Friday, April 26, 2024

ਗੈਸਟ ਫੇਕਲਟੀ ਅਧਿਆਪਕਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ

PPN29101416
ਫਾਜਿਲਕਾ, 29 ਅਕਤੂਬਰ (ਵਿਨੀਤ ਅਰੋੜਾ) – ਐਮ.ਆਰ. ਸਰਕਾਰੀ ਕਾਲਜ ਫਾਜਿਲਕਾ ਵਿੱਚ ਸਮੂਹ ਗੈਸਟ ਫੈਕਲਟੀ ਸਟਾਫ ਨੇ ਅੱਜ ਲਗਾਤਾਰ ਦੂਜੇ ਦਿਨ ਵੀ ਕਲਾਸਾਂ ਦਾ ਬਾਈਕਾਟ ਜਾਰੀ ਰੱਖਿਆ।ਗੈਸਟ ਫੈਕਲਟੀ ਅਧਿਆਪਕ ਯੂਨੀਅਨ ਪੰਜਾਬ  ਦੇ ਸਰਪ੍ਰਸਤ ਸ਼ੇਰ ਸਿੰਘ ਸੰਧੂ,  ਸ਼ਮਸ਼ੇਰ ਸਿੰਘ,  ਮਮਤਾ ਗਰੋਵਰ, ਰਣਜੀਤ ਕੌਰ, ਓਨਿਕਾ ਕੰਬੋਜ, ਸ਼ੀਤਲ ਵਰਮਾ, ਕਵਿਤਾ ਸਪੜਾ, ਰਿੰਕਲ, ਸੁਮਨ ਗਾਬਾ, ਮਨਜੀਤ ਕੌਰ, ਦਿਵਿਆ, ਪ੍ਰਦੀਪ, ਪ੍ਰਵੀਨ ਰਾਣੀ, ਸੌਰਵ ਕੁਮਾਰ, ਹਰਜੀਤ ਗਿਲ, ਰਾਮ ਸਿੰਘ ਭੁੱਲਰ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਨੋਟਿਫਿਕੇਸ਼ਨ ਦੁਆਰਾ ਗੈਸਟ ਫੈਕਲਟੀ ਅਧਿਆਪਕਾਂ ਨੂੰ ਜੋ ਤਨਖਾਹ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲ ਰਹੀ ।ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ  ਦੇ ਨੋਟਿਫਿਕੇਸ਼ਨ ਅਨੁਸਾਰ ਹਰ ਸਾਲ 10 ਫ਼ੀਸਦੀ ਇੰਕਰੀਮੈਂਟ ਲਾਗੂ ਕੀਤਾ ਗਿਆ ਸੀ।ਜੋਕਿ ਸਮੁੱਚੇ ਪੰਜਾਬ  ਦੇ ਸਰਕਾਰੀ ਕਾਲਜਾਂ ਵਿੱਚ ਲਾਗੂ ਕਰ ਦਿੱਤਾ ਗਿਆ ਹੈ ਜਦੋਂ ਕਿ ਫਾਜਿਲਕਾ  ਦੇ ਸਰਕਾਰੀ ਐਮ . ਆਰ. ਕਾਲਜ ਵਿੱਚ ਇਹ ਵਾਧਾ ਲਾਗੂ ਨਹੀਂ ਕੀਤਾ ਗਿਆ।ਇਸ ਬਣਦੇ ਵਾਧੇ ਦੇ ਅਨੁਸਾਰ ਗੈਸਟ ਫੈਕਲਟੀ ਅਧਿਆਪਕਾਂ ਦੀ ਤਨਖਾਹ 12100 ਰੂਪਏ ਬਣਦੀ ਹੈ ਜੋਕਿ ਕਾਲਜ ਦੁਆਰਾ ਨਹੀਂ ਦਿੱਤੀ ਜਾ ਰਹੀ।ਸ਼ੇਰ ਸਿੰਘ  ਨੇ ਦੱਸਿਆ ਕਿ ਜਦੋਂ ਤੱਕ ਉਨ੍ਹਾਂ ਦੀ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ।

Check Also

ਮੰਡੀਆਂ ਵਿਚੋਂ ਕਣਕ ਦੀ ਚੁਕਾਈ ਨਾਲੋ ਨਾਲ ਕਰਨ ‘ਚ ਅੰਮ੍ਰਿਤਸਰ ਜਿਲ੍ਹਾ ਪੰਜਾਬ ਵਿੱਚ ਸਭ ਤੋਂ ਅੱਗੇ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਜਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੀਜ਼ਨ ਅਜੇ ਸ਼ੁਰੂਆਤੀ …

Leave a Reply