ਸ਼ਾਸਨ ਦਾ ਅੰਤ ਅਤੇ ਭਾਰਤ ਦੀ ਵੰਡ ਯਕੀਨੀ ਸੀ, ਪਰ ਇਹ ਨਿਸ਼ਚਿਤ ਨਹੀਂ ਸੀ ਕਿ ਕੀ ਦੇਸ਼ ਦੀ ਵੰਡ ਇੱਕ ਤੋਂ ਜ਼ਿਆਦਾ ਵਾਰੀ ਹੋਵੇਗੀ। ਕੀਮਤਾਂ ਵਧ ਰਹੀਆਂ ਸਨ, ਭੋਜਨ ਦੀ ਘਾਟ ਆਮ ਗੱਲ ਸੀ, ਪਰ ਇਨ੍ਹਾਂ ਗੱਲਾਂ ਤੋਂ ਉਪਰ ਸਭ ਤੋਂ ਵੱਡੀ ਚਿੰਤਾ ਇਹ ਸੀ ਕਿ ਭਾਰਤ …

Read More »

ਪ੍ਰਦੂਸ਼ਣ ਮੁਕਤ ਦਿਵਾਲੀ ਕਿਵੇਂ ਮਨਾਈਏ….

ਹਰ ਤਿਉਹਾਰ ਨੂੰ ਪੰਜਾਬੀ ਬੜੀ ਸ਼ਰਧਾ ਭਾਵਨਾ ਨਾਲ ਮਨਾਉਦੇ ਹਨ ਤੇ ਇਹ ਵੀ ਮਸ਼ਹੂਰ ਹੈ ਕਿ ਜਿਥੇ ਚਾਰ ਪੰਜਾਬੀ ਮਿਲ ਬੈਠਦੇ ਹਨ, ਬਸ ਤਿਉਹਾਰ ਵਰਗਾ ਮਹੌਲ ਪੈਦਾ ਹੋ ਜਾਂਦਾ ਹੈ ਕਿਉ ਜੋ ਪੰਜਾਬੀ ਹਮੇਸ਼ਾਂ ਹੀ ਚੜਦੀ ਕਲਾ ਵਿਚ ਰਹਿਣ ਵਾਲੇ ਮੰਨੇ ਗਏ ਹਨ ਪਰ ਸਮੇ ਦੇ ਨਾਲ ਬਦਲੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਕਾਰਨ ਹਰ ਪਾਸੇ ਬਦਲਾਅ ਆਇਆ ਹੈ। ਤਿਉਹਾਰ ਮਨਾਉਣ ਸਬੰਧੀ …

Read More »